ਸ਼ਹਿਨਾਜ਼ ਗਿੱਲ ਨੇ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਾਲ ਪਰਿਵਾਰ ਸਮੇਤ ਕੀਤੀ ਮੁਲਾਕਾਤ, ਤਸਵੀਰ ਕੀਤੀ ਸਾਂਝੀ

ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਬਿਆਸ ਸਥਿਤ ਆਪਣੇ ਪਿੰਡ ਧਾਨੀਪੁਰ ਪਹੁੰਚੀ ਹੋਈ ਹੈ ।ਜਿੱਥੋਂ ਉਹ ਲਗਾਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰ ਰਹੀ ਹੈ। ਅਦਾਕਾਰਾ ਨੇ ਬੀਤੇ ਦਿਨ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਾਲ ਮੁਲਾਕਾਤ ਵੀ ਕੀਤੀ ।

Reported by: PTC Punjabi Desk | Edited by: Shaminder  |  December 05th 2023 10:52 AM |  Updated: December 05th 2023 10:52 AM

ਸ਼ਹਿਨਾਜ਼ ਗਿੱਲ ਨੇ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਾਲ ਪਰਿਵਾਰ ਸਮੇਤ ਕੀਤੀ ਮੁਲਾਕਾਤ, ਤਸਵੀਰ ਕੀਤੀ ਸਾਂਝੀ

ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਬਿਆਸ ਸਥਿਤ ਆਪਣੇ ਪਿੰਡ ਧਾਨੀਪੁਰ ਪਹੁੰਚੀ ਹੋਈ ਹੈ ।ਜਿੱਥੋਂ ਉਹ ਲਗਾਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰ ਰਹੀ ਹੈ। ਅਦਾਕਾਰਾ ਨੇ ਬੀਤੇ ਦਿਨ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਾਲ ਮੁਲਾਕਾਤ ਵੀ ਕੀਤੀ । ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :  ਜੈਨੀ ਜੌਹਲ ਨੇ ਆਪਣੇ ਪਿਤਾ ਦੇ ਨਾਲ ਸਾਂਝਾ ਕੀਤਾ ਵੀਡੀਓ,ਪਿਉ ਧੀ ਦਾ ਪਿਆਰ ਵੇਖ ਕੇ ਫੈਨਸ ਹੋਏ ਭਾਵੁਕ

ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਦੇ ਨਾਲ ਉਨ੍ਹਾਂ ਦੇ ਮੰਮੀ ਅਤੇ ਭਰਾ ਸ਼ਹਿਬਾਜ਼ ਗਿੱਲ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

ਬੀਤੇ ਦਿਨੀਂ ਵੀ ਅਦਾਕਾਰਾ ਨੇ ਸਾਂਝਾ ਕੀਤਾ ਸੀ ਵੀਡੀਓ 

ਬੀਤੇ ਦਿਨ ਵੀ ਅਦਾਕਾਰਾ ਨੇ ਕਈ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਸਨ । ਜਿਸ ‘ਚ ਅਦਾਕਾਰਾ ਆਪਣੇ ਖੇਤਾਂ ‘ਚ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ । ਇਸ ਦੇ ਨਾਲ ਹੀ ਅਦਾਕਾਰਾ ਬੋਲੀਆਂ ਪਾਉਂਦੀ ਹੋਈ ਵੀ ਨਜ਼ਰ ਆਈ ਸੀ ।

ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ ਸੀ ।ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੀ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਆਈ ਹੈ । ਇਸ ਤੋਂ ਇਲਾਵਾ ਅਦਾਕਾਰ ਸਲਮਾਨ ਖ਼ਾਨ ਦੇ ਨਾਲ ਕਿਸੀ ਕਾ ਭਾਈ, ਕਿਸੀ ਕੀ ਜਾਨ’ ‘ਚ ਵੀ ਨਜ਼ਰ ਆ ਚੁੱਕੀ ਹੈ । 

- PTC PUNJABI


Popular Posts