ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵਿਦੇਸ਼ ਦੀ ਕਰ ਰਹੇ ਸੈਰ, ਤਸਵੀਰਾਂ ਕੀਤੀਆਂ ਸਾਂਝੀਆਂ

ਦੁਬਈ ਤੋਂ ਇਸ ਜੋੜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਇਹ ਜੋੜੀ ਦੁਬਈ ਦੇ ਇੱਕ ਜਿਊਲਰ ਸ਼ੋਅ ਰੂਮ ‘ਚ ਨਜ਼ਰ ਆ ਰਹੀ ਹੈ ।

Written by  Shaminder   |  April 17th 2024 10:34 AM  |  Updated: April 17th 2024 10:34 AM

ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵਿਦੇਸ਼ ਦੀ ਕਰ ਰਹੇ ਸੈਰ, ਤਸਵੀਰਾਂ ਕੀਤੀਆਂ ਸਾਂਝੀਆਂ

ਕੁੱਲ੍ਹੜ ਪੀਜ਼ਾ ਵਾਲੀ ਜੋੜੀ ਸਹਿਜ ਅਰੋੜਾ (Sehaj Arora) ਤੇ ਗੁਰਪ੍ਰੀਤ ਕੌਰ (Gurpreet Kaur) ਵਿਦੇਸ਼ ਦੀ ਸੈਰ ਕਰ ਰਹੇ ਹਨ । ਜਿਸ ਦੀਆਂ ਤਸਵੀਰਾਂ ਇਸ ਜੋੜੀ ਦੇ ਵੱਲੋਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਇਹ ਜੋੜੀ ਦੁਬਈ ‘ਚ ਪੁੱਜੀ ਹੈ। ਜਿੱਥੋਂ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਇੱਕ ਤਸਵੀਰ ‘ਚ ਇਹ ਜੋੜੀ ਬੁਰਜ ਖਲੀਫਾ ਦੇ ਕੋਲ ਨਜ਼ਰ ਆ ਰਹੀ ਹੈ । ਜਦੋਂਕਿ ਇੱਕ ਹੋਰ ਤਸਵੀਰ ‘ਚ ਇਹ ਜੋੜੀ ਸਮੁੰਦਰ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । 

ਹੋਰ ਪੜ੍ਹੋ  : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਦੁਬਈ ਤੋਂ ਇੱਕ ਹੋਰ ਵੀਡੀਓ ਹੋਇਆ ਵਾਇਰਲ 

ਦੁਬਈ ਤੋਂ ਇਸ ਜੋੜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਇਹ ਜੋੜੀ ਦੁਬਈ ਦੇ ਇੱਕ ਜਿਊਲਰ ਸ਼ੋਅ ਰੂਮ ‘ਚ ਨਜ਼ਰ ਆ ਰਹੀ ਹੈ । ਸਹਿਜ ਅਰੋੜਾ ਗੁਰਪ੍ਰੀਤ ਦੇ ਗਲ ‘ਚ ਸੋਨੇ ਦਾ ਹਾਰ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।ਜਦੋੋਂਕਿ ਉਸ ਨੇ ਖੁਦ ਵੀ ਸੋਨੇ ਦੀਆਂ ਚੇਨ ਪਾਈਆਂ ਹੋਈਆਂ ਹਨ । 

ਕੁੱਲ੍ਹੜ ਪੀਜ਼ਾ ਕਰਕੇ ਮਸ਼ਹੂਰ ਹੋਈ ਜੋੜੀ

ਇਹ ਜੋੜੀ ਕੁੱਲ੍ਹੜ ਪੀਜ਼ਾ ਕਰਕੇ ਕਾਫੀ ਮਸ਼ਹੂਰ ਹੋਈ ਹੈ ਅਤੇ ਇਨ੍ਹਾਂ ਦੇ ਪੀਜ਼ਾ ਹੱਟ ‘ਤੇ ਕਈ ਸੈਲੀਬ੍ਰੇਟੀਜ਼ ਵੀ ਕੁੱਲ੍ਹੜ ਪੀਜ਼ੇ ਦਾ ਅਨੰਦ ਮਾਣ ਚੁੱਕੇ ਹਨ।ਇਨ੍ਹਾਂ ਦਾ ਕੁੱਲ੍ਹੜ ਪੀਜ਼ਾ ਕਾਫੀ ਮਸ਼ਹੂਰ ਹੈ। ਸੋਸ਼ਲ ਮੀਡੀਆ ‘ਤੇ ਇਹ ਜੋੜੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵਲੌਗ ਵੀ ਸ਼ੇਅਰ ਕਰਦੀ ਰਹਿੰਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network