ਸੋਸ਼ਲ ਮੀਡੀਆ ਸਟਾਰ ਮੀਨੂ ਸਰਾਂ ਆਪਣੇ ਭਰਾ ਨੂੰ ਯਾਦ ਕਰਕੇ ਹੋਈ ਭਾਵੁਕ, ਕੋਰੋਨਾ ਦੌਰਾਨ ਹੋਈ ਸੀ ਮੌਤ
ਮੀਨੂ ਸਰਾਂ (Meenu Saran) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਭਰਾ ਨੂੰ ਯਾਦ ਕਰਕੇ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੀਨੂ ਸਰਾਂ ਨੂੰ ਹਰ ਕੋਈ ਦਿਲਾਸਾ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਕਾਲ ਦੇ ਦੌਰਾਨ ਮੀਨੂ ਸਰਾਂ ਦੇ ਭਰਾ ਦਾ ਦਿਹਾਂਤ ਹੋ ਗਿਆ ਸੀ । ਉਸ ਦਾ ਆਪਣੇ ਪਿੱਛੇ ਬੱਚੇ ਤੇ ਬੁੱਢੇ ਮਾਤਾ ਪਿਤਾ ਨੂੰ ਛੱਡ ਗਿਆ ਸੀ । ਇਸ ਦਾ ਖੁਲਾਸਾ ਮੀਨੂ ਨੇ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਸੀ ।
ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਜੋੜੀ ਦੀ ਕਾਰ ‘ਤੇ ਹੋਇਆ ਹਮਲਾ, ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਵਾਰਦਾਤ
ਸੋਸ਼ਲ ਮੀਡੀਆ ‘ਤੇ ਗਾਇਸ ਵੀਰੇ ਨਾਂਅ ਨਾਲ ਮਸ਼ਹੂਰ
ਸੋਸ਼ਲ ਮੀਡੀਆ ‘ਤੇ ਮੀਨੂ ਸਰਾਂ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ। ਲੋਕ ਉਸ ਦੇ ਭੋਲੇ ਭਾਲੇ ਅੰਦਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ । ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ। ਮੀਨੂ ਸਰਾਂ ਨੂੰ ਜ਼ਿੰਦਗੀ ‘ਚ ਬਹੁਤ ਦੁੱਖ ਝੱਲਣੇ ਪਏ ਹਨ ਅਤੇ ਪਹਿਲਾਂ ਉਸ ਦਾ ਵਿਆਹ ਮਾਪਿਆਂ ਨੇ ਕੀਤਾ ਤਾਂ ਜਿਸ ਵੇਲੇ ਉਹ ਪ੍ਰੈਗਨੇਂਟ ਸੀ ਤਾਂ ਸਹੁਰਿਆਂ ਨੇ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਉਹ ਉਸ ਦਾ ਖਰਚਾ ਨਹੀਂ ਚੁੱਕ ਸਕਦੇ।
ਮਾਪਿਆਂ ਨੇ ਦੂਜੀ ਥਾਂ ਵਿਆਹੀ ਤਾਂ ਉੱਥੇ ਵੀ ਵਿਚੋਲੇ ਨੇ ਧੋਖਾ ਕੀਤਾ ।ਉਸ ਦਾ ਦੂਜਾ ਪਤੀ ਸਿਰੇ ਦਾ ਨਛੇੜੀ ਸੀ ਅਤੇ ਹਮੇਸ਼ਾ ਉਸ ਦੇ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।ਜਿਸ ਤੋਂ ਬਾਅਦ ਮੀਨੂ ਸਰਾਂ ਨੇ ਆਪਣੀ ਜ਼ਿੰਦਗੀ ਨੂੰ ਖੁਦ ਸੰਵਾਰਨ ਦਾ ਫੈਸਲਾ ਲਿਆ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ । ਜਿਸ ਨੇ ਰਾਤੋ ਰਾਤ ਮਿਲੀਅਨ ਵਿਊਜ਼ ਬਟੋਰੇ । ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ।
- PTC PUNJABI