ਪੌਰਨ ਸਟਾਰ ਰੇਵੇਨ ਅਲੈਕਸਿਸ ਦੀ 35 ਸਾਲ ਦੀ ਉਮਰ 'ਚ ਮੌਤ

written by Shaminder | April 02, 2022

ਮੌਤ ਕਦੋਂ, ਕਿੱਥੇ ਅਤੇ ਕਿਵੇਂ ਕਿਸੇ ਨੂੰ ਆ ਜਾਣੀ ਹੈ । ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ । ਬੀਤੇ ਦਿਨੀਂ ਹਾਲੀਵੁੱਡ ਦੇ ਕਈ ਸਟਾਰਸ ਦੀ ਮੌਤ ਹੋ ਗਈ ਸੀ । ਪਰ ਹੁਣ ਮੁੜ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪੌਰਨ ਸਟਾਰ ਰੇਵੇਨ ਅਲੈਕਸਿਸ (Raven Alexis) ਦੀ 35 ਸਾਲ ਦੀ ਉਮਰ ‘ਚ ਮੌਤ (Death) ਹੋ ਗਈ ਹੈ । ਜਿਸ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕਾਂ ‘ਚ ਗਮ ਦਾ ਮਾਹੌਲ ਹੈ । ਖ਼ਬਰਾਂ ਮੁਤਾਬਕ ਉਹ ਕ੍ਰੋਹਨਜ਼ ਨਾਂਅ ਦੀ ਬੀਮਾਰੀ ਦੇ ਨਾਲ ਪੀੜਤ ਸੀ ।

raven-alexis,, image From google

ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਪਤੀ ਦੇ ਨਾਲ ਇਹ ਵੀਡੀਓ ਕੀਤਾ ਜਾ ਰਿਹਾ ਪਸੰਦ

ਇਹ ਬੀਮਾਰੀ ਏਨੀ ਜ਼ਿਆਦਾ ਵੱਧ ਗਈ ਸੀ ਕਿ ਉਸ ਨੂੰ ਪੇਟ ਤੱਕ ਇਨਫੈਕਸ਼ਨ ਹੋ ਗਿਆ ਸੀ । ਰੇਵੇਨ ਅਲੈਕਸਿਸ ਦੀ ਮੌਤ 23 ਮਾਰਚ ਨੂੰ ਲਾਸ ਵੇਗਾਸ ਵਿੱਚ ਹੋਈ ਸੀ। ਰਿਪੋਰਟ ਮੁਤਾਬਕ ਰੇਵਨ ਨੂੰ ਸੈਪਟਿਕ ਸਦਮਾ ਲੱਗਾ ਸੀ, ਜਿਸ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ 'ਤੇ ਆ ਗਿਆ ਸੀ। ਉਸ ਦੀ ਮੌਤ ਦੀ ਘੋਸ਼ਣਾ ਰੇਵੇਨ ਦੇ ਪਤੀ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਇਕ ਵੀਡੀਓ ਰਾਹੀਂ ਕੀਤੀ।

Raven-Alexis,

ਉਸਨੇ ਦੱਸਿਆ- 'ਉਸਦੀ ਐਤਵਾਰ ਰਾਤ ਨੂੰ ਮੌਤ ਹੋ ਗਈ, ਉਹ ਕਰੋਨਜ਼/ਕੋਲਾਈਟਿਸ ਕਾਰਨ ਪੇਟ ਦੀ ਕਿਸੇ ਸਮੱਸਿਆ ਤੋਂ ਲੰਘ ਰਹੀ ਸੀ।' ਇਸ ਤੋਂ ਪਹਿਲਾਂ ਹਾਲੀਵੁੱਡ ਦੀ ਇੱਕ ਹੋਰ ਅਦਾਕਾਰਾ ਦੀ ਵੀ ਮੌਤ ਹੋਈ ਸੀ । ਅਦਾਕਾਰਾ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਸ ਦੇ ਪ੍ਰਸ਼ੰਸਕ ਵੀ ਡੂੰਘੇ ਸਦਮੇ ‘ਚ ਹਨ ।

 

You may also like