Samantha Ruth: ਵੈੱਬ ਸੀਰੀਜ਼ 'Citadel' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਈ ਸਾਮੰਥਾ ਰੁਥ ਪ੍ਰਭੂ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ
ਮੌਜੂਦਾ ਸਮੇਂ 'ਚ ਸਾਮੰਥਾ ਆਪਣੀ ਅਪਕਮਿੰਗ ਵੈੱਬ ਸੀਰੀਜ਼ 'Citadel' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਸ ਵਿਚਾਲੇ ਇਹ ਖਬਰਾਂ ਆ ਰਹੀਆਂ ਹਨ ਕਿ ਸ਼ੂਟਿੰਗ ਦੌਰਾਨ ਅਦਾਕਾਰਾ ਜ਼ਖਮੀ ਹੋ ਗਈ ਹੈ।
Samantha Ruth: ਵੈੱਬ ਸੀਰੀਜ਼ 'Citadel' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਈ ਸਾਮੰਥਾ ਰੁਥ ਪ੍ਰਭੂ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ
Samantha Ruth Prabhu injured during shoot: ਸਾਊਥ ਦੀ ਮਸ਼ਹੂਰ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਲੰਮੇਂ ਸਮੇਂ ਤੋਂ ਬਾਅਦ ਮੁੜ ਆਪਣੇ ਕੰਮ 'ਤੇ ਪਰਤ ਆਈ ਹੈ। ਮੌਜੂਦਾ ਸਮੇਂ 'ਚ ਸਾਮੰਥਾ ਆਪਣੀ ਅਪਕਮਿੰਗ ਵੈੱਬ ਸੀਰੀਜ਼ 'Citadel' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਸ ਵਿਚਾਲੇ ਇਹ ਖਬਰਾਂ ਆ ਰਹੀਆਂ ਹਨ ਕਿ ਸ਼ੂਟਿੰਗ ਦੌਰਾਨ ਅਦਾਕਾਰਾ ਜ਼ਖਮੀ ਹੋ ਗਈ ਹੈ।

ਦੱਸ ਦਈਏ ਕਿ ਸਾਮੰਥਾ ਆਟੋ-ਇਮਊਨ ਬਿਮਾਰੀ ਨਾਲ ਜੂਝ ਰਹੀ ਹੈ, ਹਾਲਾਂਕਿ ਅਦਾਕਾਰਾ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ। ਇਲਾਜ ਲਈ ਇੱਕ ਲੰਬੀ ਬ੍ਰੇਕ ਲੈਣ ਮਗਰੋਂ ਅਦਾਕਾਰਾ ਨੇ ਕੰਮ 'ਤੇ ਵਾਪਸੀ ਕਰ ਲਈ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਐਕਸ਼ਨ ਡਰਾਮਾ 'ਤੇ ਅਧਾਰਿਤ ਅਪਕਮਿੰਗ ਵੈੱਬ ਸੀਰੀਜ਼ 'Citadel' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।
ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਸ ਨੇ ਆਪਣੀ ਇੰਸਟਾ ਸਟੋਰੀ ਦੇ ਵਿੱਚ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਸਾਮੰਥਾ ਕੈਮਰੇ ਦੇ ਸਾਹਮਣੇ ਆਪਣੇ ਹੱਥ ਵਿਖਾ ਰਹੀ ਹੈ। ਉਸ ਦੇ ਹੱਥ ਵਿੱਚ ਗੰਭੀਰ ਸੱਟਾਂ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਾਮੰਥਾ ਨੇ ਕੈਪਸ਼ਨ ਵਿੱਚ ਲਿਖਿਆ ਹੈ, "perks of action" ਯਾਨੀ ਕਿ "ਐਕਸ਼ਨ ਦੇ ਫਾਇਦੇ।"
ਦੱਸ ਦਈਏ ਕਿ ਇਸ ਵੈੱਬ ਸੀਰੀਜ਼ ਦੇ ਵਿੱਚ ਸਾਮੰਥਾ ਦੇ ਨਾਲ ਬਾਲੀਵੁੱਡ ਐਕਟਰ ਵਰੁਣ ਧਵਨ ਵੀ ਨਜ਼ਰ ਆਉਣਗੇ। ਸਾਮੰਥਾ ਤੋਂ ਕੁਝ ਸਮਾਂ ਪਹਿਲਾਂ ਹੀ ਵਰੁਣ ਧਵਨ ਨੇ ਵੀ ਆਪਣੀ ਇੰਸਟਾ ਸਟੋਰੀ 'ਤੇ ਮੱਥੇ 'ਤੇ ਖੂਨ ਨਾਲ ਲਥਪਥ ਤਸਵੀਰ ਲਗਾ ਕੇ ਕਿਹਾ ਸੀ, ''ਰਫ ਨਾਈਟ''। ਨਿਰਮਾਤਾਵਾਂ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਕਿ ਸਾਮੰਥਾ ਹਾਲ ਹੀ 'ਚ 'ਸਿਟਾਡੇਲ' ਦਾ ਹਿੱਸਾ ਬਣੀ ਹੈ।
ਦੱਸ ਦਈਏ ਕਿ ਵੈੱਬ ਸੀਰੀਜ਼ 'ਸਿਟਾਡੇਲ' ਅਮਰੀਕੀ ਸੀਰੀਜ਼ ਦਾ ਹਿੰਦੀ ਸੰਸਕਰਣ ਹੈ। ਇਸ ਭਾਰਤੀ ਸੰਸਕਰਣ ਨੂੰ ਰਾਜ ਅਤੇ ਡੀਕੇ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਫ਼ਿਲਮ 'ਫਰਜ਼ੀ' ਲਈ ਪ੍ਰਸ਼ੰਸਾ ਹਾਸਿਲ ਕਰ ਰਹੇ ਹਨ। ਸੀਰੀਜ਼ ਦੇ ਅਮਰੀਕੀ ਸੰਸਕਰਣ ਵਿੱਚ ਪ੍ਰਿਯੰਕਾ ਚੋਪੜਾ ਹੈ। ਅਭਿਨੇਤਰੀ ਨੇ ਸੀਰੀਜ਼ ਤੋਂ ਆਪਣੀ ਪਹਿਲੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਜੇਕਰ ਸਾਮੰਥਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਮੰਥਾ ਦੀ ਫ਼ਿਲਮ 'ਯਸ਼ੋਦਾ' ਦੀ ਸਫਲਤਾ ਤੋਂ ਬਾਅਦ ਅਪ੍ਰੈਲ 'ਚ ਉਨ੍ਹਾਂ ਤੇਲਗੂ ਫ਼ਿਲਮ 'ਸ਼ਕੁੰਤਲਮ' ਰਿਲੀਜ਼ ਹੋਵੇਗੀ, ਜਿਸ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
