ਸ਼ਹਿਨਾਜ਼ ਗਿੱਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਬਾਬਾ ਦੀਪ ਸਿੰਘ ਜੀ ਦਾ ਲਿਆ ਆਸ਼ੀਰਵਾਦ
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਜਿਥੋਂ ਦੀਆਂ ਉਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰ ਰਹੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗੁਰਦਆਰਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ‘ਤੇ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ ।
ਸ਼ਹਿਨਾਜ਼ ਗਿੱਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਬਾਬਾ ਦੀਪ ਸਿੰਘ ਜੀ ਦਾ ਲਿਆ ਆਸ਼ੀਰਵਾਦ
ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਜਿਥੋਂ ਦੀਆਂ ਉਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰ ਰਹੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗੁਰਦਆਰਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ‘ਤੇ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਆਪਣੀ ਧੀ ਤੇ ਪੁੱਤ ਦਾ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਆ ਰਿਹਾ ਪਸੰਦ
ਇਸ ਮੌਕੇ ‘ਤੇ ਅਦਾਕਾਰਾ ਨੇ ਜਿੱਥੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਵੀ ਮਾਣਿਆ । ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ‘ਚ ਅਦਾਕਾਰਾ ਲੰਗਰ ਛਕਦੀ ਹੋਈ ਨਜ਼ਰ ਆਈ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।

ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ । ਹੁਣ ਤੱਕ ਉਹ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਆਪਣੇ ਜਲਵੇ ਬਿਖੇਰ ਚੁੱਕੀ ਹੈ । ਅਦਾਕਾਰਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਉਹ ਬਿੱਗ ਬੌਸ ‘ਚ ਆਈ ਸੀ । ਇਸ ਤੋਂ ਬਾਅਦ ਉਸ ਨੇ ਕਈ ਪ੍ਰੋਜੈਕਟ ‘ਤੇ ਕੰਮ ਕੀਤਾ ਅਤੇ ਕਈ ਵੱਡੇ ਪ੍ਰੋਜੈਕਟ ਵੀ ਉਸ ਦੇ ਹੱਥ ਲੱਗੇ ।

ਹਾਲ ਹੀ ‘ਚ ਉਹ ਸਲਮਾਨ ਖ਼ਾਨ ਦੇ ਨਾਲ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਅਦਾਕਾਰਾ ਨੇ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਦੇ ਨਾਲ ਵੀ ਖੂਬ ਸੁਰਖੀਆਂ ਵਟੋਰੀਆਂ ਸਨ । ਅਦਾਕਾਰਾ ਨੇ ਆਪਣਾ ਸ਼ੋਅ ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ ਵੀ ਸ਼ੁਰੂ ਕੀਤਾ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
