ਪੰਜਾਬੀ ਸਿਤਾਰਿਆਂ ਨੇ ਪਾਈ ਵੋਟ, ਕਿਰਣ ਖੇਰ, ਆਯੁਸ਼ਮਾਨ ਖੁਰਾਣਾ,ਨੀਟੂ ਸ਼ਟਰਾਂ ਵਾਲੇ ਨੇ ਭੁਗਤਾਈ ਵੋਟ

ਅੱਜ ਲੋਕਸਭਾ ਚੋਣਾਂ ਦਾ ਆਖਰੀ ਗੇੜ ਹੈ। ਜਿਸ ਦੇ ਤਹਿਤ ਪੰਜਾਬ, ਹਿਮਾਚਲ ਪ੍ਰਦੇਸ਼ ਸਣੇ ਕਈ ਰਾਜਾਂ ‘ਚ ਵੋਟਾ ਪਾਈਆਂ ਜਾ ਰਹੀਆਂ ਹਨ ।ਪੰਜਾਬੀ ਸਿਤਾਰਿਆਂ ਨੇ ਵੀ ਆਪੋ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਹੰਸ ਰਾਜ ਹੰਸ, ਕਿਰਣ ਖੇਰ, ਆਯੁਸ਼ਮਾਨ ਖੁਰਾਣਾ ਸਣੇ ਕਈ ਹਸਤੀਆਂ ਨੇ ਆਪੋ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ।

Written by  Shaminder   |  June 01st 2024 01:48 PM  |  Updated: June 01st 2024 01:48 PM

ਪੰਜਾਬੀ ਸਿਤਾਰਿਆਂ ਨੇ ਪਾਈ ਵੋਟ, ਕਿਰਣ ਖੇਰ, ਆਯੁਸ਼ਮਾਨ ਖੁਰਾਣਾ,ਨੀਟੂ ਸ਼ਟਰਾਂ ਵਾਲੇ ਨੇ ਭੁਗਤਾਈ ਵੋਟ

ਅੱਜ ਲੋਕਸਭਾ ਚੋਣਾਂ (Voting 2024) ਦਾ ਆਖਰੀ ਗੇੜ ਹੈ। ਜਿਸ ਦੇ ਤਹਿਤ ਪੰਜਾਬ, ਹਿਮਾਚਲ ਪ੍ਰਦੇਸ਼ ਸਣੇ ਕਈ ਰਾਜਾਂ ‘ਚ ਵੋਟਾ ਪਾਈਆਂ ਜਾ ਰਹੀਆਂ ਹਨ ।ਪੰਜਾਬੀ ਸਿਤਾਰਿਆਂ ਨੇ ਵੀ ਆਪੋ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਹੰਸ ਰਾਜ ਹੰਸ, ਕਿਰਣ ਖੇਰ, ਆਯੁਸ਼ਮਾਨ ਖੁਰਾਣਾ ਸਣੇ ਕਈ ਹਸਤੀਆਂ ਨੇ ਆਪੋ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ । ਕਿਰਣ ਖੇਰ ਨੇ ਚੰਡੀਗੜ੍ਹ ਦੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ ।

ਹੋਰ ਪੜ੍ਹੋ  : ਸ਼ੁਭਮਨ ਗਿੱਲ ਦੇ ਨਾਲ ਰਿਦਿਮਾ ਪੰਡਤ ਕਰਵਾਉਣ ਜਾ ਰਹੀ ਵਿਆਹ ! ਅਦਾਕਾਰਾ ਨੇ ਤੋੜੀ ਚੁੱਪ

ਆਯੁਸ਼ਮਾਨ ਖੁਰਾਣਾ ਵੀ ਸਪੈਸ਼ਲ ਵੋਟ ਪਾਉਣ ਦੇ ਲਈ ਆਪਣੇ ਜੱਦੀ ਸ਼ਹਿਰ ਚੰਡੀਗੜ੍ਹ ‘ਚ ਪੁੱਜੇ । ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਪਦਮ ਸ਼੍ਰੀ ਹੰਸ ਰਾਜ ਹੰਸ ਨੇ ਵੀ ਆਪਣੀ ਵੋਟ ਪਾਈ 

ਨੀਟੂ ਸ਼ਟਰਾਂ ਵਾਲੇ ਨੇ ਪਾਈ ਵੋਟ ਦਿੱਤਾ ਸੁਨੇਹਾ  

ਨੀਟੂ ਸ਼ਟਰਾਂ ਵਾਲੇ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ । ਇਸ ਮੌਕੇ ਉਸ ਨੇ ਲੋਕਾਂ ਨੂੰ ਖ਼ਾਸ ਅਪੀਲ ਵੀ ਕੀਤੀ । ਉਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ ।

ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਆਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ।ਕਿਉਂਕਿ ਇਸ ਦਾ ਨਾਂਅ ਮਤਦਾਨ । ਇਸ ਲਈ ਆਪਣੀ ਅਕਲ ਦਾ ਇਸਤੇਮਾਲ ਕਰਕੇ ਤੁਸੀਂ ਜਿਸ ਨੂੰ ਵੀ ਤੁਹਾਡਾ ਦਿਲ ਕਰਦਾ ਹੈ ਵੋੇਟ ਦਾ ਇਸਤੇਮਾਲ ਜ਼ਰੂਰ ਕਰੋ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network