Shilpa Shetty : ਪਰਿਵਾਰ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਸ਼ਿੱਲਪਾ ਸ਼ੈੱਟੀ, ਵੇਖੋ ਤਸਵੀਰਾਂ
ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਭੈਣ ਸ਼ਮਿਤਾ ਸ਼ੈੱਟੀ ਨਾਲ ਅੰਮ੍ਰਿਤਸਰ ਪਹੁੰਚੀ ਹੈ। ਅੰਮ੍ਰਿਤਸਰ ਪਹੁੰਚ ਕੇ ਅਦਾਕਾਰਾ ਸਭ ਤੋਂ ਪਹਿਲਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਸ਼ਿਲਪਾ
Shilpa Shetty : ਪਰਿਵਾਰ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਸ਼ਿੱਲਪਾ ਸ਼ੈੱਟੀ, ਵੇਖੋ ਤਸਵੀਰਾਂ
Shilpa Shetty: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਭੈਣ ਸ਼ਮਿਤਾ ਸ਼ੈੱਟੀ ਨਾਲ ਅੰਮ੍ਰਿਤਸਰ ਪਹੁੰਚੀ ਹੈ। ਅੰਮ੍ਰਿਤਸਰ ਪਹੁੰਚ ਕੇ ਅਦਾਕਾਰਾ ਸਭ ਤੋਂ ਪਹਿਲਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਸ਼ਿਲਪਾ ਨੇ ਦੱਸਿਆ ਕਿ ਉਹ ਜਲਦੀ ਹੀ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ ਅਤੇ ਇਸ ਫ਼ਿਲਮ ਵਿਚ ਉਹ ਇੱਕ ਪੰਜਾਬਣ ਦਾ ਕਿਰਦਾਰ ਨਿਭਾਅ ਰਹੀ ਹੈ।

ਸ਼ਿਲਪਾ ਅਤੇ ਸ਼ਮਿਤਾ ਸ਼ੈੱਟੀ ਦੋਵੇਂ ਪਹਿਲਾਂ ਹਰਿਮੰਦਰ ਸਾਹਿਬ ਪਹੁੰਚੀਆਂ। ਇਸ ਦੌਰਾਨ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਵੀ ਉਨ੍ਹਾਂ ਨਾਲ ਨਜ਼ਰ ਆਏ। ਇੱਥੇ ਉਨ੍ਹਾਂ ਨੇ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਗੁਰੂ ਘਰ ਤੋਂ ਆਪਣੇ ਅਤੇ ਆਪਣੇ ਪਰਿਵਾਰ ਲਈ ਖੁਸ਼ੀਆਂ ਮੰਗੀਆਂ। ਸ਼ਿਲਮਾ ਸ਼ੈੱਟੀ ਨੇ ਦੱਸਿਆ ਕਿ ਜਲਦ ਹੀ ਉਨ੍ਹਾਂ ਦੀ ਨਵੀਂ ਫ਼ਿਲਮ ਸੁੱਖੀ ਆਉਣ ਵਾਲੀ ਹੈ। ਜਿਸ 'ਚ ਉਸ ਦਾ ਬਹੁਤ ਹੀ ਵਧੀਆ ਕਿਰਦਾਰ ਹੈ। ਉਹ ਪੰਜਾਬੀ ਜੱਟੀ ਦੇ ਤੌਰ 'ਤੇ ਪਰਦੇ 'ਤੇ ਨਜ਼ਰ ਆਵੇਗੀ।
ਹੋਰ ਪੜ੍ਹੋ: Kapil Sharma: ਕਪਿਲ ਸ਼ਰਮਾ ਦੀ ਫ਼ਿਲਮ 'Zwigato' ਦਾ ਟ੍ਰੇਲਰ ਜਲਦ ਹੋਵੇਗਾ ਰਿਲੀਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਸ਼ਿਲਪਾ ਨੇ ਦੱਸਿਆ ਕਿ ਉਹ ਹਮੇਸ਼ਾ ਜਦੋਂ ਵੀ ਅੰਮ੍ਰਿਤਸਰ ਆਉਂਦੀ ਹੈ ਤਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜ਼ਰੂਰ ਆਉਂਦੀ ਹੈ। ਇੱਥੋਂ ਦਾ ਵਿਸ਼ਵਾਸ ਉਨ੍ਹਾਂ ਨੂੰ ਖਿੱਚਦਾ ਹੈ। ਉਹ ਕੜਾ ਪ੍ਰਸਾਦ ਨੂੰ ਬਹੁਤ ਪਸੰਦ ਕਰਦੀ ਹੈ। ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿ ਉਹ ਮੁੰਬਈ 'ਚ ਡਾਈਟ 'ਤੇ ਧਿਆਨ ਦਿੰਦੀ ਹੈ, ਪਰ ਉਹ ਅੰਮ੍ਰਿਤਸਰ ਆ ਕੇ ਸਭ ਕੁਝ ਖਾਂਦੀ ਹੈ। ਉਹਨਾਂ ਨੇ ਅੰਮ੍ਰਿਤਸਰੀ ਕੁਲਚਾ ਅਤੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵੀ ਖਾਧੀ ਜੋ ਕਿ ਮੁੰਬਈ ਵਿੱਚ ਨਹੀਂ ਮਿਲਦੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
