ਸ਼ੁਭਮਨ ਗਿੱਲ ਦੇ ਨਾਲ ਰਿਦਿਮਾ ਪੰਡਤ ਕਰਵਾਉਣ ਜਾ ਰਹੀ ਵਿਆਹ ! ਅਦਾਕਾਰਾ ਨੇ ਤੋੜੀ ਚੁੱਪ

ਟੀਵੀ ਅਦਾਕਾਰਾ ਰਿਦਿਮਾ ਪੰਡਤ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ‘ਚ ਹੈ।ਖਬਰਾਂ ਆ ਰਹੀਆਂ ਹਨ ਕਿ ਉਹ ਕ੍ਰਿਕੇਟਰ ਸ਼ੁਭਮਨ ਗਿੱਲ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਜਿਸ ਤੋਂ ਬਾਅਦ ਰਿਦਿਮਾ ਪੰਡਤ ਨੇ ਇਸ ਬਾਰੇ ਆਪਣੀ ਚੁੱਪ ਤੋੜੀ ਹੈ।

Written by  Shaminder   |  June 01st 2024 12:06 PM  |  Updated: June 01st 2024 12:08 PM

ਸ਼ੁਭਮਨ ਗਿੱਲ ਦੇ ਨਾਲ ਰਿਦਿਮਾ ਪੰਡਤ ਕਰਵਾਉਣ ਜਾ ਰਹੀ ਵਿਆਹ ! ਅਦਾਕਾਰਾ ਨੇ ਤੋੜੀ ਚੁੱਪ

ਟੀਵੀ ਅਦਾਕਾਰਾ ਰਿਦਿਮਾ ਪੰਡਤ (Ridhima Pandit) ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ‘ਚ ਹੈ।ਖਬਰਾਂ ਆ ਰਹੀਆਂ ਹਨ ਕਿ ਉਹ ਕ੍ਰਿਕੇਟਰ ਸ਼ੁਭਮਨ ਗਿੱਲ (Shubhman Gill) ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਜਿਸ ਤੋਂ ਬਾਅਦ ਰਿਦਿਮਾ ਪੰਡਤ ਨੇ ਇਸ ਬਾਰੇ ਆਪਣੀ ਚੁੱਪ ਤੋੜੀ ਹੈ।ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਖਬਰਾਂ ‘ਚ ਕੋਈ ਸੱਚਾਈ ਨਹੀਂ ਹੈ। ਮੀਡੀਆ ਰਿਪੋਟਸ ‘ਚ ਕਿਹਾ ਜਾ ਰਿਹਾ ਸੀ ਕਿ ਰਿਦਿਮਾ ਦਸੰਬਰ  2024 ‘ਚ ਸ਼ੁਭਮਨ ਗਿੱਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਜਾਏਗੀ। ਪਰ ਹੁਣ ਉਸ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।  

ਹੋਰ ਪੜ੍ਹੋ  : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਮੌਤ ਦੀ ਖ਼ਬਰ ‘ਤੇ ਦਿੱਤਾ ਪ੍ਰਤੀਕਰਮ ਕਿਹਾ 'ਜਦੋਂ ਮੈਂ ਸਤਲੁਜ ਵਿੱਚ ਡੁੱਬ ਕੇ ਮਰਿਆ, ਫਿਰ ਕੀ ਹੋਇਆ'

ਰਿਦਿਮਾ ਪੰਡਤ ਦਾ ਪ੍ਰਤੀਕਰਮ 

ਇਸ ਮਾਮਲੇ ‘ਚ ਰਿਦਿਮਾ ਪੰਡਤ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਸ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਹੈ ਕਿ ‘ਮੈਨੂੰ ਕਈ ਪੱਤਰਕਾਰਾਂ ਦੇ ਫੋਨ ਆ ਰਹੇ ਹਨ । ਜੋ ਮੇਰੇ ਵਿਆਹ ਦੇ ਬਾਰੇ ਪੁੱਛ ਰਹੇ ਹਨ । ਪਰ ਮੈਂ ਵਿਆਹ ਨਹੀਂ ਕਰਵਾ ਰਹੀ ।ਜੇ ਅਜਿਹਾ ਹੁੰਦਾ ਹੈ ਤਾਂ ਮੈਂ ਖੁਦ ਸਾਹਮਣੇ ਆ ਕੇ ਇਸ ਦਾ ਐਲਾਨ ਕਰਾਂਗੀ।

ਫਿਲਹਾਲ ਇਸ ਖ਼ਬਰ ‘ਚ ਕੋਈ ਸੱਚਾਈ ਨਹੀਂ ਹੈ’।ਅਦਾਕਾਰਾ ਦੇ ਵਰਕ ਫ੍ਰੰਠ ਦੀ ਗੱਲ ਕਰੀਏ ਤਾਂ ਉਸ ਨੇ ‘ਬਹੂ ਹਮਾਰੀ ਰਜਨੀਕਾਂਤ’, ‘ਖਤਰਾ ਖਤਰਾ ਖਤਰਾ’ ਵਰਗੇ ਸ਼ੋਅ ਦੇ ਲਈ ਮਸ਼ਹੂਰ ਹੈ । ਉਹ ਬਿੱਗ ਬੌਸ ਓਟੀਟੀ ਦੇ ਪਹਿਲੇ ਸੀਜ਼ਨ ‘ਚ ਵੀ ਨਜ਼ਰ ਆ ਚੁੱਕੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network