ਸ਼ਿਲਪਾ ਸ਼ੈੱਟੀ ਨੇ ‘ਬਾਜ਼ੀਗਰ’ ਗੀਤ ‘ਤੇ ਆਪਣੀਆਂ ਅਦਾਵਾਂ ਦੇ ਬਿਖੇਰੇ ਜਲਵੇ, ਵੇਖੋ ਵਰਕ ਆਊਟ ਕਰਦੇ ਹੋਏ ਕਿਵੇਂ ਕੀਤਾ ਡਾਂਸ
ਸ਼ਿਲਪਾ ਸ਼ੈੱਟੀ (Shilpa Shetty) ਆਪਣੀ ਫਿੱਟਨੈੱਸ ਦੇ ਲਈ ਜਾਣੀ ਜਾਂਦੀ ਹੈ । ਉਸ ਦੀ ਫਿੱਟਨੈਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ‘ਬਾਜ਼ੀਗਰ’ ਗੀਤ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ ।
ਸ਼ਿਲਪਾ ਸ਼ੈੱਟੀ ਨੇ ‘ਬਾਜ਼ੀਗਰ’ ਗੀਤ ‘ਤੇ ਆਪਣੀਆਂ ਅਦਾਵਾਂ ਦੇ ਬਿਖੇਰੇ ਜਲਵੇ, ਵੇਖੋ ਵਰਕ ਆਊਟ ਕਰਦੇ ਹੋਏ ਕਿਵੇਂ ਕੀਤਾ ਡਾਂਸ
ਸ਼ਿਲਪਾ ਸ਼ੈੱਟੀ (Shilpa Shetty) ਆਪਣੀ ਫਿੱਟਨੈੱਸ ਦੇ ਲਈ ਜਾਣੀ ਜਾਂਦੀ ਹੈ । ਉਸ ਦੀ ਫਿੱਟਨੈਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ‘ਬਾਜ਼ੀਗਰ’ ਗੀਤ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਵਰਕ ਆਊਟ ਕਰ ਰਹੀ ਹੈ ਅਤੇ ਵਰਕ ਆਊਟ (WorkOut)ਦੇ ਨਾਲ-ਨਾਲ ਡਾਂਸ ਵੀ ਕਰ ਰਹੀ ਹੈ । ਸ਼ਿਲਪਾ ਸ਼ੈੱਟੀ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਜਸਬੀਰ ਜੱਸੀ ਪਹੁੰਚੇ ਆਪਣੇ ਨਾਨਕੇ ਪਿੰਡ, ਆਪਣੀ ਵੱਡੀ ਮਾਮੀ ਜੀ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਸ਼ਿਲਪਾ ਬੀਤੇ ਦਿਨੀਂ ਦਰਬਾਰ ਸਾਹਿਬ ‘ਚ ਹੋਈ ਸੀ ਨਤਮਸਤਕ
ਸ਼ਿਲਪਾ ਸ਼ੈੱਟੀ ਬੀਤੇ ਦਿਨੀਂ ਦਰਬਾਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ ਸੀ । ਇਸ ਮੌਕੇ ਅਦਾਕਾਰਾ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਸੀ । ਉਨ੍ਹਾਂ ਨੇ ਹਰਮੰਦਿਰ ਸਾਹਿਬ ‘ਚ ਮੱਥਾ ਟੇਕ ਕੇ ਪਰਿਵਾਰ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ।

ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ
ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਜਿਸ ‘ਚ ‘ਬਾਜ਼ੀਗਰ’, ‘ਧੜਕਣ’, ‘ਹੰਗਾਮਾ-2’, ‘ਫਿਰ ਮਿਲੇਂਗੇ’, ‘ਅਪਨੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ
ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਹੈ । ਰਾਜ ਕੁੰਦਰਾ ਦਾ ਸ਼ਿਲਪਾ ਸ਼ੈੱਟੀ ਦੇ ਨਾਲ ਇਹ ਦੂਜਾ ਵਿਆਹ ਹੈ। ਜਦੋਂਕਿ ਸ਼ਿਲਪਾ ਸ਼ੈੱਟੀ ਦਾ ਪਹਿਲਾ ਵਿਆਹ ਸੀ । ਦੋਵਾਂ ਦੇ ਦੋ ਬੱਚੇ ਹਨ ਸਮੀਸ਼ਾ ਅਤੇ ਇੱਕ ਪੁੱਤਰ ਹੈ । ਸਮੀਸ਼ਾ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
