ਅਦਾਕਾਰ ਯੋਗਰਾਜ ਸਿੰਘ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਦਿੱਤਾ ਬਿਆਨ, ਕਿਹਾ ‘ਮੈਂ ਉਸ ਨੂੰ ਤੱਤੀ ਤਵੀ ‘ਤੇ ਬਿਠਾਉਣਾ’

Reported by: PTC Punjabi Desk | Edited by: Shaminder  |  February 12th 2024 06:07 PM |  Updated: February 12th 2024 06:07 PM

ਅਦਾਕਾਰ ਯੋਗਰਾਜ ਸਿੰਘ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਦਿੱਤਾ ਬਿਆਨ, ਕਿਹਾ ‘ਮੈਂ ਉਸ ਨੂੰ ਤੱਤੀ ਤਵੀ ‘ਤੇ ਬਿਠਾਉਣਾ’

ਅਦਾਕਾਰ ਯੋਗਰਾਜ ਸਿੰਘ (Yograj Singh) ਆਪਣੇ ਬੇਬਾਕ ਬੋਲਾਂ ਦੇ ਲਈ ਜਾਣੇ ਜਾਂਦੇ ਹਨ । ਇੱਕ ਵਾਰ ਮੁੜ ਤੋਂ ਉਨ੍ਹਾਂ ਦੀ ਇੱਕ ਇੰਟਰਵਿਊ ਦਾ ਵੀਡੀਓ ਵਾਇਰਲ (Video Viral) ਹੋਇਆ ਹੈ। ਜਿਸ ‘ਚ ਉਹ ਰਣਜੀਤ ਸਿੰਘ ਢੱਡਰੀਆਂ (Ranjit singh dhadrian wale) ਵਾਲੇ ‘ਤੇ ਬੋਲਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਗੁਰਜੀਤ ਸਿੰਘ ਗੋਰੂ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਤੇ ਲੋਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਅਦਾਕਾਰ ਯੋਗਰਾਜ ਸਿੰਘ ਕਮਲ ਹਸਨ ਦੇ ਨਾਲ ਇੰਡੀਅਨ-2 ਫ਼ਿਲਮ ‘ਚ ਆਉਣਗੇ ਨਜ਼ਰ, ਅਦਾਕਾਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ

 ਹੋਰ ਪੜ੍ਹੋ : ਮਰਹੂਮ ਅਦਾਕਾਰ ਪ੍ਰਾਣ ਦਾ ਅੱਜ ਹੈ ਜਨਮਦਿਨ, ਜਾਣੋ ਕਿਵੇਂ ਲਾਹੌਰ ਤੋਂ ਮੁੰਬਈ ਆ ਕੇ ਬਾਲੀਵੁੱਡ ‘ਚ ਹੋਏ ਕਾਮਯਾਬ 

ਯੋਗਰਾਜ ਸਿੰਘ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਅਦਾਕਾਰ ਯੋਗਰਾਜ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਫ਼ਿਲਮਾਂ ‘ਚ ਜ਼ਿਆਦਾਤਰ ਨੈਗੇਟਿਵ ਕਿਰਦਾਰ ਹੀ ਨਿਭਾਏ ਹਨ ।ਪਰ ਕੁਝ ਕੁ ਫ਼ਿਲਮਾਂ ‘ਚ ਕਾਮੇਡੀ ਅਤੇ ਰੋਮਾਂਟਿਕ ਕਿਰਦਾਰਾਂ ‘ਚ ਵੀ ਦਿਖਾਈ ਦਿੱਤੇ ਹਨ ।ਉਨ੍ਹਾਂ ਦੀ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਬਦਲਾ ਜੱਟੀ, ਦੁੱਲਾ ਵੈਲੀ, ਗੋਰਿਆਂ ਨੂੰ ਦਫਾ ਕਰੋ, ਸਰਦਾਰਾ ਐਂਡ ਸੰਨਸ, ਤਾਰਾ ਮੀਰਾ ਸਣੇ ਕਈ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ ।

ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲ ਵੀ ਹਨ ਵਧੀਆ ਅਦਾਕਾਰਾ, 90 ਦੇ ਦਹਾਕੇ ‘ਚ ਕਈ ਫ਼ਿਲਮਾਂ ‘ਚ ਨੀਨਾ ਆਈ ਸੀ ਨਜ਼ਰ

 ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਉਹ ਕ੍ਰਿਕੇਟ ਦੇ ਵਧੀਆ ਖਿਡਾਰੀ ਵੀ ਰਹੇ ਹਨ ਅਤੇ ਹੁਣ ਵੀ ਕਈ ਬੱਚਿਆ ਨੂੰ ਟ੍ਰੇਨਿੰਗ ਦਿੰਦੇ ਹਨ ।ਸੋਸ਼ਲ ਮੀਡੀਆ ਤੇ ਯੋਗਰਾਜ ਸਿੰਘ ਦੀ ਵੱਡੀ ਫੈਨ ਫਾਲੋਵਿੰਗ ਹੈ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸ਼ਬਨਮ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦਾ ਬੇਟਾ ਯੋਗਰਾਜ ਸਿੰਘ ਅਤੇ ਜ਼ੋਰਾਵਰ ਸਿੰਘ ਹੈ। ਜਦੋਂਕਿ ਦੂਜੇ ਵਿਆਹ ਤੋਂ ਉਨ੍ਹਾਂ ਦੀ ਇੱਕ ਧੀ ਅਤੇ ਇੱਕ ਪੁੱਤਰ ਵਿਕਟਰ ਸਿੰਘ ਅਤੇ ਬੇਟੀ ਅਮਰਜੋਤ ਕੌਰ ।ਦੂਜਾ ਵਿਆਹ ਉਨ੍ਹਾਂ ਨੇ ਅਦਾਕਾਰਾ ਨੀਨਾ ਬੁੰਦੇਲਾ ਦੇ ਨਾਲ ਕਰਵਾਇਆ ਹੈ। ਨੀਨਾ ਬੁੰਦੇਲਾ ਨੇ ਯੋਗਰਾਜ ਸਿੰਘ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network