ਸੋਸ਼ਲ ਮੀਡੀਆ ‘ਤੇ ਛਾਇਆ ਸੋਨੂੰ ਸੀਤੋ ਵਾਲਾ, ਬੀ ਪ੍ਰਾਕ ਦੇ ਨਾਲ ਵੀਡੀਓ ਆਇਆ ਸਾਹਮਣੇ

ਸੋਨੂੰ ਸੀਤੋ ਵਾਲਾ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਹੈ ਅਤੇ ਉਹ ਪੰਜਾਬ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਪ੍ਰਸਿੱਧ ਹੈ। ਗਰੀਬ ਜਿਹੇ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲਾ ਸੋਨੂੰ ਸੀਤੋ ਅਖਾੜਿਆਂ ‘ਚ ਵੀ ਅਕਸਰ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਦਾ ਦਿਲ ਪਰਚਾਉਂਦਾ ਹੈ।

Reported by: PTC Punjabi Desk | Edited by: Shaminder  |  May 15th 2024 02:27 PM |  Updated: May 15th 2024 02:35 PM

ਸੋਸ਼ਲ ਮੀਡੀਆ ‘ਤੇ ਛਾਇਆ ਸੋਨੂੰ ਸੀਤੋ ਵਾਲਾ, ਬੀ ਪ੍ਰਾਕ ਦੇ ਨਾਲ ਵੀਡੀਓ ਆਇਆ ਸਾਹਮਣੇ

ਸੋਨੂੰ ਸੀਤੋ ਵਾਲਾ (Sonu Sito wala) ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਹੁਣ ਉਸ ਦਾ ਗਾਇਕ ਤੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਬੀ ਪ੍ਰਾਕ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਸੋਨੂੰ ਸੀਤੋ ਵਾਲਾ ਬੀ ਪ੍ਰਾਕ ਨੂੰ ਸਪੋਟ ਕਰਨ ਲਈ ਕਹਿ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ। 

ਹੋਰ ਪੜ੍ਹੋ : ‘ਇੱਕ ਤੂੰ ਹੋਵੇ ਇਕ ਮੈਂ ਹੋਵਾਂ’ ਸਣੇ ਕਈ ਪੰਜਾਬੀ ਗੀਤ ਗਾਉਣ ਵਾਲੇ ਇਸ ਗਾਇਕ ਦੇ ਨਾਲ ਹੋਣ ਵਾਲਾ ਸੀ ਮਾਧੁਰੀ ਦੀਕਸ਼ਿਤ ਦਾ ਵਿਆਹ, ਗਾਇਕ ਨੇ ਠੁਕਰਾ ਦਿੱਤਾ ਸੀ ਪ੍ਰਪੋਜ਼ਲ, ਜਾਣੋ ਜਨਮ ਦਿਨ ‘ਤੇ ਪੂਰੀ ਕਹਾਣੀ

ਸੋਸ਼ਲ ਮੀਡੀਆ ਸਟਾਰ ਹੈ ਸੋਨੂੰ ਸੀਤੋ ਵਾਲਾ 

ਸੋਨੂੰ ਸੀਤੋ ਵਾਲਾ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਹੈ ਅਤੇ ਉਹ ਪੰਜਾਬ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਪ੍ਰਸਿੱਧ ਹੈ। ਗਰੀਬ ਜਿਹੇ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲਾ ਸੋਨੂੰ ਸੀਤੋ ਅਖਾੜਿਆਂ ‘ਚ ਵੀ ਅਕਸਰ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਦਾ ਦਿਲ ਪਰਚਾਉਂਦਾ ਹੈ। ਲੋਕ ਉਸ ਨੂੰ ਹੱਥੀਂ ਛਾਂਵਾਂ ਕਰਦੇ ਹਨ ।

ਸੋਨੂੰ ਸੀਤੋ ਦੀ ਡਿਮਾਂਡ ਹੁਣ ਤਾਂ ਵਿਦੇਸ਼ਾਂ ‘ਚ ਵੀ ਹੋਣ ਲੱਗ ਪਈ ਹੈ। ਕੁਝ ਦਿਨ ਪਹਿਲਾਂ ਜੀ ਖ਼ਾਨ ਦਾ ਵਿਦੇਸ਼ ‘ਚ ਸ਼ੋਅ ਸੀ ਅਤੇ ਇਸ ਦੌਰਾਨ ਉੱਥੋਂ ਦੀ ਪਬਲਿਕ ਨੇ ਸੋਨੂੰ ਸੀਤੋ ਦਾ ਨਾਂਅ ਬੁਲਾਉਣ ਲਈ ਵੀ ਜੀ ਖ਼ਾਨ ਨੂੰ ਕਿਹਾ ਸੀ।

ਸੋਨੂੰ ਸੀਤੋ ਵਾਲਾ ਕਈ ਸੈਲੀਬ੍ਰੇਟੀਜ਼ ਦੇ ਨਾਲ ਪ੍ਰਮੋਸ਼ਨ ਵੀ ਕਰਨ ਦੇ ਲਈ ਜਾ ਰਿਹਾ ਹੈ ਅਤੇ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਚੁੱਕਿਆ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network