Virushka: ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਮਹਾਕਾਲੇਸ਼ਵਰ ਮੰਦਰ ਪਹੁੰਚੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ, ਵੀਡੀਓ ਹੋਈ ਵਾਇਰਲ

ਆਸਟ੍ਰੇਲੀਆ ਤੇ ਭਾਰਤ ਵਿਚਾਲੇ ਚੌਥੇ ਟੈਸਟ ਮੈਚ ਤੋਂ ਬਾਅਦ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਮੱਧ ਪ੍ਰਦੇਸ਼ ਦੇ ਉਜੈਨ 'ਚ ਸਥਿਤ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਦਰਸ਼ਨ ਕਰਨ ਲਈ ਪਹੁੰਚੇ। ਇਥੇ ਇਸ ਸਟਾਰ ਕਪਲ ਨੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ।

Written by  Pushp Raj   |  March 04th 2023 10:23 AM  |  Updated: March 04th 2023 10:23 AM

Virushka: ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਮਹਾਕਾਲੇਸ਼ਵਰ ਮੰਦਰ ਪਹੁੰਚੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ, ਵੀਡੀਓ ਹੋਈ ਵਾਇਰਲ

Anushka Sharma and Virat Kohli in Mahakaleshwar Temple: ਆਸਟ੍ਰੇਲੀਆ ਦੇ ਨਾਲ ਭਾਰਤ ਦੇ ਚੌਥੇ ਟੈਸਟ ਮੈਚ ਤੋਂ ਬਾਅਦ, ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਮੱਧ ਪ੍ਰਦੇਸ਼ ਦੇ ਉਜੈਨ 'ਚ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਦਰਸ਼ਨ ਕਰਨ ਪਹੁੰਚੇ। 


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਮਸ਼ਹੂਰ ਜੋੜਾ ਹੋਰ ਸ਼ਰਧਾਲੂਆਂ ਦੇ ਨਾਲ ਮੰਦਰ ਦੇ ਅੰਦਰ ਬੈਠੇ ਦਿਖਾਇਆ ਗਿਆ ਹੈ। ਇੰਦੌਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਦੇ ਸਮਾਪਤ ਹੋਣ ਤੋਂ ਇੱਕ ਦਿਨ ਬਾਅਦ, ਉਨ੍ਹਾਂ ਨੇ ਸ਼ਨੀਵਾਰ ਸਵੇਰੇ ਮੰਦਰ ਵਿੱਚ ਹਾਜ਼ਰੀ ਲਗਾਈ।

ਏਐਨਆਈ ਮੁਤਾਬਕ ਅਨੁਸ਼ਕਾ ਸ਼ਰਮਾ ਨੇ ਕਿਹਾ, "ਅਸੀਂ ਇੱਥੇ ਪੂਜਾ ਕਰਨ ਆਏ ਸੀ ਅਤੇ ਮਹਾਕਾਲੇਸ਼ਵਰ ਮੰਦਰ ਵਿੱਚ ਚੰਗੇ 'ਦਰਸ਼ਨ' ਕੀਤੇ।" ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਿਰ ਦੇ ਦਰਸ਼ਨ ਕੀਤੇ। ਇਸ ਦੌਰਾਨ ਦੋਵੇਂ ਭਸਮਾਰਤੀ ਵਿੱਚ ਸ਼ਾਮਿਲ ਹੋਏ  ਤੇ ਗਰਭ ਗ੍ਰਹਿ ਵਿੱਚ ਪੂਜਾ ਵੀ ਕੀਤੀ। ਇਸ ਜੋੜੇ ਨੇ ਕਰੀਬ ਡੇਢ ਘੰਟੇ ਮੰਦਰ ਦੇ ਨੰਦੀ ਹਾਲ ਵਿਚ ਬੈਠਕਰ ਭਸਮ ਆਰਤੀ ਵਿੱਚ ਭਗਵਾਨ ਦਾ ਆਸ਼ੀਰਵਾਦ ਲਿਆ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇਹ ਸਟਾਰ ਜੋੜਾ ਹੋਰ ਸ਼ਰਧਾਲੂਆਂ ਦੇ ਨਾਲ ਮੰਦਰ ਦੇ ਅੰਦਰ ਬੈਠੇ ਦਿਖਾਇਆ ਗਿਆ ਹੈ। ਇੰਦੌਰ ਵਿੱਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਦੇ ਸਮਾਪਤ ਹੋਣ ਤੋਂ ਇੱਕ ਦਿਨ ਬਾਅਦ, ਉਨ੍ਹਾਂ ਨੇ ਸ਼ਨੀਵਾਰ ਸਵੇਰੇ ਮੰਦਰ ਵਿੱਚ ਜਾ ਕੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ ।

ਇਸ ਤੋਂ ਪਹਿਲਾਂ ਇਹ ਸਟਾਰ ਕਪਲ ਆਪਣੀ ਧੀ ਵਾਮਿਕਾ ਦੇ ਨਾਲ ਰਿਸ਼ੀਕੇਸ਼ ਅਤੇ ਵ੍ਰਿੰਦਾਵਨ ਵੀ ਗਏ ਸਨ। ਵਰਿੰਦਾਵਨ ਵਿੱਚ, ਵਿਰਾਟ ਕੋਹਲੀ ਨੇ ਪੂਰੇ ਪਰਿਵਾਰ ਨਾਲ ਰਿਸ਼ੀਕੇਸ਼ ਵਿੱਚ ਬਾਬਾ ਨੀਮ ਕਰੋਲੀ ਦੇ ਆਸ਼ਰਮ ਦਾ ਦੌਰਾ ਕੀਤਾ, ਉਨ੍ਹਾਂ ਨੇ ਸਵਾਮੀ ਦਯਾਨੰਦ ਆਸ਼ਰਮ ਵਿੱਚ ਸਵਾਮੀ ਦਯਾਨੰਦ ਜੀ ਮਹਾਰਾਜ ਦੀ ਸਮਾਧੀ ਦੇ ਦਰਸ਼ਨ ਕੀਤੇ।


ਹੋਰ ਪੜ੍ਹੋ: jazzy B: ਜੈਜੀ ਬੀ ਜਲਦ ਲੈ ਕੇ ਆ ਰਹੇ ਨੇ ਧਾਰਮਿਕ ਗੀਤ 'ਪੰਥ ਖਾਲਸਾ', ਗਾਇਕ ਨੇ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਵਰਕ ਫਰੰਟ ਦੀ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਵਿਰਾਟ ਕੋਹਲੀ ਆਪਣੀ ਟੈਸਟ ਮੈਚ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ  ਅਨੁਸ਼ਕਾ ਸ਼ਰਮਾ ਆਪਣੀ ਨਵੀਂ ਫ਼ਿਲਮ ਵਿੱਚ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ 'ਤੇ ਆਧਾਰਿਤ ਸਪੋਰਟਸ ਬਾਇਓਪਿਕ ਚੱਕਦਾ ਐਕਸਪ੍ਰੈਸ ਵਿੱਚ ਦਿਖਾਈ ਦੇਵੇਗੀ।


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network