Armaan Malik VS Youtuber Armaan: ਯੂਟਿਊਬਰ ਅਰਮਾਨ ਮਲਿਕ 'ਤੇ ਭੜਕੇ ਬਾਲੀਵੁੱਡ ਗਾਇਕ ਅਰਮਾਨ ਮਲਿਕ, ਕਿਹਾ- 'ਮੇਰੇ ਨਾਂਅ ਦਾ ਇਸਤੇਮਾਲ ਕਰਨਾ ਕਰੋ ਬੰਦ'
ਹਾਲ ਹੀ 'ਚ ਗਾਇਕ ਅਰਮਾਨ ਮਲਿਕ ਨੇ ਸੋਸ਼ਲ ਮੀਡੀਆ 'ਤੇ ਯੂਟਿਊਬਰ ਅਰਮਾਨ ਮਲਿਕ 'ਤੇ ਆਪਣੀ ਭੜਾਸ ਕੱਢੀ ਤੇ ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਇੱਕ ਟਵੀਟ ਕੀਤਾ ਹੈ। ਇਸ ਮਗਰੋਂ ਬਦਲੇ 'ਚ ਯੂਟਿਊਬਰ ਨੇ ਵੀ ਬਿਆਨ ਦਿੱਤਾ ਹੈ।
Armaan Malik VS Youtuber Armaan: ਯੂਟਿਊਬਰ ਅਰਮਾਨ ਮਲਿਕ 'ਤੇ ਭੜਕੇ ਬਾਲੀਵੁੱਡ ਗਾਇਕ ਅਰਮਾਨ ਮਲਿਕ, ਕਿਹਾ- 'ਮੇਰੇ ਨਾਂਅ ਦਾ ਇਸਤੇਮਾਲ ਕਰਨਾ ਕਰੋ ਬੰਦ'
Singer Armaan Malik angry on Youtuber Armaan: ਮਸ਼ਹੂਰ YouTuber, ਅਰਮਾਨ ਮਲਿਕ ਆਪਣੀਆਂ ਪਤਨੀਆਂ, ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਡੇਲੀ ਰੂਟੀਨ ਲਾਈਫ ਦੀ ਵੀਡੀਓਜ਼ ਨਾਲ ਫੈਨਜ਼ ਦਾ ਦਿਲ ਜਿੱਤ ਰਹੇ ਹਨ। ਜਲਦ ਹੀ ਅਰਮਾਨ ਆਪਣੇ ਘਰ ਨਵੇਂ ਮਹਿਮਾਨਾਂ ਦਾ ਸਵਾਗਤ ਕਰਨ ਜਾ ਰਹੇ ਹਨ। ਕਿਉਂਕਿ ਅਰਮਾਨ ਦੀਆਂ ਦੋਵੇਂ ਪਤਨੀਆਂ ਗਰਭਵਤੀ ਹਨ ਅਤੇ ਜਲਦੀ ਹੀ ਦੋਵੇਂ ਮਾਂ ਬਨਣ ਵਾਲੀਆਂ ਹਨ, ਪਰ ਅਰਮਾਨ ਆਪਣੇ ਦੋ ਵਿਆਹਾਂ ਨੂੰ ਲੈ ਕੇ ਟ੍ਰੋਲ ਹੁੰਦੇ ਰਹਿੰਦੇ ਹਨ ਪਰ ਮਾਮਲਾ ਉਦੋਂ ਹੋਰ ਵੀ ਗੰਭੀਰ ਹੋ ਗਿਆ ਜਦੋਂ ਮਸ਼ਹੂਰ ਬਾਲੀਵੁੱਡ ਗਾਇਕ ਅਰਮਾਨ ਮਲਿਕ ਨੇ ਯੂਟਿਊਬਰ ਅਰਮਾਨ ਨੂੰ ਝੂਠ ਬੋਲ ਦਿੱਤਾ।

ਬਾਲੀਵੁੱਡ ਗਾਇਕ ਅਰਮਾਨ ਮਲਿਕ ਦਾ ਬਿਆਨ
ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਮਾਨ ਮਲਿਕ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ 'ਤੇ ਲਿਖਿਆ ਹੈ ਕਿ "ਮੀਡੀਆ 'ਚ ਉਸ ਝੂਠੇ ਵਿਅਕਤੀ ਨੂੰ ਅਰਮਾਨ ਮਲਿਕ ਕਹਿਣਾ ਬੰਦ ਕਰੋ। ਉਸ ਦਾ ਅਸਲੀ ਨਾਮ 'ਸੰਦੀਪ ਹੈ! ਰੱਬ ਲਈ ਮੇਰੇ ਨਾਮ ਦਾ ਗ਼਼ਲਤ ਇਸਤੇਮਾਲ ਕਰਨਾ ਬੰਦ ਕਰੋ। ਮੈਨੂੰ ਇਸ ਤਰ੍ਹਾਂ ਦੇ ਲੇਖ ਪੜ੍ਹ ਕੇ ਨਫ਼ਰਤ ਹੁੰਦੀ ਹੈ.. ਅਤੇ ਇਹ ਖਬਰਾਂ ਮੈਨੂੰ ਬੇਹੱਦ ਪਰੇਸ਼ਾਨ ਕਰਦੀਆਂ ਹਨ। ਮੈਂ ਇਸ ਗੱਲ ਤੋਂ ਹੋਰ ਵੀ ਨਰਾਜ਼ ਹਾਂ।"
Stop calling him Armaan Malik in the media. His real name is freakin’ Sandeep!! For gods sake enough with this misuse of my name. Hate waking up and reading articles like this.. and the news makes me even more disgusted https://t.co/8MrDZt5870
