Shehnaaz Gill: ਸ਼ਹਿਨਾਜ਼ ਗਿੱਲ ਨੇ ਵਿਆਹ ਕਰਵਾਉਣ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ

ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਫੇਮ ਹਸਿਲ ਕਰਨ ਵਾਲੀ ਸ਼ਹਿਨਾਜ਼ ਗਿੱਲ ਆਪਣੇ ਚੁਲਬੁਲੇ ਅੰਦਾਜ਼ ਲਈ ਮਸ਼ਹੂਰ ਹੈ। ਫੈਨਜ਼ ਅਕਸਰ ਹੀ ਸ਼ਹਿਨਜ਼ ਦੇ ਭੱਵਿਖ ਬਾਰੇ ਤੇ ਖ਼ਾਸ ਕਰ ਵਿਆਹ ਕਰਵਾਉਣ ਬਾਰੇ ਜਾਨਣਾ ਚਾਹੁੰਦੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਵਿਆਹ ਕਰਵਾਉਣ ਬਾਰੇ ਆਪਣੀ ਚੁੱਪੀ ਤੋੜੀ ਹੈ।

Written by  Pushp Raj   |  February 22nd 2023 01:52 PM  |  Updated: February 22nd 2023 02:25 PM

Shehnaaz Gill: ਸ਼ਹਿਨਾਜ਼ ਗਿੱਲ ਨੇ ਵਿਆਹ ਕਰਵਾਉਣ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ

Shehnaaz Gill on marriage plans: ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਜਦੋਂ ਤੋਂ ਆਪਣਾ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਇਸ ਸ਼ੋਅ 'ਚ ਪਹਿਲੀ ਵਾਰ ਸ਼ਹਿਨਾਜ਼ ਨੇ ਵਿਆਹ ਕਰਵਾਉਣ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। 

ਸ਼ਹਿਨਾਜ਼ ਹੁਣ ਤੱਕ ਇਸ ਸ਼ੋਅ 'ਚ ਸ਼ਾਹਿਦ ਕਪੂਰ ਤੋਂ ਲੈ ਕੇ ਵਿੱਕੀ ਕੌਸ਼ਲ ਤੇ ਆਯੂਸ਼ਮਾਨ ਖੁਰਾਣਾ ਨੂੰ ਬੁਲਾ ਚੁੱਕੀ ਹੈ। ਹਾਲ ਹੀ 'ਚ ਉਸ ਨੇ ਭੁਵਨ ਬਾਮ ਨੂੰ ਸ਼ੋਅ 'ਤੇ ਬੁਲਾਇਆ। ਸ਼ਹਿਨਾਜ਼ ਨੇ ਸੋਸ਼ਲ ਮੀਡੀਆ ਇਨਫਿਊਲੈਂਸਰ ਭੁਵਨ ਬਾਮ ਨੂੰ ਨਾਂ ਮਹਿਜ਼ ਉਸ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ ਮਜ਼ਾਕੀਆ ਸਵਾਲ ਪੁੱਛੇ, ਸਗੋਂ ਵਿਆਹ ਤੇ ਆਪਣੇ ਭਵਿੱਖ ਬਾਰੇ ਵੀ ਗੱਲਬਾਤ ਕੀਤੀ। 

ਸ਼ਹਿਨਾਜ਼ ਦੇ ਸ਼ੋਅ ਨੂੰ ਦਰਸ਼ਕ ਕਰ ਰਹੇ ਨੇ ਪਸੰਦ

ਸ਼ਹਿਨਾਜ਼ ਗਿੱਲ ਨੇ ਹਾਲ ਹੀ ਦੇ ਸ਼ੋਅ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' 'ਚ ਨਾ ਸਿਰਫ ਵਿਆਹ ਬਾਰੇ ਗੱਲ ਕੀਤੀ, ਸਗੋਂ ਇਹ ਵੀ ਦੱਸਿਆ ਕਿ ਉਸ ਨੇ ਹਾਲ ਹੀ 'ਚ ਆਪਣੇ ਲਈ ਨਵਾਂ ਘਰ ਖਰੀਦਿਆ ਹੈ। ਸ਼ਹਿਨਾਜ਼ ਗਿੱਲ ਨੇ ਵੀ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ। ਜਿਸ 'ਤੇ ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਉਹ ਕਿਸੇ ਦੇ ਸਾਹਮਣੇ ਹੱਥ ਫੈਲਾਵੇ। ਅਜਿਹੇ 'ਚ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ।

