Thursday, 28th of May 2026

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਅਟੈਚ’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਅਟੈਚ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਦੇ ਵੱਲੋਂ ਹੀ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਟੀਲ ਬੈਂਗਲਜ਼ ਅਤੇ ਜੇਬੀ ਪ੍ਰੋਡਕਸ਼ਨ ਨੇ ।

Reported by: PTC Punjabi Desk | Edited by: Shaminder  |  August 30th 2024 11:46 AM |  Updated: August 30th 2024 11:46 AM

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਅਟੈਚ’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਸਿੱਧੂ ਮੂਸੇਵਾਲਾ (Sidhu Moose wala) ਦੇ ਫੈਨਸ ਦੇ ਲਈ ਖੁਸ਼ਖ਼ਬਰੀ ਹੈ। ਉਹ ਇਹ ਹੈ ਕਿ ਗਾਇਕ ਦਾ ਨਵਾਂ ਗੀਤ ‘ਅਟੈਚ’ (Attach) ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਦੇ ਵੱਲੋਂ ਹੀ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਟੀਲ ਬੈਂਗਲਜ਼ ਅਤੇ ਜੇਬੀ ਪ੍ਰੋਡਕਸ਼ਨ ਨੇ । ਫੀਚਰਿੰਗ ‘ਚ ਸਿੱਧੂ ਮੂਸੇਵਾਲਾ, ਸਟੀਲ ਬੈਂਗਲਜ਼ ਸਣੇ ਕਈ ਵਿਦੇਸ਼ੀ ਮਾਡਲਸ ਨਜ਼ਰ ਆ ਰਹੀਆਂ ਹਨ ।

ਹੋਰ ਪੜ੍ਹੋ : ਅਦਾਕਾਰ ਬਿੰਨੂ ਢਿੱਲੋਂ ਦੇ ਜਨਮ ਦਿਨ ‘ਤੇ ਰੱਖੀ ਪਾਰਟੀ ‘ਚ ਕਈ ਪੰਜਾਬੀ ਸਿਤਾਰੇ ਹੋਏ ਸ਼ਾਮਿਲ, ਗੀਤਾਂ ਦੇ ਨਾਲ ਜਸਬੀਰ ਜੱਸੀ ਨੇ ਸਜਾਈ ਮਹਿਫ਼ਿਲ

ਇਸ ਗੀਤ ਨੂੰ ਗਾਇਕ ਨੇ ਇੱਕ ਕੁੜੀ ਦੇ ਪੱਖ ਤੋਂ ਗਾਇਆ ਹੈ। ਜਿਸ ‘ਚ ਇੱਕ ਕੁੜੀ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ।ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗੀਤ ਨੂੰ ਫੈਨਸ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਫੈਨਸ ਗਾਇਕ ਦੇ ਇਸ ਗੀਤ ਨੂੰ ਸੁਣ ਕੇ ਗਾਇਕ ਨੂੰ ਯਾਦ ਕਰਕੇ ਭਾਵੁਕ ਵੀ ਹੋ ਰਹੇ ਹਨ ।

ਦੱਸ ਦਈਏ ਕਿ ਮੌਤ ਤੋਂ ਬਾਅਦ ਇਹ ਸਿੱਧੂ ਮੂਸੇਵਾਲਾ ਦਾ ਰਿਲੀਜ਼ ਹੋਇਆ ਗੀਤ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । 

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊੁਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਹ ਇੰਡਸਟਰੀ ‘ਚ ਆਪਣੀ ਪਛਾਣ ਬਣਾ ਲਈ ਸੀ। ਉਹ ਪੂਰੀ ਦੁਨੀਆ ‘ਚ ਜਾਣਿਆ ਜਾਣ ਲੱਗ ਪਿਆ ਸੀ ।ਜਿਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਗਾਇਕਾਂ ਨੂੰ ਪੂਰੀ ਉਮਰ ਲੱਗ ਜਾਂਦੀ ਹੈ। ਉਸ ਨੂੰ ਸਿੱਧੂ ਮੂਸੇਵਾਲਾ ਨੇ ਕੁਝ ਕੁ ਸਾਲਾਂ ਹਾਸਲ ਕਰ ਲਿਆ ਸੀ । 

ਵਧੀਆ ਲੇਖਣੀ ਦਾ ਵੀ ਮਾਲਕ ਸੀ ਸਿੱਧੂ ਮੂਸੇਵਾਲਾ 

ਸਿੱਧੂ ਮੂਸੇਵਾਲਾ ਵਧੀਆ ਲੇਖਣੀ ਦਾ ਮਾਲਕ ਸੀ ।ਉਹ ਆਪਣੇ ਗਾਣੇ ਖੁਦ ਹੀ ਲਿਖਦਾ ਸੀ ਅਤੇ ਉਸ ਦੇ ਗੀਤ ਅਣਖੀ ਸਨ । ਜਿਨ੍ਹਾਂ ‘ਚ ਅਣਖ ਦੀ ਗੱਲ ਕੀਤੀ ਜਾਂਦੀ ਸੀ ਅਤੇ ਜ਼ਿੰਦਗੀ ਦੀ ਹਕੀਕਤ ਅਤੇ ਆਪ ਬੀਤੀਆਂ ਨੂੰ ਉਹ ਗੀਤਾਂ ‘ਚ ਬਿਆਨ ਕਰਦਾ ਸੀ ।  

- PTC PUNJABI


Popular Posts