ਸੁੱਖ ਜੌਹਲ ਨੇ ਪਤਨੀ ਦੇ ਨਾਲ ਵਿਆਹ ‘ਚ ਪਾਇਆ ਭੰਗੜਾ, ਵੇਖੋ ਵੀਡੀਓ

ਫਿੱਟਨੈੱਸ ਮਾਡਲ ਸੁੱਖ ਜੌਹਲ ਦੀ ਪਤਨੀ ਦੇ ਭਰਾ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸੁੱਖ ਖਰੌੜ ਦੀ ਪਤਨੀ ਗੁਰੀ ਜੌਹਲ ਨੇ ਵੀ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Reported by: PTC Punjabi Desk | Edited by: Shaminder  |  November 02nd 2023 05:10 PM |  Updated: November 02nd 2023 05:10 PM

ਸੁੱਖ ਜੌਹਲ ਨੇ ਪਤਨੀ ਦੇ ਨਾਲ ਵਿਆਹ ‘ਚ ਪਾਇਆ ਭੰਗੜਾ, ਵੇਖੋ ਵੀਡੀਓ

ਫਿੱਟਨੈੱਸ ਮਾਡਲ ਸੁੱਖ ਜੌਹਲ (Sukh Johall)ਦੀ ਪਤਨੀ ਦੇ ਭਰਾ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਸੁੱਖ ਖਰੌੜ ਦੀ ਪਤਨੀ ਗੁਰੀ ਜੌਹਲ ਨੇ ਵੀ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਗੁਰੀ ਅਤੇ ਸੁੱਖ ਜੌਹਲ ਵਿਆਹ ‘ਚ ਨਵੀਂ ਵਿਆਹੀ ਜੋੜੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :  ਈਸ਼ਾ ਦਿਓਲ ਨੇ ਜਨਮ ਦਿਨ ‘ਤੇ ਮਾਂ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਵੀਡੀਓ ‘ਚ ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਵੀ ਵਿਖਾਈ ਦੇ ਰਹੇ ਹਨ ਤੇ ਇਸ ਜੋੜੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ । 

ਸੁੱਖ ਜੌਹਲ ਹਨ ਫਿੱਟਨੈੱਸ ਮਾਡਲ 

ਸੁੱਖ ਜੌਹਲ ਫਿੱਟਨੈੱਸ ਮਾਡਲ ਹਨ ਅਤੇ ਅਕਸਰ ਆਪਣੇ ਫਿੱਟਨੈੱਸ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਕੁਝ ਸਮਾਂ ਪਹਿਲਾਂ ਸੁੱਖ ਜੌਹਲ ਖੁਦ ਨਸ਼ਿਆਂ ‘ਚ ਗ੍ਰਿਫਤ ‘ਚ ਸਨ । ਪਰ ਹੁਣ ਪ੍ਰਮਾਤਮਾ ਦੀ ਕਿਰਪਾ ਸਦਕਾ ਉਹ ਇਸ ਬੁਰੀ ਅਲਾਮਤ ਤੋਂ ਬਾਹਰ ਨਿਕਲ ਚੁੱਕੇ ਹਨ ਅਤੇ ਅਨੇਕਾਂ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ । 

 

 

- PTC PUNJABI


Popular Posts