ਵਿਆਹ ਬਾਰੇ ਸ਼ਹਿਨਾਜ਼ ਨੇ ਕੀ ਕਿਹਾ

ਇਸ ਸ਼ੋਅ 'ਚ ਸ਼ਹਿਨਾਜ਼ ਗਿੱਲ ਨੇ ਵੀ ਆਪਣੇ ਬਾਰੇ ਕਈ ਖੁਲਾਸੇ ਕੀਤੇ ਹਨ। ਸ਼ਹਿਨਾਜ਼ ਨੇ ਆਪਣੇ ਵਿਆਹ ਬਾਰੇ ਕਿਹਾ ਹੈ ਕਿ ਉਹ ਵਿਆਹ ਵਰਗੀਆਂ ਚੀਜ਼ਾਂ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੀ ਹੈ ਅਤੇ ਉਹ ਸਿਰਫ ਇਸ ਲਈ ਕਮਾ ਰਹੀ ਹੈ ਤਾਂ ਕਿ ਭਵਿੱਖ 'ਚ ਉਸ ਨੂੰ ਕਿਸੇ ਦੇ ਸਾਹਮਣੇ ਪੈਸੇ ਲਈ ਹੱਥ ਨਾ ਫੈਲਾਉਣਾ ਪਵੇ। ਸ਼ਹਿਨਾਜ਼ ਨੇ ਅੱਗੇ ਕਿਹਾ ਕਿ- ਮੈਂ ਕੋਸ਼ਿਸ਼ ਕਰਾਂਗੀ ਕਿ ਕੰਮ ਮਿਲਦਾ ਰਹੇ ਪਰ ਜੇਕਰ ਅੱਗੇ ਕੰਮ ਨਹੀਂ ਮਿਲਦਾ ਤਾਂ ਮੈਂ ਸੇਵਿੰਗ ਕਰ ਰਹੀ ਹਾਂ।

ਹੋਰ ਪੜ੍ਹੋ: 'Zwigato':ਕਪਿਲ ਸ਼ਰਮਾ ਸਟਾਰਰ ਫ਼ਿਲਮ 'zwigato' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ 

ਸ਼ਹਿਨਾਜ਼ ਨੇ ਖਰੀਦਿਆ ਆਪਣਾ ਘਰ

ਸਿਧਾਰਥ ਸ਼ੁਕਲਾ ਹੁਣ ਸਾਡੇ ਵਿੱਚ ਨਹੀਂ ਰਹੇ। ਸਿਧਾਰਥ ਅਤੇ ਸ਼ਹਿਨਾਜ਼ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਕਾਫੀ ਬਦਲ ਗਈ ਹੈ। ਹੁਣ ਉਹ ਸਿਰਫ਼ ਕੰਮ ਵਿੱਚ ਹੀ ਰੁੱਝੀ ਨਜ਼ਰ ਆਉਂਦੀ ਹੈ। ਅਜਿਹੇ 'ਚ ਇਸ ਸ਼ੋਅ 'ਚ ਸ਼ਹਿਨਾਜ਼ ਨੇ ਖੁਲਾਸਾ ਕੀਤਾ ਹੈ ਕਿ ਸ਼ਹਿਨਾਜ਼ ਨੇ ਹਾਲ ਹੀ 'ਚ ਨਵਾਂ ਘਰ ਵੀ ਖਰੀਦਿਆ ਹੈ। ਸ਼ਹਿਨਾਜ਼ ਨੇ ਕਿਹਾ ਕਿ ਉਹ ਅੱਗੇ ਵੀ ਮਿਹਨਤ ਕਰਨਾ ਜਾਰੀ ਰੱਖੇਗੀ ਅਜੇ ਉਸ ਨੇ ਜ਼ਿੰਦਗੀ ਵਿੱਚ ਬਹੁਤ ਅੱਗੇ ਵੱਧਣਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network