ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, ਸਿੱਧੂ ਦੇ ਮਾਤਾ ਚਰਨ ਕੌਰ ਜੀ ਵੱਲੋਂ ਬਣਾਏ ਖਾਣੇ ਦਾ ਮਾਣਿਆ ਅਨੰਦ
ਗੁਰਦਾਸ ਮਾਨ ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਨੇ ਸਿੱਧੂ ਦੇ ਮਾਪਿਆਂ ਦੇ ਨਾਲ ਸਮਾਂ ਬਿਤਾਇਆ । ਇਸ ਦਾ ਇੱਕ ਵੀਡੀਓ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, ਸਿੱਧੂ ਦੇ ਮਾਤਾ ਚਰਨ ਕੌਰ ਜੀ ਵੱਲੋਂ ਬਣਾਏ ਖਾਣੇ ਦਾ ਮਾਣਿਆ ਅਨੰਦ
ਗੁਰਦਾਸ ਮਾਨ (Gurdas Maan) ਬੀਤੇ ਦਿਨ ਸਿੱਧੂ ਮੂਸੇਵਾਲਾ (Sidhu moose Wala)ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਨੇ ਸਿੱਧੂ ਦੇ ਮਾਪਿਆਂ ਦੇ ਨਾਲ ਸਮਾਂ ਬਿਤਾਇਆ । ਇਸ ਦਾ ਇੱਕ ਵੀਡੀਓ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਚਰਨ ਕੌਰ ਨੇ ਲਿਖਿਆ ਕਿ ‘ਅੱਜ ਗੁਰਦਾਸ ਮਾਨ ਜੀ ਸਾਡੇ ਘਰ ਆਏ, ਸਾਡੇ ਨਾਲ ਬਹਿ ਕੇ ਰੋਟੀ ਖਾਧੀ, ਸਾਨੂੰ ਬਹੁਤ ਵਧੀਆ ਲੱਗਿਆ । ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਤਰ ਦੇ ਲਈ ਇਨਸਾਫ ਦੀ ਮੰਗ ਵੀ ਕੀਤੀ ।

ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ
ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ਅਤੇ ਹਰ ਕੋਈ ਗੁਰਦਾਸ ਮਾਨ ਦੀ ਤਾਰੀਫ ਕਰ ਰਿਹਾ ਹੈ । ਗੁਰਦਾਸ ਮਾਨ ਅਜਿਹੇ ਕਲਾਕਾਰ ਹਨ ਜੋ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਕਦੇ ਵੀ ਆਪਣੀ ਕਾਮਯਾਬੀ ਨੂੰ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ ।

ਸਿੱਧੂ ਮੂਸੇਵਾਲਾ ਦੇ ਮਾਪੇ ਕਰ ਰਹੇ ਇਨਸਾਫ਼ ਦੀ ਮੰਗ
ਸਿੱਧੂ ਮੂਸੇਵਾਲਾ ਜਿਸ ਦਾ ਕਤਲ ਬੀਤੇ ਸਾਲ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਮਾਪੇ ਆਪਣੇ ਪੁੱਤਰ ਦੇ ਹਤਿਆਰਿਆਂ ਦੇ ਖਿਲਾਫ ਕਾਰਵਾਈ ਦੀ ਲਗਾਤਾਰ ਮੰਗ ਕਰ ਰਹੇ ਹਨ । ਪਰ ਹਾਲੇ ਤੱਕ ਕਾਤਲਾਂ ਨੂੰ ਬਣਦੀ ਸਜ਼ਾ ਨਹੀਂ ਮਿਲ ਪਾਈ ਹੈ।
ਪੁੱਤਰ ਨੂੰ ਲੈ ਕੇ ਮਾਪਿਆਂ ਨੇ ਅੱਖਾਂ ‘ਚ ਸੰਜੋਏ ਸਨ ਕਈ ਸੁਫ਼ਨੇ
ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਆਪਣੇ ਪੁੱਤਰ ਨੂੰ ਲੈ ਕੇ ਮਾਪਿਆਂ ਨੇ ਕਈ ਸੁਫ਼ਨੇ ਸੰਜੋਏ ਸਨ । ਸਿੱਧੂ ਦੇ ਮਾਪਿਆਂ ਨੇ ਸਿੱਧੂ ਦਾ ਵਿਆਹ ਵੀ ਕਰਨਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
