Sharry Mann: ਨਵੀਂ ਦਾ ਐਲਬਮ ਦਾ ਐਲਾਨ ਕਰਨ 'ਤੇ ਟ੍ਰੋਲ ਹੋ ਰਹੇ ਨੇ ਸ਼ੈਰੀ ਮਾਨ, ਲੋਕਾਂ ਨੇ ਕਿਹਾ- ਗਾਇਕੀ ਛੱਡਣ ਦਾ ਫੈਸਲਾ ਮਹਿਜ਼ ਪਬਲਿਕ ਸਟੰਟ
ਸ਼ੈਰੀ ਮਾਨ ਨੇ ਆਪਣੀ ਆਖਰੀ ਐਲਬਮ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ,ਪਰ ਹੁਣ ਸ਼ੈਰੀ ਮਾਨ ਨੇ ਇੱਕ ਹੋਰ ਪੋਸਟ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗਾਇਕ ਨੇ ਆਪਣੀ ਇੱਕ ਹੋਰ ਨਵੀਂ ਐਲਬਮ ਦਾ ਐਲਾਨ ਕੀਤਾ ਹੈ ਜਿਸ ਮਗਰੋਂ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਤੇ ਉਨ੍ਹਾਂ ਦੇ ਗਾਇਕੀ ਛੱਡਣ ਦੇ ਫੈਸਲੇ ਨੂੰ ਮਹਿਜ਼ ਪਬਲਿਕ ਸਟੰਟ ਦੱਸ ਰਹੇ ਹਨ।
Sharry Mann: ਨਵੀਂ ਦਾ ਐਲਬਮ ਦਾ ਐਲਾਨ ਕਰਨ 'ਤੇ ਟ੍ਰੋਲ ਹੋ ਰਹੇ ਨੇ ਸ਼ੈਰੀ ਮਾਨ, ਲੋਕਾਂ ਨੇ ਕਿਹਾ- ਗਾਇਕੀ ਛੱਡਣ ਦਾ ਫੈਸਲਾ ਮਹਿਜ਼ ਪਬਲਿਕ ਸਟੰਟ
Sharry Mann Announces His New Album: ਪੰਜਾਬੀ ਗਾਇਕ ਸ਼ੈਰੀ ਮਾਨ ਕਦੇ ਆਪਣੇ ਵਿਵਾਦਾਂ ਸਣੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਅਕਸਰ ਸੁਰਖੀਆਂ 'ਚ ਛਾਏ ਰਹਿੰਦੇ ਹੈ। ਹਾਲ ਹੀ 'ਚ ਸ਼ੈਰੀ ਮਾਨ ਨੇ ਆਪਣੀ ਆਖਰੀ ਐਲਬਮ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ,ਪਰ ਹੁਣ ਸ਼ੈਰੀ ਮਾਨ ਨੇ ਇੱਕ ਹੋਰ ਪੋਸਟ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗਾਇਕ ਨੇ ਆਪਣੀ ਇੱਕ ਹੋਰ ਨਵੀਂ ਐਲਬਮ ਦਾ ਐਲਾਨ ਕੀਤਾ ਹੈ ਜਿਸ ਮਗਰੋਂ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਤੇ ਉਨ੍ਹਾਂ ਦੇ ਗਾਇਕੀ ਛੱਡਣ ਦੇ ਫੈਸਲੇ ਨੂੰ ਮਹਿਜ਼ ਪਬਲਿਕ ਸਟੰਟ ਦੱਸ ਰਹੇ ਹਨ।
ਸ਼ੈਰੀ ਮਾਨ ਨੇ ਹੁਣ ਆਪਣੀ ਇੱਕ ਹੋਰ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਜਿਸ ਨੂੰ ਦੇਖ ਕੇ ਹੁਣ ਇਹ ਲੱਗ ਰਿਹਾ ਹੈ ਕਿ ਸ਼ੈਰੀ ਮਾਨ ਨੇ ਆਖਰੀ ਐਲਬਮ ਹਿੱਟ ਕਰਵਾਉਣ ਲਈ ਪਬਲਿਕ ਸਟੰਟ ਖੇਡਿਆ ਸੀ। ਗਾਇਕ ਨੇ ਆਪਣੀ ਪਿਛਲੀ ਐਲਬਮ ਲਾਸਟ ਗੁੱਡ ਤੋਂ ਪਹਿਲਾਂ ਗਾਇਕੀ ਛੱਡਣ ਦਾ ਐਲਾਨ ਕੀਤਾ ਸੀ, ਜਦੋਂ ਕਿ ਹੁਣ ਉਸ ਨੇ ਇੱਕ ਵਾਰ ਫਿਰ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।
ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਲਿਖਿਆ, 'ਹਾਂਜੀ ਮਿੱਤਰੋਂ ਕੀ ਹਾਲ ਚਾਲ ਆ। ਪਹਿਲਾਂ ਤਾਂ ਥੈਂਕ ਯੂ ਲਾਸਟ ਗੁੱਡ ਐਲਬਮ ਨੂੰ ਇੰਨਾਂ ਪਿਆਰ ਦੇਣ ਲਈ। ਤੁਹਾਡੇ ਪਿਆਰ ਸਦਕਾ ਅਗਲੀ 9 ਗਾਣਿਆਂ ਵਾਲੀ ਐਲਬਮ ਤਿਆਰ ਆ। ਸਤੰਬਰ 2023।'
ਦੱਸ ਦਈਏ ਕਿ ਸ਼ੈਰੀ ਮਾਨ ਨੇ ਕੁੱਝ ਸਮੇਂ ਪਹਿਲਾਂ ਇੱਕ ਪੋਸਟ ਸ਼ੇਅਰ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ 'ਤੁਹਾਡਾ ਸਭ ਦਾ ਇੰਨਾਂ ਪਿਆਰ ਦੇਣ ਲਈ ਸ਼ੁਕਰੀਆ। 'ਯਾਰ ਅਣਮੁੱਲੇ' ਤੋਂ ਲੈਕੇ ਹੁਣ ਤੱਕ ਤੁਸੀਂ ਇੰਨਾਂ ਪਿਆਰ ਦਿੱਤਾ।' ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸ਼ੈਰੀ ਮਾਨ ਦੀ ਇਹ ਆਖਰੀ ਐਲਬਮ ਹੋ ਸਕਦੀ ਹੈ। ਪਰ ਹੁਣ ਨਵੀਂ ਐਲਬਮ ਦਾ ਐਲਾਨ ਕਰਨ ਤੋਂ ਬਾਅਦ ਸ਼ੈਰੀ ਨੇ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਹੈ।
ਦੱਸ ਦਈਏ ਕਿ ਸ਼ੈਰੀ ਮਾਨ ਨੇ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ ਹੈ। ਉਨ੍ਹਾਂ ਦੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਗਾਇਕ ਨੂੰ ਸਟਾਰ ਬਣਾ ਦਿੱਤਾ ਸੀ। ਸ਼ੈਰੀ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
