ਯੋ ਯੋ ਹਨੀ ਸਿੰਘ ਆਪਣੀ ਗਰਲਫ੍ਰੈਂਡ ਦੇ ਨਾਲ ਪਹੁੰਚੇ ਇਵੈਂਟ ‘ਚ, ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ

written by Lajwinder kaur | December 07, 2022 11:50am

Yo Yo Honey Singh News: ਇੰਡੀਅਨ ਰੈਪਰ, ਸੰਗੀਤਕਾਰ ਅਤੇ ਸੰਗੀਤ ਨਿਰਮਾਤਾ ਯੋ ਯੋ ਹਨੀ ਸਿੰਘ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਲਵ ਲਾਈਫ ਇਕ ਵਾਰ ਫਿਰ ਸੁਰਖੀਆਂ 'ਚ ਹੈ। ਤਲਾਕ ਤੋਂ ਬਾਅਦ ਉਨ੍ਹਾਂ ਦਾ ਨਾਂ ਟੀਨਾ ਥਡਾਨੀ ਨਾਲ ਜੁੜ ਗਿਆ। ਪਰ ਉਸ ਸਮੇਂ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਪਰ ਸੋਸ਼ਲ ਮੀਡੀਆ ਉੱਤੇ ਯੋ ਯੋ ਹਨੀ ਸਿੰਘ ਦੇ ਨਵੇਂ ਵੀਡੀਓ ਨੇ ਇਸ ਰਿਸ਼ਤੇ ਉੱਤੇ ਮੋਹਰ ਲਗਾ ਦਿੱਤੀ ਹੈ। ਇਸ ਵੀਡੀਓ ਵਿੱਚ ਟੀਨਾ ਅਤੇ ਹਨੀ ਸਿੰਘ ਇਕੱਠੇ ਨਜ਼ਰ ਆ ਰਹੇ ਹਨ। ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਸੁਦੇਸ਼ ਲਹਿਰੀ ਦਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਘਰ ‘ਚ ਭਾਂਡੇ ਮਾਂਜਦੇ ਆਏ ਨਜ਼ਰ, ਦੇਖੋ ਵੀਡੀਓ

honey singh with girlfriend image source: Instagram

ਯੋ ਯੋ ਹਨੀ ਸਿੰਘ 6 ਦਸੰਬਰ 2022 ਨੂੰ ਨਵੀਂ ਦਿੱਲੀ ਵਿੱਚ ਟੀਨਾ ਥਡਾਨੀ ਨਾਲ ਹੱਥਾਂ ਵਿੱਚ ਹੱਥ ਪਾ ਕੇ ਚੱਲਦੇ ਹੋਏ ਨਜ਼ਰ ਆਏ। ਦੋਵੇਂ ਇੱਥੇ ਇੱਕ ਇਵੈਂਟ ਲਈ ਆਏ ਸਨ ਅਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਟੀਨਾ ਦਾ ਹੱਥ ਰੈਪਰ ਨੇ ਫੜਿਆ ਹੋਇਆ ਸੀ। ਹਨੀ ਸਿੰਘ ਅਤੇ ਟੀਨਾ ਦੀ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 

honey singh news image source: Instagram

ਉਨ੍ਹਾਂ ਦੇ ਚਾਰੇ ਪਾਸੇ ਬਾਡੀਗਾਰਡ ਅਤੇ ਪਪਰਾਜ਼ੀ ਦਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਹੀ ਹਨੀ ਸਿੰਘ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਯੋ ਯੋ ਹਨੀ ਸਿੰਘ ਨੇ ਆਪਣੇ ਅਤੇ ਆਪਣੀ ਲੇਡੀ ਲਵ ਦੇ ਹੱਥਾਂ ਤਸਵੀਰ ਸਾਂਝੀ ਕੀਤੀ ਸੀ। ਉਸ ਵਿੱਚ ਵੀ, ਉਨ੍ਹਾਂ ਨੇ ਟੀਨਾ ਦਾ ਹੱਥ ਫੜਿਆ ਹੋਇਆ ਸੀ ਅਤੇ ਕੈਪਸ਼ਨ ਵਿੱਚ ਲਿਖਿਆ - ਇਹ ਮੇਰੇ ਅਤੇ ਤੁਹਾਡੇ ਬਾਰੇ ਹੈ।

ਤੁਹਾਨੂੰ ਦੱਸ ਦੇਈਏ, ਹਨੀ ਸਿੰਘ ਅਤੇ ਸ਼ਾਲਿਨੀ ਦੋਵੇਂ ਬਚਪਨ ਦੇ ਦੋਸਤ ਸਨ। ਉਹ ਇੱਕ ਦੂਜੇ ਨੂੰ 17 ਸਾਲਾਂ ਤੋਂ ਜਾਣਦੇ ਸਨ। ਦੋਹਾਂ ਦਾ ਵਿਆਹ 23 ਜਨਵਰੀ 2011 ਨੂੰ ਹੋਇਆ ਸੀ। ਪਰ 11 ਸਾਲ ਬਾਅਦ ਉਨ੍ਹਾਂ ਨੇ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰ ਦਿੱਤੇ ਸਨ। ਦੋਵਾਂ ਦਾ ਤਲਾਕ ਖੂਬ ਸੁਰਖੀਆਂ ਵਿੱਚ ਬਣਿਆ ਰਿਹਾ ਸੀ।

image source: instagram

 

View this post on Instagram

 

A post shared by Instant Bollywood (@instantbollywood)

You may also like