ਪੀਟਰ ਵਿਰਦੀ ਨੇ ਗਿੱਪੀ ਗਰੇਵਾਲ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਦੋਸਤ ਉਹ ਹੁੰਦੇ ਹਨ ਜੋ ਇੱਕ ਦੂਜੇ ਦੀ ਪਰਵਾਹ ਕਰਨ'’

ਅੱਜ ਕੱਲ੍ਹ ਸਮੇਂ ‘ਚ ਚੰਗੇ ਦੋਸਤ ਬੜੀ ਹੀ ਮੁਸ਼ਕਿਲ ਦੇ ਨਾਲ ਮਿਲਦੇ ਹਨ । ਗਿੱਪੀ ਗਰੇਵਾਲ ਦੇ ਦੋਸਤਾਂ ਦੀ ਲਿਸਟ ਵੀ ਕਾਫੀ ਲੰਮੀ ਹੈ । ਪਰ ਇਸ ਲਿਸਟ ‘ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੀਟਰ ਵਿਰਦੀ ਦਾ । ਪੀਟਰ ਵਿਰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਿੱਪੀ ਗਰੇਵਾਲ ‘ਤੇ ਹੋਰ ਪੰਜਾਬੀ ਕਲਾਕਾਰਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ।

Written by  Shaminder   |  February 24th 2023 02:22 PM  |  Updated: February 24th 2023 02:23 PM

ਪੀਟਰ ਵਿਰਦੀ ਨੇ ਗਿੱਪੀ ਗਰੇਵਾਲ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਦੋਸਤ ਉਹ ਹੁੰਦੇ ਹਨ ਜੋ ਇੱਕ ਦੂਜੇ ਦੀ ਪਰਵਾਹ ਕਰਨ'’

ਅੱਜ ਕੱਲ੍ਹ ਸਮੇਂ ‘ਚ ਚੰਗੇ ਦੋਸਤ ਬੜੀ ਹੀ ਮੁਸ਼ਕਿਲ ਦੇ ਨਾਲ ਮਿਲਦੇ ਹਨ । ਗਿੱਪੀ ਗਰੇਵਾਲ (Gippy Grewal) ਦੇ ਦੋਸਤਾਂ ਦੀ ਲਿਸਟ ਵੀ ਕਾਫੀ ਲੰਮੀ ਹੈ । ਪਰ ਇਸ ਲਿਸਟ ‘ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੀਟਰ ਵਿਰਦੀ (Peter Virdee)ਦਾ । ਪੀਟਰ ਵਿਰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਿੱਪੀ ਗਰੇਵਾਲ ‘ਤੇ ਹੋਰ ਪੰਜਾਬੀ ਕਲਾਕਾਰਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉੇਨ੍ਹਾਂ ਨੇ ਦੋਸਤੀ ਨੂੰ ਲੈ ਕੇ ਕੁਝ ਲਾਈਨਾਂ ਵੀ ਸਾਂਝੀਆਂ ਕੀਤੀਆਂ ਹਨ । 

ਹੋਰ ਪੜ੍ਹੋ :  ਰਵੀ ਦੁਬੇ ਨੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਤਸਵੀਰ ਕੀਤੀ ਸਾਂਝੀ, ਮੰਮੀ ਪਾਪਾ ਨੂੰ ਦਿੱਤੀ ਵਧਾਈ

ਦੋਸਤੀ ਨੂੰ ਲੈ ਕੇ ਪੀਟਰ ਵਿਰਦੀ ਨੇ ਸਾਂਝੇ ਕੀਤੇ ਵਿਚਾਰ 

ਪੀਟਰ ਵਿਰਦੀ ਨੇ ਜਿਸ ਵੀਡੀਓ ਨੂੰ ਸਾਂਝਾ ਕੀਤਾ ਹੈ । ਉਸ ‘ਚ ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪੀਟਰ ਵਿਰਦੀ ਨੇ ਲਿਖਿਆ ਕਿ ਦੋਸਤੀ ਇੱਕ ਅਜਿਹਾ ਸ਼ਬਦ ਹੈ, ਜੋ ਅਸੀਂ ਅਕਸਰ ਵਰਤਦੇ ਹਾਂ, ਪਰ ਕੀ ਅਸੀਂ ਸਹੀ ਮਾਇਨਿਆਂ ‘ਚ ਦੋਸਤੀ ਦੇ ਮਤਲਬ ਨੂੰ ਸਮਝਦੇ ਹਾਂ ।

ਹੋਰ ਪੜ੍ਹੋ : ਇੰਗਲੈਂਡ ਦੀਆਂ ਸੜਕਾਂ ‘ਤੇ ਪਤੀ ਹਰਦੀਪ ਗਿੱਲ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਅਨੀਤਾ ਦੇਵਗਨ, ਵੇਖੋ ਵੀਡੀਓ

ਇਸ ਦਾ ਮਤਲਬ ਹੈ ਇੱਕ ਅਸੀਂ ਇੱਕ ਦੂਜੇ ਦੇ ਲਈ ਹਾਂ। ਜਦੋਂ ਜਾਣਾ ਔਖਾ ਹੋ ਜਾਂਦਾ ਹੈ ਤਾਂ ਅਸੀਂ ਆਪਣੀ ਖੁਸ਼ੀ ਅਤੇ ਆਪਣੇ ਹੰਝੂ ਸਾਂਝੇ ਕਰਦੇ ਹਾਂ । ਦੋਸਤ ਉਹ ਹੁੰਦੇ ਹਨ ਜੋ ਪਰਵਾਹ ਕਰਦੇ ਹਨ, ਚੰਗੇ ਦੋਸਤ ਹੋਣ ਦੇ ਲਈ ਮੁਬਾਰਕ’।

ਕੌਣ ਹਨ ਪੀਟਰ ਵਿਰਦੀ 

ਪੀਟਰ ਵਿਰਦੀ ਜੱਦੀ ਤੌਰ ‘ਤੇ ਪੰਜਾਬ ਦੇ ਰਹਿਣ ਵਾਲੇ ਹਨ । ਪਰ ਉਹ ਵਿਦੇਸ਼ ‘ਚ ਸੈਟਲ ਹਨ ਅਤੇ ਉੱਥੋਂ ਇੱਕ ਉੱਘੇ ਬਿਜਨੇਸਮੈਨ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਸ਼ਾਇਦ ਹੀ ਕੋਈ ਸਟਾਰ ਹੋਵੇਗਾ ਜੋ ਵਿਦੇਸ਼ ਜਾਣ ‘ਤੇ ਉਨ੍ਹਾਂ ਦੇ ਘਰ ਨਾ ਜਾਂਦਾ ਹੋਵੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network