ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਧੀ ਹਰਗੁਨਵੀਰ ਕੌਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੇਖੋ ਵੀਡੀਓ
ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਆਪਣੀ ਧੀ ਹਰਗੁਨਵੀਰ ਕੌਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ । ਜਿਸ ਦਾ ਇੱਕ ਵੀਡੀਓ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਧੀ ਹਰਗੁਨਵੀਰ ਕੌਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੇਖੋ ਵੀਡੀਓ
ਗਾਇਕ ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ ਅਖਤਰ (Gurlej Akhtar) ਨੇ ਆਪਣੀ ਧੀ ਹਰਗੁਨਵੀਰ ਕੌਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ । ਜਿਸ ਦਾ ਇੱਕ ਵੀਡੀਓ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੇ ਪਤੀ ਅਤੇ ਧੀ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਹੋਰ ਪੜ੍ਹੋ : ਕਰਣ ਦਿਓਲ ਅਤੇ ਦ੍ਰਿਸ਼ਾ ਦੀ ਵੈਡਿੰਗ ਰਿਸੈਪਸ਼ਨ ਪਾਰਟੀ ‘ਚ ਕਪਿਲ ਸ਼ਰਮਾ, ਸਲਮਾਨ ਖ਼ਾਨ, ਪ੍ਰੇਮ ਚੋਪੜਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ
ਕੁਝ ਮਹੀਨੇ ਪਹਿਲਾਂ ਹੋਇਆ ਹਰਗੁਨਵੀਰ ਕੌਰ ਦਾ ਜਨਮ
ਗਾਇਕ ਜੋੜੀ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਹਰਗੁਨਵੀਰ ਕੌਰ ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਗਾਇਕ ਜੋੜੀ ਲਗਾਤਾਰ ਸਾਂਝੀਆਂ ਕਰਦੀ ਰਹਿੰਦੀ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਵਾਂ ਦਾ ਇੱਕ ਪੁੱਤਰ ਦਾਨਵੀਰ ਵੀ ਹੈ ।

ਜਿਸ ਦੇ ਜਨਮ ਤੋਂ ਕਈ ਸਾਲ ਬਾਅਦ ਦੂਜੀ ਔਲਾਦ ਦੇ ਰੂਪ ‘ਚ ਹਰਗੁਨਵੀਰ ਕੌਰ ਨੇ ਜਨਮ ਲਿਆ ਹੈ ।ਗਾਇਕ ਕੁਲਵਿੰਦਰ ਕੈਲੀ ਆਪਣੇ ਪਰਿਵਾਰ ਦੇ ਨਾਲ ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਵੀ ਪਹੁੰਚੇ ਸਨ ।

ਹਾਲ ਹੀ ‘ਚ ਇਹ ਗਾਇਕ ਜੋੜੀ ਨਵੇਂ ਘਰ ‘ਚ ਸ਼ਿਫਟ ਹੋਈ ਹੈ ।ਜਿਸ ਦੇ ਉਦਘਾਟਨ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵਧਾਈ ਦੇਣ ਦੇ ਲਈ ਪਹੁੰਚੇ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
