ਸ਼੍ਰੇਅਸ ਤਲਪੜੇ ਨੂੰ ਹਾਰਟ ਅਟੈਕ ਤੋਂ ਛੇ ਦਿਨਾਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ, ਅਦਾਕਾਰ ਦੀ ਪਤਨੀ ਨੇ ਸਾਂਝੀ ਕੀਤੀ ਹੈਲਥ ਅਪਡੇਟ
ਸ਼੍ਰੇਅਸ ਤਲਪੜੇ ਨੂੰ ਹਾਰਟ ਅਟੈਕ ਤੋਂ ਛੇ ਦਿਨਾਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ, ਅਦਾਕਾਰ ਦੀ ਪਤਨੀ ਨੇ ਸਾਂਝੀ ਕੀਤੀ ਹੈਲਥ ਅਪਡੇਟ
ਸ਼੍ਰੇਅਸ ਤਲਪੜੇ (Shreyas Talpade) ਜਿਸ ਨੂੰ ਬੀਤੇ ਦਿਨੀਂ ਹਾਰਟ ਅਟੈਕ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । ਜਿਸ ਤੋਂ ਬਾਅਦ ਅਦਾਕਾਰ ਦੀ ਪਤਨੀ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ । ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਦੀਪਤੀ ਤਲਪੜੇ ਨੇ ਪਤੀ ਦੇ ਨਾਲ ਇੱਕ ਤੋਂ ਬਾਅਦ ਇੱਕ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ ‘ਮੇਰੀ ਜ਼ਿੰਦਗੀ, ਸ਼੍ਰੇਅਸ ਘਰ ਵਾਪਸ ਆ ਗਿਆ ਹੈ ਸੇਫ ਅਤੇ ਹੈਲਥੀ।
/ptc-punjabi/media/media_files/lfiufgGRf6yEI54G1sNb.jpg)
ਹੋਰ ਪੜ੍ਹੋ : ਪਾਕਿਸਤਾਨ ਤੋਂ ਭਾਰਤ ਆਏ ਸਨ ਅਦਾਕਾਰ ਸੁਰੇਸ਼ ਓਬਰਾਏ ਦੇ ਮਾਪੇ, ਫ਼ਿਲਮਾਂ ‘ਚ ਕਮਾਇਆ ਖੂਬ ਨਾਮ, ਕਦੇ ਰੋਟੀ ਤੋਂ ਵੀ ਸਨ ਮੁਹਤਾਜ਼
ਉਸ ਸ਼ਾਮ ਜਦੋਂ ਮੇਰੇ ਘਰ ਇਹ ਸਭ ਕੁਝ ਵਾਪਰਿਆ ਤਾਂ ਕੁਝ ਲੋਕ ਮਸੀਹਾ ਬਣ ਕੇ ਆਏ ਅਤੇ ਮੈਨੂੰ ਨਹੀਂ ਪਤਾ ਲੱਗਿਆ ਕਿ ਉਹ ਸਭ ਕੌਣ ਸਨ । ਉਸ ਸ਼ਾਮ ਸਾਡੇ ਲਈ ਰੱਬ ਦਾ ਅਵਤਾਰ ਬਣਨ ਲਈ ਤੁਹਾਡਾ ਸਭ ਦਾ ਧੰਨਵਾਦ। ਮੈਨੂੰ ਉਮੀਦ ਹੈ ਕਿ ਮੇਰਾ ਸੁਨੇਹਾ ਸਭ ਤੱਕ ਪਹੁੰਚ ਜਾਵੇਗਾ ।
/ptc-punjabi/media/media_files/DAs9Ty4UMZY6ZS2LzqlL.jpg)
ਛੇ ਦਿਨ ਪਹਿਲਾਂ ਸ਼੍ਰੇਅਸ ਨੂੰ ਪਿਆ ਸੀ ਦਿਲ ਦਾ ਦੌਰਾ ਕੁਝ ਦਿਨ ਪਹਿਲਾਂ ਸ਼੍ਰੇਅਸ ਨੂੰ ਦਿਲ ਦਾ ਦੌਰਾ ਪਿਆ ਸੀ ।ਉਸ ਵੇਲੇ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ । ਪਰ ਖੁਦ ਨੂੰ ਉਹ ਠੀਕ ਮਹਿਸੂਸ ਨਹੀਂ ਸਨ ਕਰ ਰਹੇ ਅਤੇ ਘਰ ਆ ਗਏ ਸਨ । ਇਸੇ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ । ਜਿਸ ਤੋਂ ਬਾਅਦ ਹਸਪਤਾਲ ‘ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ । ਜਿੱਥੇ ਕਈ ਦਿਨਾਂ ਤੱਕ ਉਨ੍ਹਾਂ ਦਾ ਇਲਾਜ ਚੱਲਿਆ ਅਤੇ ਫੈਨਸ ਅਤੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਰੰਗ ਲਿਆਈਆਂ ਅਤੇ ਉਹ ਮੁਸ਼ਕਿਲ ਹਾਲਾਤ ਚੋਂ ਬਾਹਰ ਨਿਕਲਣ ‘ਚ ਕਾਮਯਾਬ ਹੋ ਗਏ ।
ਸ਼੍ਰੇਅਸ ਤਲਪੜੇ ਦਾ ਵਰਕ ਫ੍ਰੰਟ ਸ਼੍ਰੇਅਸ ਤਲਪੜੇ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਗੋਲਮਾਲ ਅਗੇਨ, ਕਮਾਲ ਧਮਾਲ ਮਾਲਾਮਾਲ, ਪੋਸਟਰ ਬੁਆਏਜ਼, ਓਮ ਸ਼ਾਂਤੀ ਓਮ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ । ਉਨ੍ਹਾਂ ਨੇ ਹਿੰਦੀ ਦੇ ਨਾਲ ਨਾਲ ਮਰਾਠੀ ਸਿਨੇਮਾ ‘ਚ ਵੀ ਕੰਮ ਕੀਤਾ ਹੈ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
