ਪਾਲੀਵੁੱਡ ਦੇ ਇਹ ਸਿਤਾਰੇ ਆਪਣੇ ਬੱਚਿਆਂ ਦੀ ਅੱਜ ਮਨਾਉਣਗੇ ਪਹਿਲੀ ਲੋਹੜੀ
ਪਾਲੀਵੁੱਡ ਦੇ ਇਹ ਸਿਤਾਰੇ ਆਪਣੇ ਬੱਚਿਆਂ ਦੀ ਅੱਜ ਮਨਾਉਣਗੇ ਪਹਿਲੀ ਲੋਹੜੀ
ਅੱਜ ਦੇਸ਼ ਭਰ ‘ਚ ਲੋਹੜੀ (Lohri 2024) ਦੀਆਂ ਰੌਣਕਾਂ ਹਨ । ਖ਼ਾਸ ਕਰਕੇ ਇਸ ਤਿਉਹਾਰ ਨੂੰ ਪੰਜਾਬ ‘ਚ ਬੜੇ ਹੀ ਚਾਆ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਅੱਜ ਪਾਲੀਵੁੱਡ (Pollywood) ਇੰਡਸਟਰੀ ਦੇ ਕੁਝ ਸਿਤਾਰੇ ਵੀ ਆਪਣੇ ਬੱਚਿਆਂ ਦੀ ਪਹਿਲੀ ਲੋਹੜੀ ਮਨਾਉਣ ਜਾ ਰਹੇ ਹਨ । ਜਿਸ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਕੁਲਵਿੰਦਰ ਬਿੱਲਾ ਦਾ । ਜਿਨ੍ਹਾਂ ਦੇ ਘਰ ਕੁਝ ਦਿਨ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ ਹੈ। ਆਪਣੇ ਪੁੱਤਰ ਜਿੰਦ ਸਿੰਘ ਜੱਸੜ ਦੀ ਕੁਲਵਿੰਦਰ ਬਿੱਲਾ ਪਹਿਲੀ ਲੋਹੜੀ ਮਨਾਉਣ ਜਾ ਰਹੇ ਹਨ ।
/ptc-punjabi/media/media_files/GOQE2L3Vuw9eHEO7ulvV.jpg)
ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਆਪਣੀ ਜਠਾਣੀ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ
ਮਾਨਸੀ ਸ਼ਰਮਾ ਮਨਾ ਰਹੀ ਧੀ ਦੀ ਲੋਹੜੀ
ਮਾਨਸੀ ਸ਼ਰਮਾ ਵੀ ਆਪਣੀ ਧੀ ਦੀ ਇਸ ਵਾਰ ਪਹਿਲੀ ਲੋਹੜੀ ਮਨਾਉਣ ਜਾ ਰਹੀ ਹੈ । ਅਦਾਕਾਰਾ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਅਦਾਕਾਰਾ ਆਪਣੀ ਧੀ ਦੀ ਪਹਿਲੀ ਲੋਹੜੀ ਮਨਾਏਗੀ ।
/ptc-punjabi/media/post_attachments/r2e2ZCUCKWJMSLXIgxQY.jpg)
ਜੱਸੀ ਗਿੱਲ ਮਨਾਉਣਗੇ ਪੁੱਤਰ ਜੈਜ਼ਵਿਨ ਦੀ ਲੋਹੜੀ
ਅੱਜ ਜੱਸੀ ਗਿੱਲ ਵੀ ਆਪਣੇ ਪੁੱਤਰ ਜੈਜ਼ਵਿਨ ਗਿੱਲ ਦੀ ਪਹਿਲੀ ਲੋਹੜੀ ਮਨਾ ਰਹੇ ਹਨ । ਜੈਜ਼ਵਿਨ ਦਾ ਜਨਮ ਵੀ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ। ਜਨਮ ਤੋਂ ਬਾਅਦ ਜੈਜ਼ਵਿਨ ਦੀ ਇਹ ਪਹਿਲੀ ਲੋਹੜੀ ਹੋਵੇਗੀ । ਸੋ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੇ ਘਰ ਵੀ ਅੱਜ ਖੂਬ ਰੌਣਕਾਂ ਲੱਗਣਗੀਆਂ।
/ptc-punjabi/media/media_files/CRu5BiZIRt78KWxnIm0z.jpg)
ਸੁੱਖ ਖਰੌੜ ਦੇ ਪੁੱਤਰ ਦੀ ਪਹਿਲੀ ਲੋਹੜੀ
ਸੁੱਖ ਖਰੌੜ ਵੀ ਇਸ ਵਾਰ ਆਪਣੇ ਪੁੱਤਰ ਦੀ ਪਹਿਲੀ ਲੋਹੜੀ ਮਨਾਉਣ ਜਾ ਰਹੇ ਹਨ । ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਪੁੱਤਰ ਦੇ ਜਨਮ ਬਾਰੇ ਉਸ ਸਮੇਂ ਰਿਵੀਲ ਕੀਤਾ ਸੀ ਜਦੋਂ ਉਹ ਆਪਣੇ ਪੁੱਤਰ ਨੁੰ ਗੁਰਦੁਆਰਾ ਸਾਹਿਬ ‘ਚ ਮੱਥਾ ਟਿਕਵਾਉਣ ਦੇ ਲਈ ਪਹੁੰਚੇ ਸਨ ।ਜਿਸ ਤੋਂ ਬਾਅਦ ਉਨਾਂ ਦੇ ਘਰ ਬੱਚਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ।
/ptc-punjabi/media/media_files/1qz1dR5IqvEJtXlS50KG.jpg)
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੀ ਧੀ ਦੀ ਪਹਿਲੀ ਲੋਹੜੀ
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਦੀ ਧੀ ਮਨਹੀਰ ਦੀ ਧੀ ਦੀ ਵੀ ਪਹਿਲੀ ਲੋਹੜੀ ਹੈ । ਅਦਾਕਾਰਾ ਦੇ ਘਰ ਮਈ ‘ਚ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੀ ਹੈ । ਅੱਜ ਅਦਾਕਾਰਾ ਦੇ ਘਰ ਵੀ ਖੂਬ ਰੌਣਕਾਂ ਲੱਗਣਗੀਆਂ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
