Thursday, 28th of May 2026

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Watch Out' ਹੋਇਆ ਰਿਲੀਜ਼, ਟ੍ਰੈਂਡਿੰਗ 'ਚ ਛਾਇਆ ਗੀਤ

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਦਿਹਾਂਤ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਰਹਿੰਦੇ ਹਨ। ਇਸ ਸਾਲ ਦੀਵਾਲੀ 'ਤੇ ਸਿੱਧੂ ਦੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼ ਮਿਲਿਆ ਹੈ, ਜੀ ਹਾਂ ਇਸ ਦੀਵਾਲੀ 'ਤੇ ਯਾਨੀ ਕਿ 12 ਨਵੰਬਰ ਨੂੰ ਸਿੱਧੂ ਮੂਸੇਲਵਾਲਾ ਦਾ ਬੇਹੱਦ ਖ਼ਾਸ ਗੀਤ 'Watch Out' ਰਿਲੀਜ਼ ਹੋ ਗਿਆ ਹੈ। ਸਿੱਧੂ ਦਾ ਇਹ ਗੀਤ ਲਗਾਤਾਰ ਹੋ ਰਿਹਾ ਹੈ।

Reported by: PTC Punjabi Desk | Edited by: Pushp Raj  |  November 13th 2023 11:26 AM |  Updated: November 13th 2023 11:26 AM

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Watch Out' ਹੋਇਆ ਰਿਲੀਜ਼, ਟ੍ਰੈਂਡਿੰਗ 'ਚ ਛਾਇਆ ਗੀਤ

Sidhu MooseWala New Song : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਦਿਹਾਂਤ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਰਹਿੰਦੇ ਹਨ। ਇਸ ਸਾਲ ਦੀਵਾਲੀ 'ਤੇ ਸਿੱਧੂ ਦੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼ ਮਿਲਿਆ ਹੈ, ਜੀ ਹਾਂ ਇਸ ਦੀਵਾਲੀ 'ਤੇ ਯਾਨੀ ਕਿ 12 ਨਵੰਬਰ ਨੂੰ ਸਿੱਧੂ ਮੂਸੇਲਵਾਲਾ ਦਾ ਬੇਹੱਦ ਖ਼ਾਸ ਗੀਤ 'Watch Out' ਰਿਲੀਜ਼ ਹੋ ਗਿਆ ਹੈ। ਸਿੱਧੂ ਦਾ ਇਹ ਗੀਤ ਲਗਾਤਾਰ ਹੋ ਰਿਹਾ ਹੈ। 

ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਇਸ ਗੀਤ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ। ਗਾਇਕ ਦੀ ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪੁੱਤਰ ਦੇ ਨਵੇਂ ਗੀਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ। 

ਦੱਸ ਦਈਏ ਕਿ ਇਹ ਗੀਤ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਪੰਜਵਾਂ ਗੀਤ ਹੈ। ਜਾਣਕਾਰੀ ਮੁਤਾਬਕ ਇਹ ਗੀਤ ਦੀਵਾਲੀ ਵਾਲੇ ਦਿਨ ਯਾਨੀ ਕਿ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਣੇ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ 'ਤੇ ਰਿਲੀਜ਼ ਕੀਤਾ ਗਿਆ ਹੈ। 

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਟਾਈਟਲ 'Watch Out' ਹੈ। ਇਸ ਗੀਤ ਨੂੰ ਖ਼ੁਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਗਾਇਆ ਸੀ। ਇਸ ਦੇ ਨਾਲ ਹੀ ਇਸ ਗੀਤ ਦੇ ਬੋਲ ਵੀ ਸਿੱਧੂ ਨੇ ਖ਼ੁਦ ਲਿਖੇ ਸਨ ਤੇ ਇਸ ਨੂੰ ਕੰਪੋਜ਼ ਵੀ ਕੀਤਾ ਸੀ। ਇਸ ਗੀਤ ਦਾ ਸੰਗੀਤ Mxrci  ਵੱਲੋਂ ਦਿੱਤਾ ਗਿਆ ਹੈ ਤੇ ਅਧਿਕਾਰਿਤ ਵੀਡੀਓ ਦੇ ਵੀਜ਼ੀਉਲਸ ਨੂੰ ਨਵਕਰਨ ਬਰਾੜ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। 

ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਿਲੀਜ਼ ਹੁੰਦੇ ਹੀ ਇਸ ਗੀਤ 'ਤੇ ਲੱਖਾਂ ਵਿਊਜ਼ ਆ ਚੁੱਕੇ ਹਨ। ਹੁਣ ਤੱਕ ਇਸ ਗੀਤ 'ਤੇ 1. 7 ਮਿਲੀਅਨ ਤੋਂ ਵੱਧ ਵਿਊਅਜ਼ ਆ ਚੁੱਕੇ ਹਨ ਤੇ ਇਹ ਗੀਤ ਯੂਟਿਊਬ ਚੈਨਲ 'ਤੇ ਨੰਬਰ 1 ਟ੍ਰੈ਼ਡਿੰਗ 'ਤੇ ਚੱਲ ਰਿਹਾ ਹੈ। 

ਹੋਰ ਪੜ੍ਹੋ: Diwali 2023: ਦੀਵਾਲੀ 'ਤੇ ਆਪਣੇ ਘਰ ਨੂੰ ਰੰਗੋਲੀ ਨਾਲ ਸਜਾਓ, ਬਣਾਓ ਇਹ ਆਸਾਨ ਡਿਜ਼ਾਈਨ  

ਦੱਸ ਦਈਏ ਕਿ 29 ਮਈ ਨੂੰ ਮਾਨਸਾ ਵਿਖੇ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੇ ਮਾਤਾ-ਪਿਤਾ ਤੇ ਫੈਨਜ਼ ਅਜੇ ਵੀ ਉਨ੍ਹਾਂ ਦੇ ਇਨਸਾਫ ਲਈ ਸੰਘਰਸ਼ ਕਰ ਰਹੇ ਹਨ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਲ ਹੀ 'ਚ ਗਾਇਕ ਦੀ ਜ਼ਿੰਦਗੀ 'ਤੇ ਬਣ ਰਹੀ ਫਿਲਮ ਤੇ ਕਿਤਾਬ ਲਿਖੇ ਜਾਣ ਦਾ ਵਿਰੋਧ ਕੀਤਾ ਸੀ, ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਇਸ ਬਾਰੇ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੇ। 

- PTC PUNJABI


Popular Posts