ਸਤਿੰਦਰ ਸੱਤੀ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ
ਸਤਿੰਦਰ ਸੱਤੀ ਦਾ ਜਨਮ ਬਟਾਲਾ ‘ਚ ਹੋਇਆ ਸੀ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਐਂਕਰ ਕੀਤੀ ਸੀ ।ਉਨ੍ਹਾਂ ਨੂੰ ਬਹੁਮੁਖੀ ਪ੍ਰਤਿਭਾ ਦੇ ਧਨੀ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ।
ਸਤਿੰਦਰ ਸੱਤੀ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ
ਸਤਿੰਦਰ ਸੱਤੀ (Satinder Satti) ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸਤਿੰਦਰ ਸੱਤੀ ਦਾ ਜਨਮ ਬਟਾਲਾ ‘ਚ ਹੋਇਆ ਸੀ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਐਂਕਰ ਕੀਤੀ ਸੀ ।ਉਨ੍ਹਾਂ ਨੂੰ ਬਹੁਮੁਖੀ ਪ੍ਰਤਿਭਾ ਦੇ ਧਨੀ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ।
ਹੋਰ ਪੜ੍ਹੋ : ਰਾਜ ਧਾਲੀਵਾਲ ਨੇ ਮਨਾਇਆ ਜਨਮ ਦਿਨ, ਵੇਖੋ ਬਰਥਡੇ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ
ਆਪਣੀ ਬਿਹਤਰੀਨ ਐਂਕਰਿੰਗ ਦੇ ਲਈ ਜਾਣੀ ਜਾਂਦੀ ਸਤਿੰਦਰ ਸੱਤੀ ਆਪਣੀ ਵਧੀਆ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ । ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।ਇੱਕ ਵਧੀਆ ਅਦਾਕਾਰਾ ਅਤੇ ਐਂਕਰ ਹੋਣ ਦੇ ਨਾਲ ਨਾਲ ਸਤਿੰਦਰ ਸੱਤੀ ਲੇਖਿਕਾ ਵੀ ਹਨ । ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਇੱਕ ਕਿਤਾਬ ਵੀ ਰਿਲੀਜ਼ ਹੋਈ ਸੀ ।
ਹਾਲ ਹੀ ‘ਚ ਕੈਨੇਡਾ ਤੋਂ ਕੀਤੀ ਵਕਾਲਤ
ਹਾਲ ਹੀ ‘ਚ ਸਤਿੰਦਰ ਸੱਤੀ ਨੇ ਕੈਨੇਡਾ ਤੋਂ ਵਕਾਲਤ ਦੀ ਡਿਗਰੀ ਵੀ ਕਰ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹਾਲੇ ਵਿਆਹ ਨਹੀਂ ਹੋਇਆ ਹੈ । ਉਹ ਆਪਣੇ ਪ੍ਰੋਫੈਸ਼ਨ ਅਤੇ ਕੰਮਾਂ ਕਾਰਾਂ ‘ਚ ਏਨਾਂ ਕੁ ਰੁੱਝੇ ਰਹੇ ਕਿ ਵਿਆਹ ਦੇ ਬਾਰੇ ਸੋਚਣ ਦਾ ਕਦੇ ਮੌਕਾ ਹੀ ਨਹੀਂ ਮਿਲਿਆ । ਇਸ ਬਾਰੇ ਉਨ੍ਹਾਂ ਨੇ ਪੀਟੀਸੀ ਦੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਸੀ ।
ਮੋਟੀਵੇਸ਼ਨਲ ਸਪੀਚ ਰਾਹੀਂ ਦਿੰਦੇ ਹਨ ਹੱਲਾਸ਼ੇਰੀ
ਸਤਿੰਦਰ ਸੱਤੀ ਬਹੁਤ ਹੀ ਵਧੀਆ ਅਤੇ ਮੋਟੀਵੇਸ਼ਨਲ ਸਪੀਚ ਦੇ ਨਾਲ ਅਕਸਰ ਦਰਸ਼ਕਾਂ ਦੇ ਨਾਲ ਰੁਬਰੂ ਹੁੰਦੇ ਰਹਿੰਦੇ ਹਨ । ਉਨ੍ਹਾਂ ਦੀਆਂ ਸਪੀਚ ਅਕਸਰ ਜ਼ਿੰਦਗੀ ਤੋਂ ਹਾਰ ਚੁੱਕੇ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
