ਸੋਨਮ ਬਾਜਵਾ ਨੇ ਆਪਣੇ ਕਿਊਟ ਕਤੂਰੇ ਦੇ ਨਾਲ ਸਾਂਝਾ ਕੀਤਾ ਵੀਡੀਓ, ਕੁਝ ਦਿਨ ਪਹਿਲਾਂ ਫ਼ਿਲਮ ਦੇ ਸ਼ੂਟ ਦੌਰਾਨ ਮਿਲਿਆ ਸੀ ਕਤੂਰਾ

Written by  Shaminder   |  December 28th 2023 01:20 PM  |  Updated: December 28th 2023 01:20 PM

ਸੋਨਮ ਬਾਜਵਾ ਨੇ ਆਪਣੇ ਕਿਊਟ ਕਤੂਰੇ ਦੇ ਨਾਲ ਸਾਂਝਾ ਕੀਤਾ ਵੀਡੀਓ, ਕੁਝ ਦਿਨ ਪਹਿਲਾਂ ਫ਼ਿਲਮ ਦੇ ਸ਼ੂਟ ਦੌਰਾਨ ਮਿਲਿਆ ਸੀ ਕਤੂਰਾ

ਅਦਾਕਾਰਾ ਸੋਨਮ ਬਾਜਵਾ (Sonam Bajwa)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਕਤੂਰੇ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸੋਨਮ ਬਾਜਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਬਾਜਵਾ ਆਪਣੇ ਕਤੂਰੇ ਦੇ ਨਾਲ ਲਾਡ ਲਡਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ‘ਇਸ ਮੋਟੋ ਨੇ ਵੈਨ ‘ਚ ਸੂਸੂ ਕਰਤਾ, ਇਸ ਨੂੰ ਨਹਾਇਆ ਧੁਆਇਆ ਅਤੇ ਇਸ ਨੇ ਫਿਰ ਮਿੱਟੀ ਨਾਲ ਖੁਦ ਨੂੰ ਲਬੇੜ ਲਿਆ ਹੈ’।

Sonam Bajwa 2.jpg

ਹੋਰ ਪੜ੍ਹੋ : ਹਰਭਜਨ ਮਾਨ ਅਤੇ ਰਣਜੀਤ ਬਾਵਾ ਸ੍ਰੀ ਫਤਿਹਗੜ੍ਹ ਸਾਹਿਬ ‘ਚ ਹੋਏ ਨਤਮਸਤਕ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਦਰਸਅਲ ਕੁਝ ਦਿਨ ਪਹਿਲਾਂ ਸੋਨਮ ਬਾਜਵਾ ਨੂੰ ਇਹ ਕਤੂਰਾ ‘ਕੁੜੀ ਹਰਿਆਣੇ ਵੱਲ ਦੀ’ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਮਿਲਿਆ ਸੀ । ਇਸ ਦੌਰਾਨ ਸੋਨਮ ਬਾਜਵਾ ਇਸ ਕਤੂਰੇ ਨੂੰ ਆਪਣੇ ਨਾਲ ਲੈ ਆਈ ਸੀ । ਜਿਸ ਤੋਂ ਬਾਅਦ ਇਸ ਕਤੂਰੇ ਦੀ ਉਨ੍ਹਾਂ ਦੇ ਵੱਲੋਂ ਸਾਂਭ ਸੰਭਾਲ ਕੀਤੀ ਗਈ ਅਤੇ ਹੁਣ ਇਹ ਕਤੂਰਾ ਠੀਕਠਾਕ ਹੈ। 

Sonam Bajwa 3.jpgਸੋਨਮ ਬਾਜਵਾ ਦਾ ਵਰਕ ਫ੍ਰੰਟਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਪੰਜਾਬ ੧੯੮੪’ ‘ਚ ਕੰਮ ਕਰਕੇ ਚਰਚਾ ‘ਚ ਆਈ ਸੀ । ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।ਜਿਸ ‘ਚ ਅੜਬ ਮੁਟਿਆਰਾਂ, ਗੁੱਡੀਆਂ ਪਟੋਲੇ, ਗੋਡੇ ਗੋਡੇ ਚਾਅ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਆਪਣੀ ਅਦਾਕਾਰੀ ਦੇ ਨਾਲ ਉਨ੍ਹਾਂ ਨੇ ਹਰ ਕਿਰਦਾਰ ‘ਚ ਨਵੀਂ ਜਾਨ ਪਾ ਦਿੱਤੀ ਹੈ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਏਅਰ ਹੋਸਟੈੱਸ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਬਿਊਟੀ ਕੰਟੈਸਟ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਸ ਤੋਂ ਬਾਅਦ ਹੀ ਉਹ ਅਦਾਕਾਰੀ ਦੇ ਖੇਤਰ ‘ਚ ਨਿੱਤਰੇ । ਅੱਜ ਸੋਨਮ ਬਾਜਵਾ ਦਾ ਨਾਮ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦਾ ਹੈ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network