ਸ਼ਿਖਰ ਧਵਨ ਅਤੇ ਅਰਸ਼ਦੀਪ ਨੇ ‘ਸਾਗਰ ਦੀ ਵਹੁਟੀ’ ਗੀਤ ‘ਤੇ ਬਣਾਇਆ ਮਜ਼ੇਦਾਰ ਵੀਡੀਓ
‘ਸਾਗਰ ਦੀ ਵਹੁੁਟੀ’ ਗੀਤ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਹੁਣ ਤੱਕ ਲੱਖਾਂ ਰੀਲਸ ਇਸ ਗੀਤ ‘ਤੇ ਬਣ ਚੁੱਕੀਆਂ ਹਨ ।ਹੁਣ ਕ੍ਰਿਕੇਟਰ ਅਰਸ਼ਦੀਪ ਅਤੇ ਸ਼ਿਖਰ ਧਵਨ ਨੇ ਵੀ ਇਸ ਗੀਤ ‘ਤੇ ਮਜ਼ੇਦਾਰ ਵੀਡੀਓ ਬਣਾਇਆ ਹੈ।
ਸ਼ਿਖਰ ਧਵਨ ਅਤੇ ਅਰਸ਼ਦੀਪ ਨੇ ‘ਸਾਗਰ ਦੀ ਵਹੁਟੀ’ ਗੀਤ ‘ਤੇ ਬਣਾਇਆ ਮਜ਼ੇਦਾਰ ਵੀਡੀਓ
ਸ਼ਿਖਰ ਧਵਨ (Shikhar Dhawan) ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਪੋਸਟ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਸਾਗਰ ਦੀ ਵਹੁਟੀ ਗੀਤ ‘ਤੇ ਮਜ਼ੇਦਾਰ ਵੀਡੀਓ ਬਣਾਇਆ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਸ਼ਦੀਪ ਅਤੇ ਸ਼ਿਖਰ ਧਵਨ ਇਸ ਗੀਤ ‘ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ
ਦੱਸ ਦਈਏ ਕਿ ਸਾਗਰ ਦੀ ਵਹੁਟੀ ਜੋ ਕਿ ਕਈ ਸਾਲ ਪਹਿਲਾਂ ਰਿਲੀਜ਼ ਹੋਇਆ ਸੀ । ਇਹ ਗੀਤ ਹੁਣ ਟ੍ਰੈਂਡਿੰਗ ‘ਚ ਚੱਲ ਰਿਹਾ ਹੈ । ਇਸ ਗੀਤ ‘ਤੇ ਹੁਣ ਤੱਕ ਲੱਖਾਂ ਰੀਲਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਹਾਲੇ ਵੀ ਇਹ ਗੀਤ ਟ੍ਰੇਡਿੰਗ ‘ਚ ਚੱਲ ਰਿਹਾ ਹੈ।
ਪੰਜਾਬੀ ਸਿਤਾਰਿਆਂ ਨੇ ਵੀ ਬਣਾਏ ਸਨ ਵੀਡੀਓ
ਇਸ ਗੀਤ ‘ਤੇ ਪੰਜਾਬੀ ਸਿਤਾਰਿਆਂ ਦੇ ਨਾਲ ਨਾਲ ਬਾਲੀਵੁੱਡ ਦੇ ਕਈ ਸਿਤਾਰੇ ਵੀ ਰੀਲਾਂ ਬਣਾਉਂਦੇ ਹੋਏ ਨਜ਼ਰ ਆਏ ਸਨ। ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਨੇ ਵੀ ਇਸ ਗੀਤ ‘ਤੇ ਵੀਡੀਓ ਬਣਾਇਆ ਸੀ ਜੋ ਕਿ ਕਾਫੀ ਵਾਇਰਲ ਹੋਇਆ ਸੀ । ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਅਤੇ ਗਿੱਪੀ ਗਰੇਵਾਲ ਨੇ ਵੀ ਇਸ ਗੀਤ ‘ਤੇ ਵੀਡੀਓ ਬਣਾਏ ਸਨ । ਜੋ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਸਨ ।
-(2)_57acd9ad19bf826154b432724fcab808_1280X720.webp)
ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਆਏ ਦੁਨੀਆ ਸਾਹਮਣੇ
ਇਸ ਗੀਤ ਨੂੰ ਬੇਸ਼ੁਮਾਰ ਪਿਆਰ ਮਿਲਿਆ ਅਤੇ ਜਦੋਂ ਇਹ ਗੀਤ ਵਾਇਰਲ ਹੋਇਆ ਤਾਂ ਇਸ ਗੀਤ ਨੂੰ ਗਾਉਣ ਵਾਲੀ ਗਾਇਕ ਜੋੜੀ ਵੀ ਸਾਹਮਣੇ ਆਈ ਸੀ । ਜਿਸ ਨੇ ਕੁਝ ਸਾਲ ਪਹਿਲਾਂ ਇਸ ਗੀਤ ਨੂੰ ਗਾਇਆ ਸੀ। ਇਸ ਜੋੜੀ ਨੇ ਸਾਰੇ ਲੋਕਾਂ ਦਾ ਇਸ ਗੀਤ ਨੂੰ ਪਿਆਰ ਦੇਣ ‘ਤੇ ਸ਼ੁਕਰੀਆ ਅਦਾ ਕੀਤਾ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
