Advertisment

ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਦੇ ਘਰ ਤੋਂ ਬਾਹਰ ਹੋਏ ਵਿੱਕੀ ਜੈਨ

ਬਿੱਗ ਬੌਸ 17 ਦੇ ਫਿਨਾਲੇ ‘ਚ ਮਹਿਜ਼ ਇੱਕ ਹਫਤੇ ਦਾ ਸਮਾਂ ਬਚਿਆ ਹੈ। ਅਜਿਹੇ ‘ਚ ਕਈ ਪ੍ਰਤੀਭਾਗੀ ਬਿੱਗ ਬੌਸ ਦੇ ਘਰੋਂ ਬਾਹਰ ਹੋ ਚੁੱਕੇ ਹਨ । ਹੁਣ ਇੱਕ ਹੋਰ ਪ੍ਰਤੀਭਾਗੀ ਘਰੋਂ ਨਿਕਲ ਗਿਆ ਹੈ। ਜੀ ਹਾਂ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਬੇਘਰ ਹੋ ਚੁੱਕੇ ਹਨ ।

author-image
By Shaminder
New Update
Vicky jain (2).jpg
Listen to this article
0.75x 1x 1.5x
00:00 / 00:00
Advertisment


ਬਿੱਗ ਬੌਸ 17 (Bigg Boss 17) ਦੇ ਫਿਨਾਲੇ ‘ਚ ਮਹਿਜ਼ ਇੱਕ ਹਫਤੇ ਦਾ ਸਮਾਂ ਬਚਿਆ ਹੈ। ਅਜਿਹੇ ‘ਚ ਕਈ ਪ੍ਰਤੀਭਾਗੀ ਬਿੱਗ ਬੌਸ ਦੇ ਘਰੋਂ ਬਾਹਰ ਹੋ ਚੁੱਕੇ ਹਨ । ਹੁਣ ਇੱਕ ਹੋਰ ਪ੍ਰਤੀਭਾਗੀ ਘਰੋਂ ਨਿਕਲ ਗਿਆ ਹੈ। ਜੀ ਹਾਂ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ (Vicky Jain)ਬੇਘਰ ਹੋ ਚੁੱਕੇ ਹਨ ।ਵਿੱਕੀ ਜੈਨ ਦੇ ਘਰੋਂ ਬਾਹਰ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ।ਵਿੱਕੀ ਜੈਨ ਦੇ ਘਰੋਂ ਬੇਘਰ ਹੋਣ ‘ਤੇ ਜਿੱਥੇ ਕੁਝ ਫੈਨਸ ਹੈਰਾਨ ਹਨ ਤੇ ਕੁਝ ਦਾ ਕਹਿਣਾ ਹੈ ਕਿ ਵਿੱਕੀ ਜੈਨ ਨੂੰ ਹਾਲੇ ਹੋਰ ਦਿਨ ਘਰ ‘ਚ ਰਹਿਣਾ ਚਾਹੀਦਾ ਸੀ।

Advertisment

Vicky jain.jpg

ਹੋਰ ਪੜ੍ਹੋ : ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਧੀ ਦਾ ਕਿਊਟ ਵੀਡੀਓ ਆਇਆ ਸਾਹਮਣੇ, ਗਾਇਕਾ ਨੇ ਕੀਤਾ ਸਾਂਝਾ

