Hera Pheri 3: ਫ਼ਿਲਮ 'ਹੇਰਾ ਫੇਰੀ 3' ਸ਼ੂਟਿੰਗ ਹੋਈ ਸ਼ੁਰੂ, ਕੀ ਮੁੜ ਰਾਜੂ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਕਸ਼ੈ ਕੁਮਾਰ ?
ਫ਼ਿਲਮ 'ਹੇਰਾ ਫੇਰੀ 3' ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਇਸ ਫ਼ਿਲਮ 'ਚ ਇੱਕ ਵਾਰ ਫਿਰ ਦਰਸ਼ਕਾਂ ਨੂੰ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਜੋੜੀ ਦੇਖਣ ਨੂੰ ਮਿਲੇਗੀ।
Hera Pheri 3: ਫ਼ਿਲਮ 'ਹੇਰਾ ਫੇਰੀ 3' ਸ਼ੂਟਿੰਗ ਹੋਈ ਸ਼ੁਰੂ, ਕੀ ਮੁੜ ਰਾਜੂ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਕਸ਼ੈ ਕੁਮਾਰ ?
Film Hera Pheri 3: ਫ਼ਿਲਮ 'ਹੇਰਾ ਫੇਰੀ 3' ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਇਸ ਫ਼ਿਲਮ 'ਚ ਇੱਕ ਵਾਰ ਫਿਰ ਦਰਸ਼ਕਾਂ ਨੂੰ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਜੋੜੀ ਦੇਖਣ ਨੂੰ ਮਿਲ ਸਕਦੀ ਹੈ। ਦੱਸ ਦਈਏ ਇਸ ਫ਼ਿਲਮ ਦੇ ਤੀਜੇ ਸੀਕਵਲ ਤਿਆਰ ਕੀਤੇ ਜਾਂ ਦੀ ਖ਼ਬਰ ਨਾਲ ਫੈਨਜ਼ ਬੇਹੱਦ ਖੁਸ਼ ਹਨ।

'ਹੇਰਾ ਫੇਰੀ 3' ਇਸ ਫ਼ਿਲਮ ਨੂੰ ਲੈ ਕੇ ਲਗਭਗ ਹਰ ਦਿਨ ਨਵੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਕਸ਼ੈ ਕੁਮਾਰ ਦੇ ਫਰੈਂਚਾਈਜ਼ੀ ਤੋਂ ਬਾਹਰ ਹੋਣ ਤੋਂ ਲੈ ਕੇ ਫ਼ਿਲਮ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਉਨ੍ਹਾਂ ਨਾਲ ਨਾਰਾਜ਼ ਹਨ । ਇੱਥੋਂ ਤੱਕ ਕਿ ਦੋਹਾਂ ਵਿਚਾਲੇ ਦਰਾਰ ਪੈਣ ਦੀਆਂ ਖਬਰਾਂ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਅਕਸ਼ੈ ਦੀ ਥਾਂ ਕਾਰਤਿਕ ਆਰੀਅਨ ਨੂੰ ਰਿਪਲੇਸ ਕੀਤਾ ਜਾ ਸਕਦਾ ਹੈ।
ਇਨ੍ਹਾਂ ਸਭ ਖਬਰਾਂ ਵਿਚਾਲੇ ਹੁਣ ਜੋ ਖ਼ਬਰ ਆਈ ਹੈ ਉਸ ਨੂੰ ਸੁਣ ਕੇ ਫੈਨਜ਼ ਬੇਹੱਦ ਖੁਸ਼ ਹੋ ਜਾਣਗੇ। ਜੀ ਹਾਂ ਹੁਣ ਇਹ ਖ਼ਬਰ ਹੈ ਕਿ ਇਸ ਫ਼ਿਲਮ ਵਿੱਚ ਮੁੜ ਤੋਂ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਤੇ ਪਰੇਸ਼ ਰਾਵਲ ਦੀ ਤਿਕੜੀ ਵੇਖਣ ਨੂੰ ਮਿਲੇਗੀ। ਦਰਅਸਲ 'ਚ 'ਭੂਲ ਭੁਲਾਈਆ 2' ਤੋਂ ਬਾਅਦ ਸੁਣਨ 