ਫ਼ਿਲਮ 'ਆਦਿਪੁਰਸ਼' ਤੋਂ ਸਾਹਮਣੇ ਆਇਆ ਪ੍ਰਭਾਸ ਦਾ ਫਰਸਟ ਲੁੱਕ, ਭਾਗਵਾਨ 'ਰਾਮ' ਦੇ ਕਿਰਦਾਰ 'ਚ ਦਿਖੇ ਅਦਾਕਾਰ
ਫ਼ਿਲਮ 'ਆਦਿਪੁਰਸ਼' ਤੋਂ ਸਾਹਮਣੇ ਆਇਆ ਪ੍ਰਭਾਸ ਦਾ ਫਰਸਟ ਲੁੱਕ, ਭਾਗਵਾਨ 'ਰਾਮ' ਦੇ ਕਿਰਦਾਰ 'ਚ ਦਿਖੇ ਅਦਾਕਾਰ
Prabhas first look from Film 'Adipurush': ਸਾਊਥ ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇਸ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਪ੍ਰਭਾਸ ਦੇ ਫੈਨਜ਼ ਇਸ ਪੋਸਟਰ ਨੂੰ ਬਹੁਤ ਪਸੰਦ ਕਰ ਰਹੇ ਹਨ।
ਪ੍ਰਭਾਸ ਦੀ ਇਸ ਫ਼ਿਲਮ 'ਆਦਿਪੁਰਸ਼' ਦਾ ਪਹਿਲਾ ਅਤੇ ਸ਼ਾਨਦਾਰ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਫ਼ਿਲਮ ਨਿਰਮਾਤਾ ਨੇ ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਸ ਦੇ ਟੀਜ਼ਰ ਅਤੇ ਰਿਲੀਜ਼ ਡੇਟ ਦਾ ਖੁਲਾਸਾ ਵੀ ਕੀਤਾ ਹੈ।
Image Source: Twitter
ਦੱਸ ਦਈਏ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਓਮ ਰਾਉਤ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਦੇ ਰਾਹੀਂ ਉਨ੍ਹਾਂ ਦਰਸ਼ਕਾਂ ਨੂੰ ਫ਼ਿਲਮ ਦੇ ਰਿਲੀਜ਼ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਦਾ ਪਹਿਲਾ ਟੀਜ਼ਰ ਅਤੇ ਪੋਸਟਰ 2 ਅਕਤੂਬਰ ਨੂੰ ਸ਼ਾਮ 7 ਵਜੇ ਕੇ 11 ਮਿੰਟ 'ਤੇ ਰਿਲੀਜ਼ ਕੀਤਾ ਜਾਵੇਗਾ।
ਫ਼ਿਲਮ 'ਆਦਿਪੁਰਸ਼' ਤੋਂ ਪ੍ਰਭਾਸ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਇਸ ਫ਼ਿਲਮ ਵਿੱਚ ਸਾਊਥ ਸੁਪਰਸਟਾਰ ਪ੍ਰਭਾਸ ਭਗਵਾਨ 'ਰਾਮ' ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਪੋਸਟਰ ਵਿੱਚ ਪ੍ਰਭਾਸ ਹੱਥ ਵਿੱਚ ਧਨੁਸ਼ ਤੇ ਤੀਰ ਲੈ ਕੇ ਅਸਮਾਨ ਵੱਲ ਨਿਸ਼ਾਨਾ ਲਗਾ ਰਹੇ ਹਨ। ਜੇਕਰ ਲੁੱਕਸ ਦੀ ਗੱਲ ਕਰੀਏ ਤਾਂ ਪ੍ਰਭਾਸ ਲੰਬੇ ਅਤੇ ਘੁੰਘਰਾਲੇ ਵਾਲਾਂ ਅਤੇ ਮੁੱਛਾਂ ਵਾਲੇ ਕੰਪਲੀਟ ਲੁੱਕ ਵਿੱਚ ਨਜ਼ਰ ਆ ਰਹੇ ਹਨ।
Image Source: Twitter
ਫ਼ਿਲਮ 'ਆਦਿਪੁਰਸ਼' ਦਾ ਪਹਿਲਾ ਪੋਸਟਰ ਰਿਲੀਜ਼ ਕਰਦੇ ਹੋਏ ਓਮ ਰਾਉਤ ਨੇ ਲਿਖਿਆ, 'ਆਰੰਭ..., ਅਯੁੱਧਿਆ, ਉੱਤਰ ਪ੍ਰਦੇਸ਼ 'ਚ ਸਰਯੂ ਨਦੀ ਦੇ ਕੰਢੇ 'ਤੇ, ਸਾਡੀ ਇਸ ਜਾਦੂਈ ਯਾਤਰਾ ਦੀ ਸ਼ੁਰੂਆਤ ਦਾ ਹਿੱਸਾ ਬਣੋ'। ਇਸ ਦੇ ਨਾਲ ਹੀ ਨਿਰਦੇਸ਼ਕ ਨੇ ਦੱਸਿਆ ਹੈ ਕਿ ਫਿਲਮ ਦਾ ਪਹਿਲਾ ਟੀਜ਼ਰ ਅਤੇ ਪੋਸਟਰ 2 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।
ਓਮ ਰਾਉਤ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਪ੍ਰਭਾਸ, ਸੈਫ ਅਲੀ ਖ਼ਾਨ, ਕ੍ਰਿਤੀ ਸੈਨਨ ਅਤੇ ਸੰਨੀ ਸਿੰਘ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਦਰਸ਼ਕ ਇਸ ਫ਼ਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਹ ਫ਼ਿਲਮ 12 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Image Source: Twitter
ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਫ਼ਿਲਮ ਆਦਿਪੁਰਸ਼ ਇੱਕ ਪੈਨ ਇੰਡੀਆ ਫ਼ਿਲਮ ਹੋਵੇਗੀ। ਇਹ ਫ਼ਿਲਮ ਕਰੀਬ 500 ਕਰੋੜ ਰੁਪਏ ਦੇ ਬਜਟ 'ਚ ਤਿਆਰ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਭਾਸ ਭਗਵਾਨ ਰਾਮ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਤੇ ਸੈਫ ਅਲੀ ਖਾਨ ਲੰਕਾਪਤੀ ਰਾਵਣ ਦੇ ਕਿਰਦਾਰ 'ਚ ਨਜ਼ਰ ਆਉਣਗੇ। ਪ੍ਰਭਾਸ ਦੇ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