ਬਿੱਗ ਬੌਸ ਦੇ ਘਰ ‘ਚ ਪਤਨੀ ਨਾਲ ਖੂਬ ਲੜੇ ਵਿੱਕੀ ਜੈਨ 

Advertisment

ਵਿੱਕੀ ਜੈਨ ਬਿੱਗ ਬੌਸ ਦੇ ਘਰ ਪਤਨੀ ਅੰਕਿਤਾ ਲੋਖੰਡੇ ਦੇ ਨਾਲ ਆਏ ਸਨ । ਜਿਸ ਤੋਂ ਬਾਅਦ ਦੋਨਾਂ ਦਰਮਿਆਨ ਖੂਬ ਲੜਾਈਆਂ ਹੋਈਆਂ ।ਇਹ ਲੜਾਈਆਂ ਇਸ ਹੱਦ ਤੱਕ ਵਧ ਗਈਆਂ ਕਿ ਵਿੱਕੀ ਜੈਨ ਕਈ ਵਾਰ ਤਲਾਕ ਲੈਣ ਤੱਕ ਦੀ ਗੱਲ ਕਹਿਣ ਲੱਗ ਪਏ ਸਨ ।ਵਿੱਕੀ ਜੈਨ ਤੋਂ ਬਾਅਦ ਹੁਣ ਬਿੱਗ ਬੌਸ ‘ਚ ਪੰਜ ਫਾਈਨਲਿਸਟ ਬਚੇ ਹਨ ।ਅਭਿਸ਼ੇਕ ਕੁਮਾਰ, ਮੁਨੱਵਰ ਫਾਰੂਕੀ, ਅਰੁਣ ਮਹਾਸ਼ੈੱਟੀ, ਅੰਕਿਤਾ ਲੋਖੰਡੇ ਅਤੇ ਮਨਾਰਾ ਚੋਪੜਾ।ਦੱਸ ਦਈਏ ਕਿ ਸ਼ੋਅ ਦੀ ਸ਼ੁਰੂਆਤ ਤੋਂ ਹੀ ਵਿੱਕੀ ਜੈਨ ਅਰੁਣ ਤੋਂ ਜ਼ਿਆਦਾ ਸਰਗਰਮ ਰਹੇ ਹਨ ਅਤੇ ਉਨ੍ਹਾਂ ਦੀ ਗੇਮ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ।

Ankita And Vicky jain.jpg

ਅਰੁਣ ਨੂੰ ਲੈ ਕੇ ਲੋਕਾਂ ਨੇ ਇਹੀ ਕਿਹਾ ਕਿ ਉਨ੍ਹਾਂ ਨੇ ਜ਼ਿਆਦਾ ਸਮਾਂ ਸੌਂ ਕੇ ਗੁਜ਼ਾਰ ਦਿੱਤਾ ਹੈ।ਅਜਿਹੇ ‘ਚ ਟੌਪ ਪੰਜ ਦੀ ਰੇਸ ‘ਚ ਉਨ੍ਹਾਂ ਦਾ ਅੱਗੇ ਨਿਕਲਣਾ ਸਭ ਨੂੰ ਹੈਰਾਨ ਕਰ ਰਿਹਾ ਹੈ। ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਨੇ ਲਵ ਮੈਰਿਜ ਕਰਵਾਈ ਸੀ । ਇਸ ਤੋਂ ਪਹਿਲਾਂ ਅੰਕਿਤਾ ਲੋਖੰਡੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਦੋਵਾਂ ਦੀ ਦੋਸਤੀ ਕਾਫੀ ਗਹਿਰੀ ਸੀ ਅਤੇ ਦੋਵਾਂ ਨੇ ‘ਪਵਿੱਤਰ ਰਿਸ਼ਤਾ’ ਨਾਂਅ ਦੇ ਸੀਰੀਅਲ ‘ਚ ਕੰਮ ਕੀਤਾ ਸੀ । ਇਥੋਂ ਹੀ ਦੋਵਾਂ ਦਰਮਿਆਨ ਨਜ਼ਦੀਕੀਆਂ ਵਧੀਆਂ ਸਨ।ਪਰ ਸੁਸ਼ਾਂਤ ਸਿੰਘ ਰਾਜਪੂਤ ਨੇ ਟੀਵੀ ਇੰਡਸਟਰੀ ਨੂੰ ਛੱਡ ਫ਼ਿਲਮਾਂ ਦਾ ਰੁਖ ਕੀਤਾ ਅਤੇ ਇਸ ਤੋਂ ਬਾਅਦ ਦੋਵਾਂ ਦੇ ਰਸਤੇ ਵੀ ਵੱਖੋ ਵੱਖ ਹੋ ਗਏ ਸਨ।

Advertisment


 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment