Meilasamy death news: ਸਾਊਥ ਇੰਡਸਟਰੀ ਤੋਂ ਦੁਖਦ ਖ਼ਬਰ ਆਈ ਸਾਹਮਣੇ, ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਤਾਮਿਲ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਫ਼ਿਲਮ ਇੰਡਸਟਰੀ ਵਿੱਚ ਸੋਗ ਲਹਿਰ ਛਾ ਗਈ ਹੈ।
Meilasamy death news: ਸਾਊਥ ਇੰਡਸਟਰੀ ਤੋਂ ਦੁਖਦ ਖ਼ਬਰ ਆਈ ਸਾਹਮਣੇ, ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Meilasamy death news: ਸਾਊਥ ਫਿਲਮ ਇੰਡਸਟਰੀ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਤਾਮਿਲ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਫ਼ਿਲਮ ਇੰਡਸਟਰੀ ਵਿੱਚ ਸੋਗ ਲਹਿਰ ਛਾ ਗਈ ਹੈ।

ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਮਸ਼ਹੂਰ ਤਾਮਿਲ ਕਾਮੇਡੀਅਨ ਮੇਇਲਾਸਾਮੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕਾਮੇਡੀਅਨ ਮੇਇਲਾਸਾਮੀ 57 ਸਾਲ ਦੇ ਸਨ। ਖਬਰਾਂ ਮੁਤਾਬਕ ਅਭਿਨੇਤਾ ਨੂੰ ਸਾਲੀਗ੍ਰਾਮ (ਚੇਨਈ) 'ਚ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਚੇਨਈ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਤਾਮਿਲ ਕਾਮੇਡੀਅਨ ਮੇਇਲਾਸਾਮੀ ਨੇ ਕਈ ਸਾਊਥ ਫ਼ਿਲਮਾਂ ਵਿੱਚ ਬਤੌਰ ਕਾਮੇਡੀ ਐਕਟਰ ਤੇ ਸਹਿ ਕਲਾਕਾਰ ਵਜੋਂ ਕੰਮ ਕੀਤਾ ਸੀ। ਅਦਾਕਾਰ ਦੀ ਮੌਤ ਤੋਂ ਬਾਅਦ ਸਾਊਥ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਸਾਊਥ ਸਿਨੇਮਾ ਦੇ ਕਈ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਅਭਿਨੇਤਾ ਦੀ ਮੌਤ 'ਤੇ ਸੋਗ ਪ੍ਰਗਟ ਕਰ ਰਹੇ ਹਨ। ਕਾਮੇਡੀਅਨ ਸਾਲੀਗ੍ਰਾਮ ਵਿੱਚ ਰਹਿ ਰਹੇ ਸਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
