ਸੋਨੂੰ ਨਿਗਮ ‘ਤੇ ਸ਼ੋਅ ਦੇ ਦੌਰਾਨ ਕੀਤਾ ਗਿਆ ਹਮਲਾ, ਵੀਡੀਓ ਹੋ ਰਿਹਾ ਵਾਇਰਲ
ਗਾਇਕ ਸੋਨੂੰ ਨਿਗਮ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਇਹ ਮਾਮਲਾ ਚੈਂਬੂਰ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਇੱਕ ਪ੍ਰੋਗਰਾਮ ‘ਚ ਸੋਨੂੰ ਨਿਗਮ ਪਰਫਾਰਮ ਕਰਨ ਦੇ ਲਈ ਗਏ ਸਨ ।
ਸੋਨੂੰ ਨਿਗਮ ‘ਤੇ ਸ਼ੋਅ ਦੇ ਦੌਰਾਨ ਕੀਤਾ ਗਿਆ ਹਮਲਾ, ਵੀਡੀਓ ਹੋ ਰਿਹਾ ਵਾਇਰਲ
ਗਾਇਕ ਸੋਨੂੰ ਨਿਗਮ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਇਹ ਮਾਮਲਾ ਚੈਂਬੂਰ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਇੱਕ ਪ੍ਰੋਗਰਾਮ ‘ਚ ਸੋਨੂੰ ਨਿਗਮ ਪਰਫਾਰਮ ਕਰਨ ਦੇ ਲਈ ਗਏ ਸਨ । ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨਿਗਮ ਜਿਸ ਸਮੇਂ ਪਰਫਾਰਮ ਕਰਨ ਤੋਂ ਬਾਅਦ ਵਾਪਸ ਜਾ ਰਹੇ ਸਨ ਤਾਂ ਇਸੇ ਦੌਰਾਨ ਉਨ੍ਹਾਂ ਦੇ ਨਾਲ ਕੁਝ ਲੋਕ ਸੈਲਫੀ ਲੈਣ ਲੱਗੇ । ਇਸੇ ਦੌਰਾਨ ਉਨ੍ਹਾਂ ਦੇ ਨਾਲ ਧੱਕਾਮੁੱਕੀ ਹੋਣ ਲੱਗੀ ।ਇਸ ਦੌਰਾਨ ਸੋਨੂੰ ਨਿਗਮ ਦੀ ਟੀਮ ਦਾ ਇੱਕ ਮੈਂਬਰ ਥੱਲੇ ਡਿੱਗ ਪਿਆ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਅਦਾਕਾਰਾ ਦਾ ਬੋਲਡ ਅੰਦਾਜ਼ ਆਇਆ ਨਜ਼ਰ
ਸੋਨੂੰ ਦੇ ਉਸਤਾਦ ਦੇ ਬੇਟੇ ਨੂੰ ਲੱਗੀ ਸੱਟ
ਇਸ ਧੱਕਾਮੁੱਕੀ ਦੇ ਦੌਰਾਨ ਸੋਨੂੰ ਨਿਗਮ ਦੇ ਉਸਤਾਦ ਦੇ ਬੇਟੇ ਨੂੰ ਸੱਟ ਲੱਗੀ ਹੈ ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜ਼ਖਮੀ ਸ਼ਖਸ ਦਾ ਨਾਮ ਰੱਬਾਨੀ ਖ਼ਾਨ ਦੱਸਿਆ ਜਾ ਰਿਹਾ ਹੈ ।

ਸੋਨੂੰ ਨਿਗਮ ਨੇ ਇਸ ਦੀ ਸ਼ਿਕਾਇਤ ਚੈਂਬੂਰ ਥਾਣੇ ‘ਚ ਦਰਜ ਕਰਵਾਈ ਹੈ । ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਇਸ ਦੇ ਨਾਲ ਧੱਕਾਮੁੱਕੀ ਕਰਨ ਵਾਲਿਆਂ ਦੀ ਪਛਾਣ ਵੀ ਕਰਵਾਈ ਜਾ ਰਹੀ ਹੈ ।

ਵਿਧਾਇਕ ਦੇ ਬੇਟੇ ‘ਤੇ ਇਲਜ਼ਾਮ
ਇਲਜ਼ਾਮ ਹਨ ਕਿ ਇਸ ਮਾਮਲੇ ‘ਚ ਇੱਕ ਵਿਧਾਇਕ ਦਾ ਪੁੱਤਰ ਸ਼ਾਮਿਲ ਹੈ । ਜਿਸਨੇ ਪਹਿਲਾਂ ਤਾਂ ਸੋਨੂੰ ਦੇ ਮੈਨੇਜਰ ਸਾਇਰਾ ਦੇ ਨਾਲ ਬਦਤਮੀਜ਼ੀ ਕੀਤੀ ਅਤੇ ਇਸ ਤੋਂ ਬਾਅਦ ‘ਚ ਜਦੋਂ ਸੋਨੂੰ ਸਟੇਜ ‘ਤੇ ਪਰਫਾਰਮ ਕਰਨ ਤੋਂ ਬਾਅਦ ਥੱਲੇ ਜਾ ਰਹੇ ਸਨ ਤਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ।
#SonuNigam attacked by Uddhav Thackeray MLA Prakash Phaterpekar son and his goons in music event at Chembur. Sonu has been taken to the hospital nearby. pic.twitter.com/ERjIC96Ytv
— Swathi Bellam (@BellamSwathi) February 20, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
