ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲਾ ਉਰਫ ਸਤਬੀਰ ਕੌਰ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਨੀਨਾ ਬੁੰਦੇਲਾ ਉਰਫ ਸਤਬੀਰ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।ਵੀਡੀਓ ‘ਚ ਅਦਾਕਾਰਾ ਪਤੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੀ ਹੈ ਅਤੇ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ।
ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲਾ ਉਰਫ ਸਤਬੀਰ ਕੌਰ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਯੋਗਰਾਜ ਸਿੰਘ (Yograj Singh) ਦੀ ਪਤਨੀ ਨੀਨਾ ਬੁੰਦੇਲਾ ਉਰਫ ਸਤਬੀਰ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।ਵੀਡੀਓ ‘ਚ ਅਦਾਕਾਰਾ ਪਤੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੀ ਹੈ ਅਤੇ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ।ਇਸ ਵੀਡੀਓ ਦੀ ਬੈਕਗਰਾਊਂਡ ‘ਚ ਹਿੰਦੀ ਗੀਤ ਚੱਲ ਰਿਹਾ ਹੈ । ਦੋਵਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਗੁਰੂ ਰੰਧਾਵਾ ਅਤੇ ਬੱਬੂ ਮਾਨ ਲੈ ਕੇ ਆ ਰਹੇ ਨੇ ਨਵਾਂ ਗੀਤ, ਫੈਨਸ ਕਰ ਰਹੇ ਬੇਸਬਰੀ ਨਾਲ ਇੰਤਜ਼ਾਰ
ਨੀਨਾ ਬੁੰਦੇਲਾ ਤੇ ਯੋਗਰਾਜ ਸਿੰਘ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ
ਨੀਨਾ ਬੁੰਦੇਲਾ ਉਰਫ ਸਤਬੀਰ ਕੌਰ ਨੇ ਯੋਗਰਾਜ ਸਿੰਘ ਦੇ ਨਾਲ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਹਿਲੀ ਪਤਨੀ ਸ਼ਬਨਮ ਦੇ ਨਾਲੋਂ ਤਲਾਕ ਤੋਂ ਬਾਅਦ ਯੋਗਰਾਜ ਸਿੰਘ ਨੇ ਨੀਨਾ ਬੁੰਦੇਲਾ ਦੇ ਨਾਲ ਵਿਆਹ ਕਰਵਾਇਆ ਸੀ ।ਕਈ ਸਾਲਾਂ ਬਾਅਦ ਯੋਗਰਾਜ ਸਿੰਘ ਦੇ ਨਾਲ ਨੀਨਾ ਬੁੰਦੇਲਾ ਇੱਕ ਪੰਜਾਬੀ ਫ਼ਿਲਮ ‘ਸਾਡੀ ਮਰਜ਼ੀ’ ‘ਚ ਨਜ਼ਰ ਆਏ ਸਨ ।

ਜਿਸ ‘ਚ ਨੀਨਾ ਬੁੰਦੇਲਾ ਨੇ ਇੱਕ ਹਰਿਆਣਵੀਂ ਮਹਿਲਾ ਦਾ ਕਿਰਦਾਰ ਨਿਭਾਇਆ ਸੀ, ਜਦੋਂਕਿ ਯੋਗਰਾਜ ਸਿੰਘ ਨੇ ਅੜਬ ਪੰਜਾਬੀ ਦਾ ਕਿਰਦਾਰ ਨਿਭਾਇਆ ਸੀ । ਜੋ ਆਪਣੇ ਪੁੱਤਰ ਦਾ ਆਪੋ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ।
ਨੀਨਾ ਬੁੰਦੇਲਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।ਨੀਨਾ ਬੁੰਦੇਲਾ ਹੁਣ ਵੀ ਇੰਡਸਟਰੀ ‘ਚ ਸਰਗਰਮ ਹਨ ਅਤੇ ਅਤੇ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