— ARMAAN MALIK (@ArmaanMalik22) February 24, 2023
ਬਾਲੀਵੁੱਡ ਗਾਇਕ ਦੇ ਇਸ ਟਵੀਟ ਤੋਂ ਬਾਅਦ ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਯੂਟਿਊਬ ਹੈਂਡਲ 'ਤੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ। "ਸ਼ਾਇਦ ਇਸ ਗੱਲ ਦੇ ਨਾਲ ਕੋਈ ਵਿਵਾਦ ਹੋ ਸਕਦਾ ਹੈ, ਪਰ ਅਸੀਂ ਆਪਣੀ ਥਾਂ ਸਹੀ ਹਾਂ। ਇੱਕ ਨਾਮ ਦੇ ਕਰੋੜਾਂ ਲੋਕ ਹਨ। ਜੇ ਤੁਸੀਂ ਸੋਚਦੇ ਹੋ ਕਿ ਮੈਂ ਤੁਹਾਡਾ ਨਾਮ ਸੁਣ ਕੇ ਆਪਣਾ ਨਾਮ ਰੱਖਿਆ ਹੈ, ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ 5 ਸਾਲ ਵੱਡਾ ਹਾਂ। ਤੁਹਾਡੇ ਨਾਲੋਂ।" ਘਰ ਵਿੱਚ ਮੇਰੇ ਦੋ ਨਾਂ ਸੰਦੀਪ ਤੇ ਅਰਮਾਨ ਹਨ। ਦੂਜਾ, ਇਹ ਬੁਰਾ ਲੱਗਾ ਕਿ ਕੋਈ ਵਿਅਕਤੀ ਟਵੀਟ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਇਸ ਵਿਅਕਤੀ ਦੇ ਨਾਮ ਤੋਂ ਪਛਾਣ ਮਿਲੀ ਹੈ।

ਕੌਣ ਹੈ ਯੂਟਿਊਬਰ ਅਰਮਾਨ
ਯੂਟਿਊਬਰ ਅਰਮਾਨ ਮਲਿਕ, ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਯੂਟਿਊਬਰ ਨੇ ਇਹ ਸਪੱਸ਼ਟ ਕੀਤਾ ਕਿ ਉਸ ਨੇ ਕਦੇ ਵੀ ਗਾਇਕ ਦੇ ਨਾਮ ਦੀ ਦੁਰਵਰਤੋਂ ਨਹੀਂ ਕੀਤੀ। ਉਸ ਨੇ ਕਦੇ ਵੀ ਆਪਣੇ ਯੂਟਿਊਬ ਵਲੌਗਸ ਵਿੱਚ ਗਾਇਕ ਦੀ ਤਸਵੀਰ ਵਾਲਾ ਥੰਬਨੇਲ ਨਹੀਂ ਪਾਇਆ ਅਤੇ ਨਾ ਹੀ ਉਹ ਕਦੇ ਵੀ ਆਪਣੇ ਵੀਡੀਓ ਵਿੱਚ ਉਸ ਦੇ ਗੀਤਾਂ ਦੀ ਵਰਤੋਂ ਕਰਦੇ ਹਨ।
ਦੱਸ ਦੇਈਏ ਕਿ ਯੂਟਿਊਬਰ ਅਰਮਾਨ ਮਲਿਕ ਨੇ ਸਾਲ 2011 ਵਿੱਚ ਪਾਇਲ ਮਲਿਕ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦਾ ਇੱਕ ਬੱਚਾ ਵੀ ਹੈ, ਜਿਸ ਦਾ ਨਾਂ ਉਨ੍ਹਾਂ ਨੇ ਚਿਰਾਯੂ ਮਲਿਕ ਹੈ। ਛੇ ਸਾਲਾਂ ਦੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ, ਅਰਮਾਨ ਮਲਿਕ ਨੇ 2018 ਵਿੱਚ ਕ੍ਰਿਤਿਕਾ ਮਲਿਕ ਨਾਲ ਦੂਜਾ ਵਿਆਹ ਕੀਤਾ। ਹਾਲਾਂਕਿ ਅਸਲ ਗੱਲ ਇਹ ਹੈ ਕਿ ਕ੍ਰਿਤਿਕਾ ਮਲਿਕ ਉਸ ਦੀ ਪਹਿਲੀ ਪਤਨੀ ਪਾਇਲ ਮਲਿਕ ਦੀ ਸਭ ਤੋਂ ਚੰਗੀ ਦੋਸਤ ਹੈ ਅਤੇ ਹੁਣ ਪਰਿਵਾਰ ਜਲਦੀ ਹੀ ਵਧਣ ਵਾਲਾ ਹੈ ਕਿਉਂਕਿ ਕ੍ਰਿਤਿਕਾ ਅਤੇ ਪਾਇਲ ਅਰਮਾਨ ਦੇ ਬੱਚਿਆਂ ਨਾਲ ਗਰਭਵਤੀ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