'ਚ ਆ ਰਿਹਾ ਸੀ ਕਿ 'ਹੇਰਾ ਫੇਰੀ 3' 'ਚ ਅਕਸ਼ੈ ਕੁਮਾਰ ਦੀ ਥਾਂ ਕਾਰਤਿਕ ਆਰੀਅਨ ਨਜ਼ਰ ਆਉਣ ਵਾਲੇ ਹਨ, ਪਰ ਹੁਣ ਇਹ ਅਫਵਾਹਾਂ ਖ਼ਤਮ ਹੋ ਗਈਆਂ ਹਨ। ਕਿਉਂਕਿ ਫ਼ਿਲਮ ਦੇ ਤੀਜੇ ਸੀਕੁਅਲ 'ਚ ਵੀ ਤੁਸੀਂ ਕੋਈ ਹੋਰ ਨਹੀਂ ਸਗੋਂ ਬਾਬੂ ਭਈਆ ਅਤੇ ਘਨਸ਼ਿਆਮ ਦੇ ਨਾਲ ਰਾਜੂ ਦੇ ਕਿਰਦਾਰ 'ਚ ਇੱਕ ਵਾਰ ਫਿਰ ਅਕਸ਼ੈ ਕੁਮਾਰ ਹੀ ਨਜ਼ਰ ਆਉਣਗੇ।
It's happening!! Itni Khushi mujhe aaj tak nhi hui!#HeraPheri3 ????❤️???? pic.twitter.com/3UqNEnt4GF
— Neha Joshi (@whonxj) February 21, 2023
Hogi hogi hogi phir se phir Hera pheri #AkshayKumar #HeraPheri3 #Raju #AkshayFan pic.twitter.com/hXrZ5d6qG3
— Shubham Swami (@shubham98699869) February 21, 2023
ਹੁਣ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਫ਼ਿਲਮ ਦੀ ਸ਼ੂਟਿੰਗ ਅਨੀਜ਼ ਬਜ਼ਮੀ ਨਹੀਂ ਸਗੋ ਫਰਹਾਦ ਸਾਮਜੀ ਕਰ ਰਹੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਕੁਝ ਸਮੇਂ ਪਹਿਲਾਂ ਅਕਸ਼ੈ ਕੁਮਾਰ ਨੇ ਇਸ ਫ਼ਿਲਮ ਨੂੰ ਕਰਨ ਤੋਂ ਮਨਾ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਤੀਜੇ ਸੀਕਵਲ ਦੀ ਸਕ੍ਰਿਪਟ ਪਸੰਦ ਨਹੀਂ ਆਈ, ਪਰ ਮੁੜ ਅਕਸ਼ੈ ਦੀ ਵਾਪਸੀ ਨੇ ਨਾਂ ਮਹਿਜ਼ ਬਾਲੀਵੁੱਡ ਨੂੰ ਸਗੋਂ ਫੈਨਜ਼ ਹੈਰਾਨ ਕਰ ਦਿੱਤਾ ਹੈ।

ਹੋਰ ਪੜ੍ਹੋ: Rakhi Sawant: ਪਤੀ ਆਦਿਲ ਖ਼ਾਨ ਦੁਰਾਨੀ ਨੇ ਰਾਖੀ ਸਾਵੰਤ ਨੂੰ ਦਿੱਤੀ ਧਮਕੀ, ਅਦਾਕਾਰਾ ਨੇ ਮੀਡੀਆ ਅੱਗੇ ਦਰਦ ਕੀਤਾ ਬਿਆਨ
ਫਿਲਹਾਲ ਅਕਸ਼ੈ ਨੇ ਮੁੜ ਫ਼ਿਲਮ ਲਈ ਹਾਂ ਕਿਵੇਂ ਕਹੀ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ 'ਹੇਰਾ ਫੇਰੀ 3' 'ਚ ਲੋਕ ਮਹਿਜ਼ ਅਕਸ਼ੈ ਕੁਮਾਰ ਨੂੰ ਹੀ ਦੇਖਣਾ ਚਾਹੁੰਦੇ ਸਨ ਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਚੱਲ ਰਿਹਾ ਸੀ, ਤਾਂ ਸ਼ਾਇਦ ਇਹੀ ਕਾਰਨ ਹੋ ਸਕਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
