ਸਰਦਾਰੀ ਲੁੱਕ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਅਜਿਹੀ ਹੀ ਇੱਕ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਪਾਸੇ ਮੱਲਾਂ ਮਾਰੀਆਂ ਹਨ । ਉਸ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ।

Reported by: PTC Punjabi Desk | Edited by: Shaminder  |  July 19th 2024 06:07 PM |  Updated: July 19th 2024 06:07 PM

ਸਰਦਾਰੀ ਲੁੱਕ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

ਸਿਤਾਰਿਆਂ ਦੀ ਜ਼ਿੰਦਗੀ ਦੇ ਬਾਰੇ ਜਾਨਣ ‘ਚ ਫੈਨਸ ਅਕਸਰ ਦਿਲਚਸਪੀ ਦਿਖਾਉਂਦੇ ਹਨ । ਖ਼ਾਸ ਕਰਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਜਾਨਣ ਦੀ ਹਰ ਕਿਸੇ ਨੂੰ ਇੱਛਾ ਹੁੰਦੀ ਹੈ। ਉਹ ਬਚਪਨ ‘ਚ ਕਿਸ ਤਰ੍ਹਾਂ ਦੇ ਦਿੱਸਦੇ ਸਨ। ਕਿਹੋ ਜਿਹਾ ਪਾਲਣ ਪੋਸ਼ਣ ਤੇ ਕਿਸ ਤਰ੍ਹਾਂ ਦੀਆਂ ਦਿਲਚਸਪੀਆਂ ਰੱਖਦੇ ਸਨ । ਇਸ ਬਾਰੇ ਹਰ ਕਿਸੇ ਨੂੰ ਜਾਨਣ ਦੀ ਇੱਛਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਅਜਿਹੀ ਹੀ ਇੱਕ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਪਾਸੇ ਮੱਲਾਂ ਮਾਰੀਆਂ ਹਨ ।

ਹੋਰ ਪੜ੍ਹੋ  : ਬੱਬੂ ਮਾਨ ਦਰਸ਼ਨ ਲੱਖੇਵਾਲ ਦੇ ਪਿਤਾ ਜੀ ਦੇ ਦਿਹਾਂਤ ‘ਤੇ ਅਫਸੋਸ ਕਰਨ ਪੁੱਜੇ, ਦਰਸ਼ਨ ਲੱਖੇਵਾਲ ਨੇ ਵੀਡੀਓ ਕੀਤਾ ਸਾਂਝਾ

ਉਸ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ। ਅਸੀਂ ਗੱਲ ਕਰ ਰਹੇ ਹਾਂ  ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੇ ਬਾਰੇ । ਜਿਨ੍ਹਾਂ ਦਾ ਇਸ ਫ਼ਿਲਮ ਇੰਡਸਟਰੀ ‘ਚ ਕੋਈ ਵੀ ਗੌਡ ਫਾਦਰ ਨਹੀਂ ਸੀ । ਪਰ ਇਸ ਦੇ ਬਾਵਜੂਦ ਉਹ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦੇ ਹਨ । ਉਨ੍ਹਾਂ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਚਪਨ ਦੀ ਇੱਕ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਅਦਾਕਾਰਾ ਨੇ ਸਿਰ ‘ਤੇ ਲਾਲ ਰੰਗ ਦੀ ਦਸਤਾਰ ਸਜਾਈ ਹੋਈ ਹੈ । 

ਨੀਰੂ ਬਾਜਵਾ ਦਾ ਵਰਕ ਫ੍ਰੰਟ 

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਜੱਟ ਐਂਡ ਜੂਲੀਅਟ -੩ ‘ਚ ਨਜ਼ਰ ਆਏ ਹਨ । ਇਸ ਤੋਂ ਪਹਿਲਾਂ ਉਹ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ਕਲੀ ਜੋਟਾ ਅਤੇ ਸ਼ਾਇਰ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 

- PTC PUNJABI


Popular Posts