ਸਿੱਧੂ ਮੂਸੇਵਾਲਾ ਦੀ ਮਾਪਿਆਂ ਨਾਲ ਡਰਾਈਵ ਦਾ ਮਜ਼ਾ ਲੈਂਦੇ ਹੋਏ ਵੀਡੀਓ ਹੋਈ ਵਾਇਰਲ, ਗਾਇਕ ਨੂੰ ਯਾਦ ਕਰ ਫੈਨਜ਼ ਹੋਏ ਭਾਵੁਕ

ਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਅਕਸਰ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ। ਆਏ ਦਿਨ ਸਿੱਧੂ ਮੂਸੇਵਾਲਾ ਦੀ ਕੋਈ-ਨਾ-ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਸਿੱਧੂ ਆਪਣੇ ਮਾਪਿਆਂ ਨਾਲ ਬੇਹੱਦ ਖੁਸ਼ੀਆਂ ਭਰੇ ਪਲਾਂ ਦਾ ਆਨੰਦ ਮਾਣਦੇ ਨਜ਼ਰ ਆਏ, ਫੈਨਜ਼ ਇਹ ਵੀਡੀਓ ਵੇਖ ਕੇ ਭਾਵੁਕ ਹੋ ਗਏ ਹਨ।

Written by  Pushp Raj   |  October 16th 2023 05:14 PM  |  Updated: October 16th 2023 05:14 PM

ਸਿੱਧੂ ਮੂਸੇਵਾਲਾ ਦੀ ਮਾਪਿਆਂ ਨਾਲ ਡਰਾਈਵ ਦਾ ਮਜ਼ਾ ਲੈਂਦੇ ਹੋਏ ਵੀਡੀਓ ਹੋਈ ਵਾਇਰਲ, ਗਾਇਕ ਨੂੰ ਯਾਦ ਕਰ ਫੈਨਜ਼ ਹੋਏ ਭਾਵੁਕ

Moosewala's Viral Video : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਅਕਸਰ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ। ਆਏ ਦਿਨ ਸਿੱਧੂ ਮੂਸੇਵਾਲਾ ਦੀ ਕੋਈ-ਨਾ-ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਸਿੱਧੂ ਆਪਣੇ ਮਾਪਿਆਂ ਨਾਲ ਬੇਹੱਦ ਖੁਸ਼ੀਆਂ ਭਰੇ ਪਲਾਂ ਦਾ ਆਨੰਦ ਮਾਣਦੇ ਨਜ਼ਰ ਆਏ, ਫੈਨਜ਼ ਇਹ ਵੀਡੀਓ ਵੇਖ ਕੇ ਭਾਵੁਕ ਹੋ ਗਏ ਹਨ। 

ਹਾਲ ਹੀ ਵਿੱਚ ਮੂਸੇਵਾਲਾ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਇਸ ਵੀਡੀਓ ਦੇ ਵਿੱਚ ਮਰਹੂਮ ਗਾਇਕ ਆਪਣੀ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਦੇ ਨਾਲ ਗੱਡੀ ਵਿੱਚ ਦਿਖਾਈ ਦੇ ਰਹੇ ਹਨ। ਇਸ ਖੂਬਸੂਰਤ ਯਾਦ ਨੂੰ ਮਰਹੂਮ ਗਾਇਕ ਨੇ ਖੁਦ ਕੈਮਰੇ ਵਿੱਚ ਕੈਦ ਕੀਤਾ ਸੀ।

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਇਸ ਵੀਡੀਓ ਦੇ ਖ਼ਾਸ ਪਲਾਂ ਨੂੰ ਵੇਖ ਗਾਇਕ ਦੇ ਫੈਨਜ਼ ਕਾਫੀ ਭਾਵੁਕ ਹੋ ਗਏ ਹਨ। ਮਾਤਾ, ਪਿਤਾ ਅਤੇ ਪੁੱਤਰ ਦੀ ਇਸ ਖੂਬਸੂਰਤ ਯਾਦ ਨੇ ਫੈਨਜ਼ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। 

 ਹੋਰ ਪੜ੍ਹੋ: ਕਾਮੇਡੀਅਨ ਸੁਗੰਧਾ ਮਿਸ਼ਰਾ ਜਲਦ ਬਨਣ ਵਾਲੀ ਹੈ ਮਾਂ, ਅਦਾਕਾਰਾ ਨੇ ਫੈਨਜ਼ ਨਾਲ ਸਾਂਝੀ ਕੀਤੀ ਗੁੱਡ ਨਿਊਜ਼

ਇਸ ਵੀਡੀਓ ਉੱਤੇ ਫੈਨਜ਼ਸ ਭਰਪੂਰ ਪਿਆਰ ਬਰਸਾ ਰਹੇ ਹਨ ਤੇ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।  ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਿਸ ਯੂ ਬਾਈ... ਇਸ ਤੋਂ ਇਲਾਵਾ ਕਈ ਪੰਜਾਬੀ ਗਾਇਕਾਂ ਨੇ ਵੀ ਇਸ ਵੀਡੀਓ ਤੇ ਕਮੈਂਟ ਕਰਕੇ ਮਰਹੂਮ ਗਾਇਕ ਨੂੰ ਯਾਦ ਕੀਤਾ ਤੇ ਉਨ੍ਹਾਂ ਲਈ ਇਨਸਾਫ ਦੀ ਮੰਗ ਕੀਤੀ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network