Selfiee promotion: ਫ਼ਿਲਮ ਦੇ ਪ੍ਰਮੋਸ਼ਨਲ ਲਈ ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਨੇ ਕੀਤੀ ਮੈਟਰੋ ਦੀ ਸਵਾਰੀ, ਯਾਤਰੀਆਂ ਨਾਲ ਟ੍ਰੇਨ 'ਚ ਕੀਤਾ ਡਾਂਸ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਸੈਲਫੀ' ਦੇ ਨੂੰ ਸੁਪਰਹਿੱਟ ਬਨਾਉਣ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਸ ਦੇ ਲਈ ਦੋਵੇਂ ਕਲਾਕਾਰ ਕਈ ਤਰੀਕੇ ਨਾਲ ਫ਼ਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ 'ਚ ਦੋਵਾਂ ਨੂੰ ਮੁੰਬਈ ਮੈਟਰੋ ਟ੍ਰੇਨ 'ਚ ਸਪਾਟ ਕੀਤਾ ਗਿਆ।
Selfiee promotion: ਫ਼ਿਲਮ ਦੇ ਪ੍ਰਮੋਸ਼ਨਲ ਲਈ ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਨੇ ਕੀਤੀ ਮੈਟਰੋ ਦੀ ਸਵਾਰੀ, ਯਾਤਰੀਆਂ ਨਾਲ ਟ੍ਰੇਨ 'ਚ ਕੀਤਾ ਡਾਂਸ
Akshay kumar and Imran Hashmi: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਜਲਦ ਹੀ ਨਵੀਂ ਫ਼ਿਲਮ 'ਸੈਲਫੀ' 'ਚ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਦੋਵੇਂ ਸਿਤਾਰੇ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਅੱਜ ਦੋਵੇਂ ਸਿਤਾਰਿਆਂ ਨੇ ਮੁੰਬਈ ਮੈਟਰੋ 'ਚ ਸਫਰ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ 'ਸੈਲਫੀ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਬੀਤੇ ਸਾਲ ਲਗਾਤਾਰ ਫਲਾਪ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਹਰ ਹਾਲ ਵਿੱਚ ਆਪਣੀ ਇਸ ਫ਼ਿਲਮ ਨੂੰ ਸੁਪਰਹਿੱਟ ਬਨਾਉਣਾ ਚਾਹੁੰਦੇ ਹਨ। ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਹਨ।
ਅਕਸ਼ੈ ਕੁਮਾਰ ਤੇ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸੈਲਫੀ' ਦਾ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ ਵਿੱਚ ਫ਼ਿਲਮ ਦਾ ਪ੍ਰਮੋਸ਼ਨ ਕਰਨ ਲਈ ਦੋਹਾਂ ਕਲਾਕਾਰਾਂ ਨੇ ਅਨੋਖਾ ਤਰੀਕਾ ਅਜ਼ਮਾਉਂਦੇ ਹੋਏ ਮੁੰਬਈ ਦੀ ਮੈਟਰੋ ਟ੍ਰੇਨ 'ਚ ਸਫ਼ਰ ਕੀਤਾ। ਯਾਤਰੀ ਅਚਾਨਕ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਨੂੰ ਆਪਣੇ ਵਿਚਕਾਰ ਦੇਖ ਕੇ ਹੈਰਾਨ ਰਹਿ ਗਏ। ਇਸ ਦੌਰਾਨ ਦੋਵੇਂ ਸਿਤਾਰਿਆਂ ਨੇ ਮੈਟਰੋ 'ਚ ਡਾਂਸ ਵੀ ਕੀਤਾ।

ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਮਰਾਨ ਹਾਸ਼ਮੀ ਅਤੇ ਅਕਸ਼ੈ ਕੁਮਾਰ ਮੁੰਬਈ ਮੈਟਰੋ 'ਚ ਦੌੜਦੇ ਹੋਏ ਪਹੁੰਚੇ। ਇਸ ਦੌਰਾਨ ਅਕਸ਼ੈ ਸਪੋਰਟਸ ਆਊਟਫਿਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਮਰਾਨ ਹਾਸ਼ਮੀ ਜੀਨਸ, ਟੀ-ਸ਼ਰਟ ਅਤੇ ਜੈਕੇਟ 'ਚ ਨਜ਼ਰ ਆਏ। ਅਕਸ਼ੈ ਅਤੇ ਇਮਰਾਨ ਚੁੱਪਚਾਪ ਮਾਸਕ ਪਹਿਨ ਕੇ ਮੈਟਰੋ ਵਿੱਚ ਦਾਖਲ ਹੋਏ। ਪਹਿਲਾਂ ਤਾਂ ਟ੍ਰੇਨ ਵਿੱਚ ਮੌਜੂਦ ਲੋਕਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਵਿਚਕਾਰ ਦੋ ਬਾਲੀਵੁੱਡ ਸਿਤਾਰੇ ਮੌਜੂਦ ਹਨ, ਪਰ ਜਿਵੇਂ ਹੀ ਪ੍ਰਸ਼ੰਸਕਾਂ ਨੂੰ ਪਤਾ ਲੱਗਾ, ਉਹ ਸਾਰੇ ਦੋਹਾਂ ਨਾਲ ਸੈਲਫੀ ਲੈਣ ਲਈ ਬੇਤਾਬ ਹੋ ਗਏ।
ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਨੇ ਆਪਣੇ ਮੈਟ੍ਰੋ ਟ੍ਰੇਨ ਦੇ ਸਫ਼ਰ ਦੌਰਾਨ ਆਪਣੇ ਫੈਨਜ਼ ਨਾਲ ਖੂਬ ਮਸਤੀ ਕੀਤੀ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ 'ਮੈਂ ਖਿਲਾੜੀ ਤੂ ਅਨਾੜੀ' ਗੀਤ 'ਤੇ ਖੂਬ ਡਾਂਸ ਵੀ ਕੀਤਾ। ਅਕਸ਼ੈ ਅਤੇ ਇਮਰਾਨ ਨੂੰ ਮੈਟਰੋ ਦੇ ਅੰਦਰ ਇਕੱਠੇ ਡਾਂਸ ਕਰਦੇ ਦੇਖਣਾ ਸਾਰਿਆਂ ਲਈ ਹੈਰਾਨੀ ਵਾਲੀ ਗੱਲ ਸੀ। ਦੋਵਾਂ ਸਿਤਾਰਿਆਂ ਨੂੰ ਇੱਕ-ਦੂਜੇ ਦੇ ਨੇੜੇ ਖੜ੍ਹੇ ਦੇਖ ਕੇ ਉਨ੍ਹਾਂ ਨਾਲ ਸੈਲਫੀ ਲੈਣ ਵਾਲਿਆਂ ਦੀ ਕਤਾਰ ਲੱਗ ਗਈ। ਅਕਸ਼ੈ ਕੁਮਾਰ ਆਪਣੀਆਂ ਫਿਲਮਾਂ ਨੂੰ ਵੱਖਰੇ ਤਰੀਕੇ ਨਾਲ ਪ੍ਰਮੋਟ ਕਰਨ ਲਈ ਜਾਣੇ ਜਾਂਦੇ ਹਨ। ਇਸ ਵਾਰ ਉਨ੍ਹਾਂ ਨੇ ਇਹ ਖ਼ਾਸ ਤਰੀਕਾ ਚੁਣਿਆ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
