
Happy Birthday Millind Gaba: ਗਾਇਕ ਤੇ ਸੰਗੀਤਕਾਰ ਮਿਲਿੰਦ ਗਾਬਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ, ਜਿਸ ਕਰਕੇ ਉਨ੍ਹਾਂ ਦੀ ਪਤਨੀ ਨੇ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਬਰਥਡੇਅ ਵਿਸ਼ ਕੀਤਾ ਹੈ।
ਹੋਰ ਪੜ੍ਹੋ : ਯੋ ਯੋ ਹਨੀ ਸਿੰਘ ਆਪਣੀ ਗਰਲਫ੍ਰੈਂਡ ਦੇ ਨਾਲ ਪਹੁੰਚੇ ਇਵੈਂਟ ‘ਚ, ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ

ਪ੍ਰਿਆ ਬੈਨੀਵਾਲ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਮਿਲਿੰਦ ਗਾਬਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਹੈਪੀ ਬਰਥਡੇਅ Husband @millindgaba 🤍 5 years down the line and forever to go. Always close to my heart, always will be’।ਇਨ੍ਹਾਂ ਤਸਵੀਰਾਂ ਵਿੱਚ ਮਿਲਿੰਦ ਆਪਣੀ ਪਤਨੀ ਦੇ ਨਾਲ ਕੇਕ ਕੱਟਦੇ ਹੋਏ ਵੀ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਫੈਨਜ਼ ਅਤੇ ਕਲਾਕਾਰ ਵੀ ਕਮੈਂਟ ਕਰਕੇ ਮਿਲਿੰਦ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਮਿਲਿੰਦ ਗਾਬਾ ਉਹ ਗਾਇਕ ਤੇ ਸੰਗੀਤਕਾਰ ਹੈ ਜਿਸ ਨੇ ਬਹੁਤ ਥੋੜੇ ਸਮੇਂ ‘ਚ ਹੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਪਹਿਚਾਣ ਬਣਾ ਲਈ ਹੈ । ਮਿਲਿੰਦ ਗਾਬਾ ਇੱਕ ਵਧੀਆ ਗਾਇਕ, ਰੈਪਰ, ਗੀਤਕਾਰ, ਐਕਟਰ, ਸੰਗੀਤ ਨਿਰਦੇਸ਼ਕ ਹੈ । ਉਹ ‘ਨਜ਼ਰ ਲੱਗ ਜਾਏਗੀ’, ‘ਮੈਂ ਤੇਰੀ ਹੋ ਗਈ’, ‘ਬਿਊਟੀਫੁੱਲ’, ‘ਯਾਰ ਮੋੜ ਦੋ’ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ।

View this post on Instagram