ਅੱਜ ਹੈ ਸਿੱਧੂ ਮੂਸੇਵਾਲਾ ਦਾ ਜਨਮ ਦਿਨ,ਬਚਪਨ ‘ਚ ਪਿੰਡ ਦੇ ਛੱਪੜ ‘ਚ ਡੁੱਬ ਗਿਆ ਸੀ ਗਾਇਕ, ਪਰ ਮੌਤ ਨੂੰ ਦਿੱਤੀ ਸੀ ਮਾਤ
ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਗਾਇਕ ਦੇ ਬਚਪਨ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਇਸ ਦੇ ਨਾਲ ਹੀ ਉਸ ਦੇ ਬਚਪਨ ਦੇ ਨਾਲ ਜੁੜਿਆ ਕਿੱਸਾ ਵੀ ਦੱਸਾਂਗੇ ।
ਅੱਜ ਹੈ ਸਿੱਧੂ ਮੂਸੇਵਾਲਾ ਦਾ ਜਨਮ ਦਿਨ,ਬਚਪਨ ‘ਚ ਪਿੰਡ ਦੇ ਛੱਪੜ ‘ਚ ਡੁੱਬ ਗਿਆ ਸੀ ਗਾਇਕ, ਪਰ ਮੌਤ ਨੂੰ ਦਿੱਤੀ ਸੀ ਮਾਤ
ਸਿੱਧੂ ਮੂਸੇਵਾਲਾ (Sidhu Moose Wala) ਦਾ ਅੱਜ ਜਨਮਦਿਨ (Birthday) ਹੈ । ਸਿੱਧੂ ਮੂਸੇਵਾਲਾ ਦਾ ਜਨਮ11 ਜੂਨ 1993 ਨੂੰ ਮੂਸਾ ਪਿੰਡ ‘ਚ ਹੋਇਆ ਸੀ । ਮਾਪਿਆਂ ਘਰ ਜਦੋਂ ਉਸ ਨੇ ਜਨਮ ਲਿਆ ਤਾਂ ਖੁਸ਼ੀ ਨਾਲ ਸਾਰਾ ਪਰਿਵਾਰ ਝੂਮ ਉੱਠਿਆ ਸੀ । ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ । ਉਸ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਗਾਇਕ ਦੇ ਬਚਪਨ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਇਸ ਦੇ ਨਾਲ ਹੀ ਉਸ ਦੇ ਬਚਪਨ ਦੇ ਨਾਲ ਜੁੜਿਆ ਕਿੱਸਾ ਵੀ ਦੱਸਾਂਗੇ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਦਾ ਅੱਜ ਹੈ ਜਨਮਦਿਨ, ਸਟੀਲਬੈਂਗਲਜ਼ ਸਣੇ ਕਈ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ
ਸਿੱਧੂ ਮੂਸੇਵਾਲਾ ਬਚਪਨ ‘ਚ ਇੱਕ ਛੱਪੜ ‘ਚ ਡੁੱਬ ਗਿਆ ਸੀ
ਸਿੱਧੂ ਮੂਸੇਵਾਲਾ ਦਾ ਭਰ ਜਵਾਨੀ ‘ਚ ਬੀਤੇ ਸਾਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਅੱਖਾਂ ਚੋਂ ਅੱਥਰੂ ਵੀ ਸੁੱਕ ਚੁੱਕੇ ਨੇ । ਪਰ ਹਾਲੇ ਤੱਕ ਇਹ ਪੁੱਤਰ ਦੇ ਵੈਰਾਗ ‘ਚ ਅੱਧਮੋਏ ਹੋ ਚੁੱਕੇ ਇਨ੍ਹਾਂ ਮਾਪਿਆਂ ਦੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਹੈ ।ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਬਚਪਨ ‘ਚ ਪਿੰਡ ਦੇ ਛੱਪੜ ‘ਚ ਡੁੱਬ ਗਿਆ ਸੀ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(720-×-1280px)_a3a084cb3f5addc1113156c199544065_1280X720.webp)
ਜਿਸ ਨੂੰ ਕਿ ਪਿੰਡ ਦੇ ਹੀ ਇੱਕ ਸ਼ਖਸ ਨੇ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਸੀ । ਮੌਤ ਦੇ ਮੂੰਹ ਚੋਂ ਨਿਕਲ ਆਏ ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਦੇ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਸ ਨੂੰ ਹੁਣ ਤਾਂ ਉਹ ਮੌਤ ਦੇ ਮੂੰਹ ਚੋਂ ਕੱਢ ਲਿਆਏ ਨੇ , ਪਰ ਕੁਝ ਸਾਲਾਂ ਬਾਅਦ ਮੁੜ ਤੋਂ ਪੁੱਤਰ ਦੇ ਨਾਲ ਸਦੀਵੀ ਵਿਛੋੜਾ ਪੈ ਜਾਵੇਗਾ । ਬੀਤੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(720-×-1280px)-(1)_8a954284e54c95b8dc5ce43e4ed3148c_1280X720.webp)
ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ
ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਉਸ ਦੇ ਬਚਪਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਤੁਸੀਂ ਵੀ ਵੇਖੋ ਇਨ੍ਹਾਂ ਤਸਵੀਰਾਂ ‘ਚ ਹਰ ਦਿਲ ਅਜ਼ੀਜ਼ ਇਹ ਗਾਇਕ ਕਿੰਨਾ ਪਿਆਰਾ ਲੱਗ ਰਿਹਾ ਹੈ । ਕਦੇ ਮਾਪਿਆਂ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ਅਤੇ ਕਦੇ ਸਕੂਲ ‘ਚ ਆਪਣੇ ਸਕੂਲੀ ਸਾਥੀਆਂ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
