ਜੈਜ਼ੀ ਬੀ ਉਰਫ ਜਸਵਿੰਦਰ ਬੈਂਸ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਜੈਜ਼ੀ ਬੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਹੁਣ ਤੱਕ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਹਾਲ ਹੀ ‘ਚ ਉਨ੍ਹਾਂ ਨੇ ਇੰਡਸਟਰੀ ‘ਚ ਤੀਹ ਸਾਲ ਪੂਰੇ ਕੀਤੇ ਹਨ ।
ਜੈਜ਼ੀ ਬੀ ਉਰਫ ਜਸਵਿੰਦਰ ਬੈਂਸ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਜੈਜ਼ੀ ਬੀ (Jazzy B) ਦਾ ਅੱਜ ਜਨਮ ਦਿਨ (Birthday)ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਜੈਜ਼ੀ ਬੀ ਦਾ ਅਸਲ ਨਾਮ ਜਸਵਿੰਦਰ ਸਿੰਘ ਬੈਂਸ ਹੈ, ਪਰ ਇੰਡਸਟਰੀ ‘ਚ ਉਹ ਜੈਜ਼ੀ ਬੀ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਦਾ ਜਨਮ 1 ਅਪ੍ਰੈਲ 1975 ਨੂੰ ਨਵਾਂਸ਼ਹਿਰ ‘ਚ ਹੋਇਆ ਸੀ । ਪਰ ਇਸ ਤੋਂ ਬਾਅਦ ਉਹ ਵਿਦੇਸ਼ ‘ਚ ਸੈਟਲ ਹੋ ਗਏ ਸਨ ।

ਹੋਰ ਪੜ੍ਹੋ : ਆਪਣੀ ਰਿਟਾਇਰਮੈਂਟ ‘ਤੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ, ਭਾਵੁਕ ਪੋਸਟ ਕੀਤੀ ਸਾਂਝੀ
ਹਾਲ ਹੀ ‘ਚ ਜੈਜ਼ੀ ਬੀ ਨੇ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਕੀਤੇ ਪੂਰੇ
ਜੈਜ਼ੀ ਬੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਹੁਣ ਤੱਕ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਹਾਲ ਹੀ ‘ਚ ਉਨ੍ਹਾਂ ਨੇ ਇੰਡਸਟਰੀ ‘ਚ ਤੀਹ ਸਾਲ ਪੂਰੇ ਕੀਤੇ ਹਨ । ਜਿਸ ਦਾ ਇੱਕ ਵੀਡੀਓ ਵੀ ਜੈਜ਼ੀ ਬੀ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ । ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਦੇ ਗੀਤਾਂ ਦੀ ਇੱਕ ਝਲਕ ਵਿਖਾਈ ਸੀ ।

ਜੈਜ਼ੀ ਬੀ ਦੀ ਨਿੱਜੀ ਜ਼ਿੰਦਗੀ
ਜੈਜ਼ੀ ਬੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੀ ਪਤਨੀ ਦੇ ਨਾਲ ਵਿਦੇਸ਼ ‘ਚ ਰਹਿੰਦੇ ਹਨ। ਉਹ ਇੱਕ ਧੀ ਅਤੇ ਪੁੱਤਰ ਦੇ ਪਿਤਾ ਹਨ । ਜੋ ਕਿ ਵਿਦੇਸ਼ ‘ਚ ਹੀ ਸੈਟਲ ਹਨ, ਧੀ ਦੇ ਨਾਲ ਬੀਤੇ ਦਿਨ ਉਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ । ਜਿਸ ‘ਚ ਉਨ੍ਹਾਂ ਦੀ ਧੀ ਗੀਤ ਦੀ ਫਰਮਾਇਸ਼ ਕਰਦੀ ਨਜ਼ਰ ਆਈ ਸੀ ।
_03ebcc8faa1398e4c01ce1d3179ac51c_1280X720.webp)
ਵਾਲਾਂ ਦੇ ਵੱਖਰੇ ਸਟਾਈਲ ਲਈ ਮਸ਼ਹੂਰ
ਜੈਜ਼ੀ ਬੀ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਵਾਲਾਂ ਦੇ ਵੱਖਰੇ ਸਟਾਈਲ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਹਰ ਗੀਤ ‘ਚ ਉਨ੍ਹਾਂ ਦਾ ਵੱਖਰਾ ਹੀ ਹੇਅਰ ਸਟਾਈਲ ਤੁਹਾਨੂੰ ਵੇਖਣ ਨੂੰ ਮਿਲੇਗਾ। ਉਹ ਪੰਜਾਬੀ ਇੰਡਸਟਰੀ ਭੰਗੜਾ ਕਿੰਗ ਦੇ ਨਾਮ ਨਾਲ ਵੀ ਮਸ਼ਹੂਰ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
