Thursday, 28th of May 2026

ਮਸ਼ਹੂਰ ਪੰਜਾਬੀ ਗਾਇਕ ਨੇ ਨਸ਼ੇ ਦੀ ਹਾਲਤ ‘ਚ ਕੀਤਾ ਹੰਗਾਮਾ, ਵੀਡੀਓ ਹੋ ਰਿਹਾ ਵਾਇਰਲ

ਨਸ਼ੇ ਦੀ ਆਦਤ ਬਹੁਤ ਬੁਰੀ ਹੁੰਦੀ ਹੈ। ਜੋ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ। ਉਸ ਨੂੰ ਚੰਗੇ ਮਾੜੇ ਦੀ ਪਛਾਣ ਵੀ ਨਹੀਂ ਹੁੰਦੀ ਅਤੇ ਉਹ ਕਿਸ ਜਗ੍ਹਾ ‘ਤੇ ਕਿਸ ਇਨਸਾਨ ਨਾਲ ਬੈਠਾ ਹੈ। ਉਸ ਦਾ ਵੀ ਖਿਆਲ ਉਸ ਨੂੰ ਨਹੀਂ ਰਹਿੰਦਾ। ਅਜਿਹਾ ਹੀ ਇੱਕ ਮਾਮਲਾ ਵੇਖਣ ਨੂੰ ਮਿਲ ਰਿਹਾ ਹੈ ।

Reported by: PTC Punjabi Desk | Edited by: Shaminder  |  July 31st 2024 06:00 PM |  Updated: July 31st 2024 06:00 PM

ਮਸ਼ਹੂਰ ਪੰਜਾਬੀ ਗਾਇਕ ਨੇ ਨਸ਼ੇ ਦੀ ਹਾਲਤ ‘ਚ ਕੀਤਾ ਹੰਗਾਮਾ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜੋ ਕਿ ਪੰਜਾਬੀ ਗਾਇਕ ਮਿਲਿੰਦ ਗਾਬਾ (Milind Gaba) ਦਾ ਦੱਸਿਆ ਜਾ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਟੀ-ਸੀਰੀਜ਼ ਦੇ ਦਫਤਰ ‘ਚ ਬੈਠਾ ਹੋਇਆ ਹੈ ਅਤੇ ਸ਼ਰਾਬ ਦਾ ਸੇਵਨ ਕਰ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਇੱਕ ਬੈਠਾ ਹੋਇਆ ਹੈ ਅਤੇ ਉਸ ਦੇ ਨਾਲ ਹੋਰ ਕਈ ਲੋਕ ਵੀ ਉਸ ਜਗ੍ਹਾ ‘ਤੇ ਮੌਜੂਦ ਹਨ । ਪਹਿਲਾਂ ਗਾਇਕ ਇਸ ਸ਼ਖਸ ਦੇ ਨਾਲ ਨਾਰਮਲ ਗੱਲ ਕਰ ਰਿਹਾ ਹੈ।

ਪਰ ਥੋੜ੍ਹੀ ਦੇਰ ਬਾਅਦ ਹੀ ਉਹ ਇਸ ਸ਼ਖਸ ‘ਤੇ ਹਾਵੀ ਹੋਣ ਲੱਗ ਪੈਂਦਾ ਹੈ ਅਤੇ ਗੱਲ ਹੱਥੋ ਪਾਈ ‘ਤੇ ਆ ਜਾਂਦੀ ਹੈ।ਦਰਅਸਲ ਮਿਲਿੰਦ ਨੂੰ ਇਹ ਸ਼ਖਸ ਸ਼ਰਾਬ ਪੀਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਦੌਰਾਨ ਦੋਨਾਂ ਵਿਚਾਲੇ ਗੱਲਬਾਤ ਹੁੰਦੀ ਹੈ।ਇਸੇ ਗੱਲਬਾਤ ਦੇ ਦੌਰਾਨ ਉਸ ਸ਼ਖਸ ‘ਤੇ ਗਾਇਕ ਹਾਵੀ ਹੋ ਜਾਂਦਾ ਹੈ।

ਦੋਵਾਂ ਦਰਮਿਆਨ ਬਹਿਸ ਵੀ ਹੁੰਦੀ ਹੈ ਅਤੇ ਗਾਇਕ ਉੱਠ ਕੇ ਉਸ ਸ਼ਖਸ ਦਾ ਕਾਲਰ ਫੜ੍ਹ ਲੈਂਦਾ ਹੈ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕ ਬਚਾਅ ਕਰਨ ਦੇ ਲਈ ਆ ਜਾਂਦੇ ਹਨ । ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੁੰਦਾ ਹੈ ਅਤੇ ਮਿਲਿੰਦ ਗਾਬਾ ਬਾਹਰ ਨਿਕਲ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਗਾਇਕ ਦਾ ਇਹ ਰੂਪ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਿਹਾ ਹੈ। 

ਹੋਰ ਪੜ੍ਹੋ 

- PTC PUNJABI


Popular Posts