ਸੁਰਿੰਦਰ ਸ਼ਿੰਦਾ ਦੀ ਬਰਸੀ ਮੌਕੇ ਪੁਰਾਣੀ ਵੀਡੀਓ ਹੋਈ ਵਾਇਰਲ, ਗਾਇਕ ਨੇ ਦੱਸਿਆ ਕਿੰਝ ਹੋਈ ਸੀ ਚਮਕੀਲਾ ਨਾਲ ਪਹਿਲੀ ਮੁਲਾਕਾਤ
ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਅੱਜ ਬਰਸੀ ਹੈ। ਬੇਸ਼ਕ ਸੁਰਿੰਦਰ ਸ਼ਿੰਦਾ ਅੱਜ ਇਸ ਦੁਨੀਆਂ 'ਚ ਨਹੀਂ ਹਨ,ਪਰ ਫੈਨਜ਼ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ। ਸੁਰਿੰਦਰ ਸ਼ਿੰਦਾ ਦੀ ਬਰਸੀ ਮੌਕੇ ਉਨ੍ਹਾਂ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨਾਲ ਹੋਈ ਪਹਿਲੀ ਮੁਲਾਕਾਤ ਦਾ ਕਿੱਸਾ ਸਾਂਝਾ ਕਰਦੇ ਹੋਏ ਨਜ਼ਰ ਆਏ।
ਸੁਰਿੰਦਰ ਸ਼ਿੰਦਾ ਦੀ ਬਰਸੀ ਮੌਕੇ ਪੁਰਾਣੀ ਵੀਡੀਓ ਹੋਈ ਵਾਇਰਲ, ਗਾਇਕ ਨੇ ਦੱਸਿਆ ਕਿੰਝ ਹੋਈ ਸੀ ਚਮਕੀਲਾ ਨਾਲ ਪਹਿਲੀ ਮੁਲਾਕਾਤ
Surinder Shinda old video Viral : ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੀ ਅੱਜ ਬਰਸੀ ਹੈ। ਬੇਸ਼ਕ ਸੁਰਿੰਦਰ ਸ਼ਿੰਦਾ ਅੱਜ ਇਸ ਦੁਨੀਆਂ 'ਚ ਨਹੀਂ ਹਨ,ਪਰ ਫੈਨਜ਼ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ। ਸੁਰਿੰਦਰ ਸ਼ਿੰਦਾ ਦੀ ਬਰਸੀ ਮੌਕੇ ਉਨ੍ਹਾਂ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨਾਲ ਹੋਈ ਪਹਿਲੀ ਮੁਲਾਕਾਤ ਦਾ ਕਿੱਸਾ ਸਾਂਝਾ ਕਰਦੇ ਹੋਏ ਨਜ਼ਰ ਆਏ।
ਹਾਲ ਹੀ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਫੈਨਜ਼ ਲਈ ਕਾਫੀ ਖਾਸ ਹੈ, ਕਿਉਂਕਿ ਇਸ ਵੀਡੀਓ ਦੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸੁਰਿੰਦਰ ਸ਼ਿੰਦਾ ਤੇ ਚਮਕੀਲਾ ਦੀ ਪਹਿਲੀ ਮੁਲਾਕਾਤ ਕਿਵੇਂ ਹੋਈ ਤੇ ਕਿਸ ਨੇ ਕਰਵਾਈ ਸੀ।
ਸੁਰਿੰਦਰ ਸ਼ਿੰਦਾ ਦੀ ਪੁਰਾਣੀ ਵੀਡੀਓ ਹੋਈ ਵਾਇਰਲ
ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਸੁਰਿੰਦਰ ਸ਼ਿੰਦਾ ਚਮਕੀਲਾ ਦੀ ਬਰਸੀ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਰਿੰਦਰ ਸ਼ਿੰਦਾ ਸਟੇਜ਼ ਉੱਤੇ ਮਾਈਕ ਫੜ ਕੇ ਖੜੇ ਨਜ਼ਰ ਆ ਰਹੇ ਹਨ ਤੇ ਉਹ ਕਹਿੰਦੇ ਹਨ ਕਿ ਜਿਹਨੇ ਮੈਨੂੰ ਪਹਿਲੀ ਵਾਰ ਚਮਕੀਲਾ ਨਾਲ ਮਿਲਵਾਇਆ ਸੀ ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਸਟੇਜ਼ ਉੱਤੇ ਲਿਆਂਦਾ ਜਾਵੇ ।
ਇਸ ਵੀਡੀਓ ਦੇ ਵਿੱਚ ਸੁਰਿੰਦਰ ਸ਼ਿੰਦਾ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਉਨ੍ਹਾਂ ਨੂੰ ਅਤੇ ਚਮਕੀਲਾ ਨੂ ਮਿਲਵਾਉਣ ਵਾਲੇ ਚਮਕੀਲਾ ਦੇ ਕਰੀਬੀ ਦੋਸਤ ਅਤੇ ਢੋਲਕ ਕੇਸਰ ਸਿੰਘ ਟਿੱਕੀ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਹਨ। ਇਸ ਦੌਰਾਨ ਟਿੱਕੀ ਦੱਸਦਾ ਹੈ ਕਿ 26 ਜਨਵਰੀ 1978 ਨੂੰ ਦੇਰ ਰਾਤ ਸੁਰਿੰਦਰ ਸ਼ਿੰਦਾ ਤੇ ਬੀਬਾ ਸੋਨੀਆ ਦਾ ਪ੍ਰੋਗਰਾਮ ਮਗਰੋਂ ਦੇਰ ਰਾਤ ਮਿਲਿਆ ਸੀ। ਚਮਕੀਲੇ ਨੇ ਉਸ ਨੂੰ ਕਿਹਾ ਕਿ ਮੈਨੂੰ ਸੁਰਿੰਦਰ ਸ਼ਿੰਦਾ ਨਾਲ ਮਿਲਵਾ ਦਵੋ।
ਸੁਰਿੰਦਰ ਸ਼ਿੰਦਾ ਦੀ ਇਹ ਵੀਡੀਓ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਖੁਸ਼ ਹੋ ਰਿਹਾ ਹੈ ਤੇ ਮੁੜ ਇੱਕ ਵਾਰ ਫਿਰ ਤੋਂ ਦੋਹਾਂ ਗਾਇਕਾਂ ਨੂੰ ਯਾਦ ਕਰ ਰਿਹਾ ਹੈ। ਅਮਰ ਸਿੰਘ ਚਮਕੀਲਾ ਅਤੇ ਸੁਰਿੰਦਰ ਸ਼ਿੰਦਾ ਸਭ ਤੋਂ ਮਸ਼ਹੂਰ ਪੰਜਾਬੀ ਕਲਾਕਾਰ ਰਹੇ ਹਨ। ਇਹ ਦੋਵੇਂ ਪੰਜਾਬੀ ਸੰਗੀਤ ਦੇ ਸੁਨਹਿਰੀ ਦੌਰ ਦੇ ਮਹਾਨ ਗਾਇਕ ਮੰਨੇ ਜਾਂਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
