ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਫ੍ਰਸਟ ਲੁੱਕ ਆਈ ਸਾਹਮਣੇ, ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਪੋਸਟਰ
ਗਿੱਪੀ ਗਰੇਵਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਅੱਜ ਉਨ੍ਹਾਂ ਨੇ ਆਪਣੀ ਨਵੀਂ ਆਉਣ ਵਾਲੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਫ੍ਰਸਟ ਲੁੱਕ ਸਾਂਝਾ ਕੀਤਾ ਹੈ । ਇਸ ਫ਼ਿਲਮ ਦੇ ਪੋਸਟਰ ‘ਚ ਕਰਮਜੀਤ ਅਨਮੋਲ ਅਤੇ ਬਿੰਨੂ ਢਿੱਲੋਂ ਨਜ਼ਰ ਆ ਰਹੇ ਹਨ ।
ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਫ੍ਰਸਟ ਲੁੱਕ ਆਈ ਸਾਹਮਣੇ, ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਪੋਸਟਰ
ਗਿੱਪੀ ਗਰੇਵਾਲ (Gippy Grewal) ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਅੱਜ ਉਨ੍ਹਾਂ ਨੇ ਆਪਣੀ ਨਵੀਂ ਆਉਣ ਵਾਲੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਫ੍ਰਸਟ ਲੁੱਕ ਸਾਂਝਾ ਕੀਤਾ ਹੈ । ਇਸ ਫ਼ਿਲਮ ਦੇ ਪੋਸਟਰ ‘ਚ ਕਰਮਜੀਤ ਅਨਮੋਲ ਅਤੇ ਬਿੰਨੂ ਢਿੱਲੋਂ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਅਦਾਕਾਰ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ ।
_32d2a99fa38dee3b0d8823c44b1e50b3_1280X720.webp)
ਹੋਰ ਪੜ੍ਹੋ : ਡੀਜੇ ਵਾਲੇ ‘ਤੇ ਭੜਕੀ ਗਾਇਕਾ ਜੈਸਮੀਨ ਸੈਂਡਲਾਸ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ
ਇਹ ਫ਼ਿਲਮ ਇਸੇ ਸਾਲ ਤੇਈ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ-੩’ ਨੇ ਬਾਕਸ ਆਫ਼ਿਸ ‘ਤੇ ਰਿਕਾਰਡ ਤੋੜ ਕਮਾਈ ਕੀਤੀ ਹੈ ।
ਗਿੱਪੀ ਗਰੇਵਾਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ‘ਮਾਂ’, ‘ਅਰਦਾਸ ਕਰਾਂ’ ਵਰਗੀਆਂ ਫ਼ਿਲਮਾਂ ਬਣਾਈਆਂ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਸਰਾਹਿਆ ਗਿਆ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
