Advertisment

ਮਰਹੂਮ ਅਦਾਕਾਰ ਪ੍ਰਾਣ ਦਾ ਅੱਜ ਹੈ ਜਨਮਦਿਨ, ਜਾਣੋ ਕਿਵੇਂ ਲਾਹੌਰ ਤੋਂ ਮੁੰਬਈ ਆ ਕੇ ਬਾਲੀਵੁੱਡ ‘ਚ ਹੋਏ ਕਾਮਯਾਬ

ਮਰਹੂਮ ਅਦਾਕਾਰ ਪ੍ਰਾਣ ਦੀ ਅੱਜ ਜਨਮ ਵਰ੍ਹੇਗੰਢ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ਤੇ ਆਓ ਫਿਰ ਜਾਣਦੇ ਹਾਂ ਉਨ੍ਹਾਂ ਦੇ ਕਰੀਅਰ ਅਤੇ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ।

author-image
By Shaminder
New Update
Actor Pran Birth Anniversary.jpg
Listen to this article
0.75x 1x 1.5x
00:00 / 00:00
Advertisment

ਮਰਹੂਮ ਅਦਾਕਾਰ ਪ੍ਰਾਣ (Pran) ਦੀ ਅੱਜ ਜਨਮ ਵਰ੍ਹੇਗੰਢ (Birth Anniversary) ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ਤੇ ਆਓ ਫਿਰ ਜਾਣਦੇ ਹਾਂ ਉਨ੍ਹਾਂ ਦੇ ਕਰੀਅਰ ਅਤੇ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ।
ਪ੍ਰਾਣ ਨੇ ਕੀਤਾ 300 ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ 
ਅਦਾਕਾਰ ਪ੍ਰਾਣ ਨੇ ਤਿੰਨ ਸੌ ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ  ਕੀਤਾ ਸੀ।ਫ਼ਿਲਮਾਂ ‘ਚ ਪਾਏ ਗਏ ਯੋਗਦਾਨ ਅਤੇ ਬਿਹਤਰੀਨ ਅਦਾਕਾਰੀ ਦੇ ਲਈ ਕਈ ਸਨਮਾਨ ਵੀ ਉਨ੍ਹਾਂ ਨੂੰ ਮਿਲੇ ਸਨ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਹੌਰ ਸਿਨੇਮਾ ਤੋਂ ਕੀਤੀ ਸੀ।ਪਰ ਵੰਡ ਦੇ ਕਾਰਨ ਉਨ੍ਹਾਂ ਦੇ ਕਰੀਅਰ ਤੇ ਫੁਲ ਸਟਾਪ ਜਿਹਾ ਲੱਗ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ‘ਚ ਆ ਕੇ ਮੁੜ ਤੋਂ ਬਾਲੀਵੁੱਡ ‘ਚ ਸਥਾਪਿਤ ਕਰਨ ਦੇ ਲਈ ਸੰਘਰਸ਼ ਕਰਨਾ ਪਿਆ ਸੀ।  

Advertisment

Pran.jpg

ਹੋਰ ਪੜ੍ਹੋ : ਮੈਂਡੀ ਤੱਖਰ ਦੇ ਵਿਆਹ ‘ਚ ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ

ਪਹਿਲੀ ਪੰਜਾਬੀ ਫ਼ਿਲਮ ‘ਯਮਲਾ ਜੱਟ’ ‘ਚ ਆਏ ਨਜ਼ਰ 

Advertisment

ਵਲੀ ਮੁਹੰਮਦ ਨਾਂਅ ਦੇ ਸ਼ਖਸ ਨੇ ਪ੍ਰਾਣ ਨੂੰ ਪਹਿਲੀ ਫ਼ਿਲਮ ਦਿਵਾਉਣ ‘ਚ ਮਦਦ ਕੀਤੀ ਸੀ । ਹਾਲਾਂਕਿ ਵਲੀ ਮੁਹੰਮਦ ਨੂੰ ਉਨ੍ਹਾਂ ਨੇ ਕਦੇ ਵੀ ਗੰਭੀਰਤਾ ਦੇ ਨਾਲ ਨਹੀਂ ਸੀ ਲਿਆ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ ‘ਯਮਲਾ ਜੱਟ’ ‘ਚ ਕੰਮ ਕੀਤਾ ਸੀ । ਇਸੇ ਕਾਰਨ ਪ੍ਰਾਣ ਨੇ ਵਲੀ ਮੁਹੰਮਦ ਨੂੰ ਆਪਣਾ ਗੁਰੁ ਮੰਨਦੇ ਸਨ । ਵੰਡ ਤੋਂ ਪਹਿਲਾਂ ਪ੍ਰਾਣ ਨੇ 1947 ਤੱਕ 22 ਫ਼ਿਲਮਾਂ ‘ਚ ਕੰਮ ਕੀਤਾ ਸੀ ।ਜਦੋਂ ਦੰਗੇ ਸ਼ੁਰੂ ਹੋਏ ਤਾਂ ਲਾਹੌਰ ਤੋਂ ਦਿੱਲੀ ਤੱਕ ਇਕੋ ਜਿਹੇ ਹਾਲਾਤ ਸਨ । 

Pran birthday.jpg

ਲਾਹੌਰ ‘ਚ ਕੰਮ ਕਰ ਰਹੇ ਪ੍ਰਾਣ ਨੇ ਆਪਣੀ ਪਤਨੀ ਅਤੇ ਇੱਕ ਸਾਲ ਦੇ ਪੁੱਤਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਆਪਣੀ ਭਾਬੀ ਦੇ ਕੋਲ ਭੇਜ ਦਿੱਤਾ ਸੀ ਤਾਂ ਕਿ ਦੰਗਿਆਂ ਦੌਰਾਨ ਉਨ੍ਹਾਂ ਦਾ ਪਰਿਵਾਰ ਸੁੱਰਖਿਅਤ ਰਹਿ ਸਕੇ।੧੧ ਅਗਸਤ ੧੯੪੭ ਨੂੰ ਪ੍ਰਾਣ ਆਪਣੇ ਬੇਟੇ ਦੇ ਜਨਮ ਦਿਨ ‘ਤੇ ਲਾਹੌਰ ਤੋਂ ਇੰਦੌਰ ਆਏ ਤਾਂ ਰੇਡੀਓ ‘ਤੇ ਖ਼ਬਰਾਂ ਸੁਣੀਆਂ ਕਿ ਲਾਹੌਰ ‘ਚ ਦੰਗਿਆਂ ਦੀ ਅੱਗ ਭੜਕੀ ਹੋਈ ਹੈ । ਜਿਸ ਤੋਂ ਬਾਅਦ ਪ੍ਰਾਣ ਹਮੇਸ਼ਾ ਦੇ ਲਈ ਇੱਥੇ ਹੀ ਰਹਿ ਗਏ । 

Advertisment


ਮੁੰਬਈ ‘ਚ ਹੋਏ ਸ਼ਿਫਟ 

ਜਦੋਂ ਸਾਰੀ ਫ਼ਿਲਮ ਇੰਡਸਟਰੀ ਮੁੰਬਈ ‘ਚ ਸ਼ਿਫਟ ਹੋ ਗਈ ਤਾਂ ਹੁਣ ਪ੍ਰਾਣ ਨੂੰ ਲੱਗਿਆ ਕਿ ਰੋਜ਼ੀ ਰੋਟੀ ਕਮਾਉਣ ਦਾ ਸਾਧਨ ਸਿਰਫ਼ ਉਨ੍ਹਾਂ ਦੀ ਅਦਾਕਾਰੀ ਹੀ ਹੈ ਤਾਂ ਉਹ ਮੁੰਬਈ ਸ਼ਿਫਟ ਹੋ ਗਏ ।ਜਿੱਥੇ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਵੱਖ ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ । Advertisment

Stay updated with the latest news headlines.

Follow us:
Advertisment
Advertisment
Latest Stories
Advertisment