ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਨੇ ਚਾਚੇ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਵੀਡੀਓ

ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ, ਬੀਤੇ ਦਿਨ ਸੀ ਸਾਹਿਬ ਪ੍ਰਤਾਪ ਦਾ ਜਨਮ ਦਿਨ ਸੀ ।ਯਾਨਿ ਕਿ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਸਾਹਿਬਪ੍ਰਤਾਪ ਸਿੱਧੂ ਨੇ ਆਪਣਾ ਜਨਮ ਦਿਨ ਮਨਾਇਆ । ਆਪਣੇ ਚਾਚੇ ਨੂੰ ਯਾਦ ਕਰਕੇ ਸਾਹਿਬਪ੍ਰਤਾਪ ਸਿੱਧੂ ਭਾਵੁਕ ਹੋ ਗਿਆ ਅਤੇ ਉਸ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Reported by: PTC Punjabi Desk | Edited by: Shaminder  |  June 11th 2024 06:00 PM |  Updated: June 11th 2024 06:00 PM

ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਨੇ ਚਾਚੇ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਵੀਡੀਓ

ਸਿੱਧੂ ਮੂਸੇਵਾਲਾ (Sidhu Moose wala)  ਦੇ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ, ਬੀਤੇ ਦਿਨ ਸੀ ਸਾਹਿਬ ਪ੍ਰਤਾਪ ਦਾ ਜਨਮ ਦਿਨ ਸੀ । ਯਾਨਿ ਕਿ ਸਿੱਧੂ ਮੂਸੇਵਾਲਾ ਦੇ ਜਨਮ ਦਿਨ (Birth Anniversary)  ਤੋਂ ਇੱਕ ਦਿਨ ਪਹਿਲਾਂ ਸਾਹਿਬਪ੍ਰਤਾਪ ਸਿੱਧੂ ਨੇ ਆਪਣਾ ਜਨਮ ਦਿਨ ਮਨਾਇਆ । ਆਪਣੇ ਚਾਚੇ ਨੂੰ ਯਾਦ ਕਰਕੇ ਸਾਹਿਬਪ੍ਰਤਾਪ ਸਿੱਧੂ ਭਾਵੁਕ ਹੋ ਗਿਆ ਅਤੇ ਉਸ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆ ਰਿਹਾ ਹੈ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਾਹਿਬ ਪ੍ਰਤਾਪ ਨੇ ਲਿਖਿਆ ‘ਹੈਪੀ ਬਰਥਡੇ ਚਾਚਾ ਜੀ। ਮਿਸ ਯੂ, ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ’।

 

ਸਿੱਧੂ ਮੂਸੇਵਾਲਾ ਦਾ ਅੱਜ ਹੈ ਜਨਮ ਦਿਨ 

ਅੱਜ ਦੇਸ਼ ਦੁਨੀਆ ‘ਚ ਬੈਠੇ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵੱਲੋਂ ਉਸ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਬੇਸ਼ੱਕ ਉਹ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਚੁੱਕਿਆ ਹੈ ਪਰ ਦੇਸ਼ ਦੁਨੀਆ ‘ਚ ਬੈਠੇ ਗਾਇਕ ਦੇ ਫੈਨਸ ਉਸ ਨੂੰ ਯਾਦ ਕਰ ਰਹੇ ਹਨ ।

ਮੌਤ ਤੋਂ ਬਾਅਦ ਵੀ ਗਾਇਕ ਦੁਨੀਆ ‘ਤੇ ਛਾਇਆ ਹੋਇਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋ ਬਾਅਦ ਵੀ ਉਸ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।ਸਿੱਧੂ ਮੂਸੇਵਾਲਾ ਦੀ ਆਪਣੇ ਭਤੀਜੇ ਦੇ ਨਾਲ ਵੀ ਬਹੁਤ ਵਧੀਆ ਬਾਂਡਿੰਗ ਸੀ ਅਤੇ ਗਾਇਕ ਹਮੇਸ਼ਾ ਹੀ ਉਸ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਸੀ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network