Thursday, 28th of May 2026

ਹਰਭਜਨ ਮਾਨ ਦਾ ਗੀਤ ਸੁਣ ਕੇ ਭਾਵੁਕ ਹੋਈ ਇਹ ਮਾਤਾ, ਵੇਖੋ ਵੀਡੀਓ

ਇਸ ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਹਰਭਜਨ ਮਾਨ ਆਪਣਾ ਪ੍ਰਸਿੱਧ ਗੀਤ ‘ਚਿੱਠੀਏ ਨੀ ਚਿੱਠੀਏ’ ਗਾ ਕੇ ਸੁਣਾ ਰਹੇ ਹਨ ਅਤੇ ਇਸ ਵੀਡੀਓ ਨੂੰ ਸੁਣ ਕੇ ਸ਼ੋਅ ‘ਚ ਮੌਜੂਦ ਇੱਕ ਮਾਤਾ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Shaminder  |  August 31st 2024 12:01 PM |  Updated: August 31st 2024 12:01 PM

ਹਰਭਜਨ ਮਾਨ ਦਾ ਗੀਤ ਸੁਣ ਕੇ ਭਾਵੁਕ ਹੋਈ ਇਹ ਮਾਤਾ, ਵੇਖੋ ਵੀਡੀਓ

ਹਰਭਜਨ ਮਾਨ (Harbhajan Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਹਰਭਜਨ ਮਾਨ ਕਿਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਹਰਭਜਨ ਮਾਨ ਆਪਣਾ ਪ੍ਰਸਿੱਧ ਗੀਤ ‘ਚਿੱਠੀਏ ਨੀ ਚਿੱਠੀਏ’ ਗਾ ਕੇ ਸੁਣਾ ਰਹੇ ਹਨ ਅਤੇ ਇਸ ਵੀਡੀਓ ਨੂੰ ਸੁਣ ਕੇ ਸ਼ੋਅ ‘ਚ ਮੌਜੂਦ ਇੱਕ ਮਾਤਾ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਕਿਚਨ ‘ਚ ਨੌਨਵੈਜ ਬਣਾਉਂਦੇ ਆਏ ਨਜ਼ਰ, ਵੇਖੋ ਵੀਡੀਓ

ਜਿਸ ਦੇ ਮੱਥੇ ਨੂੰ ਹਰਭਜਨ ਮਾਨ ਪਿਆਰ ਦੇ ਨਾਲ ਚੁੰਮਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦੁਆਵਾਂ, ਅਸੀਸਾਂ, ਸ਼ੁਕਰਾਨੇ’ ।ਹਰਭਜਨ ਮਾਨ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਦਿਲ ਵਾਲੇ ਇਮੋਜੀ ਪੋਸਟ ਕਰ ਰਹੇ ਹਨ । 

ਹਰਭਜਨ ਮਾਨ ਦਾ ਵਰਕ ਫ੍ਰੰਟ 

ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ, ਤੇਰੀ ਭਿੱਜ ਗਈ ਕੁੜਤੀ, ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts