ਸੁੱਖ ਜੌਹਲ ਆਪਣੀ ਪਤਨੀ ਦੇ ਨਾਲ ਵਰਕ ਆਊਟ ਕਰਦੇ ਆਏ ਨਜ਼ਰ, ਹਵਾ ‘ਚ ਖੜੇ ਦਿੱਤੇ ਦਿਖਾਈ, ਵੇਖੋ ਵੀਡੀਓ
ਸੁੱਖ ਜੌਹਲ (Sukh Johall)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਹ ਆਪਣੀ ਪਤਨੀ ਦੇ ਨਾਲ ਇਨ੍ਹੀਂ ਦਿਨੀਂ ਆਪਣੀ ਫਿੱਟਨੈੱਸ ਦੇ ਖੂਬ ਵੀਡੀਓ ਪਾਉਂਦੇ ਹੋਏ ਦਿਖਾਈ ਦਿੰਦੇ ਹਨ ।
ਸੁੱਖ ਜੌਹਲ ਆਪਣੀ ਪਤਨੀ ਦੇ ਨਾਲ ਵਰਕ ਆਊਟ ਕਰਦੇ ਆਏ ਨਜ਼ਰ, ਹਵਾ ‘ਚ ਖੜੇ ਦਿੱਤੇ ਦਿਖਾਈ, ਵੇਖੋ ਵੀਡੀਓ
ਸੁੱਖ ਜੌਹਲ (Sukh Johall)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਹ ਆਪਣੀ ਪਤਨੀ ਦੇ ਨਾਲ ਇਨ੍ਹੀਂ ਦਿਨੀਂ ਆਪਣੀ ਫਿੱਟਨੈੱਸ ਦੇ ਖੂਬ ਵੀਡੀਓ ਪਾਉਂਦੇ ਹੋਏ ਦਿਖਾਈ ਦਿੰਦੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁੱਖ ਜੌਹਲ ਆਪਣੀ ਪਤਨੀ ਦੇ ਨਾਲ ਵਰਕ ਆਊਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਗੁਰੀ ਜੌਹਲ ਵੀ ਉਨ੍ਹਾਂ ਦਾ ਖੂਬ ਸਾਥ ਦੇ ਰਹੀ ਹੈ ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ਿਵ ਮੰਦਰ ‘ਚ ਟੇਕਿਆ ਮੱਥਾ, ਭੋਲੇ ਨਾਥ ਦਾ ਲਿਆ ਆਸ਼ੀਰਵਾਦ
ਕੁਝ ਮਹੀਨੇ ਪਹਿਲਾਂ ਹੀ ਸੁੱਖ ਜੌਹਲ ਦਾ ਹੋਇਆ ਵਿਆਹ
ਦੱਸ ਦਈਏ ਕਿ ਫਿੱਟਨੈੱਸ ਮਾਡਲ ਸੁੱਖ ਜੌਹਲ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਉਨ੍ਹਾਂ ਨੇ ਆਪਣੇ ਵਿਆਹ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਸਨ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਇਹ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਕੀ ਤੁਸੀਂ ਪਛਾਣਿਆ !
ਇਨ੍ਹਾਂ ਵੀਡੀਓਜ਼ ‘ਚ ਜੋੜੀ ਬਹੁਤ ਹੀ ਖ਼ੂਬਸੂਰਤ ਦਿਖਾਈ ਦਿੱਤੀ ਸੀ । ਵਿਆਹ ਤੋਂ ਪਹਿਲਾਂ ਜਿੱਥੇ ਸੁੱਖ ਜੌਹਲ ਇੱਕਲੇ ਹੀ ਵੀਡੀਓ ਬਣਾਉਂਦੇ ਹੁੰਦੇ ਸਨ, ਪਰ ਹੁਣ ਉਹ ਆਪਣੀ ਪਤਨੀ ਦੇ ਨਾਲ ਵੀਡੀਓ ਬਣਾਉਂਦੇ ਹੋਏ ਅਕਸਰ ਹੀ ਨਜ਼ਰ ਆਉਂਦੇ ਹਨ
ਕਦੇ ਨਸ਼ੇ ਕਾਰਨ ਘਰਦਿਆਂ ਤੋਂ ਖੋਹ ਲੈਂਦੇ ਸਨ ਸੁੱਖ ਜੌਹਲ
ਦੱਸ ਦਈਏ ਕਿ ਸੁੱਖ ਜੌਹਲ ਨੂੰ ਨਵੀਂ ਜ਼ਿੰਦਗੀ ਮਿਲੀ ਹੈ, ਕੋਈ ਸਮਾਂ ਹੁੰਦਾ ਸੀ ਕਿ ਉਹ ਨਸ਼ਿਆਂ ਦੇ ਆਦੀ ਸਨ ਅਤੇ ਅਕਸਰ ਆਪਣੇ ਮਾਪਿਆਂ ਤੋਂ ਨਸ਼ੇ ਦੀ ਪੂਰਤੀ ਦੇ ਲਈ ਪੈਸੇ ਖੋਹ ਲੈਂਦੇ ਸਨ ।

ਪਰ ਪ੍ਰਮਾਤਮਾ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਰੁਖ ਮੋੜ ਦਿੱਤਾ ਹੈ ਅਤੇ ਹੁਣ ਉਹ ਨਾ ਸਿਰਫ ਨਸ਼ਿਆਂ ਤੋਂ ਦੂਰ ਹੋ ਚੁੱਕੇ ਹਨ, ਬਲਕਿ ਫਿੱਟਨੈਸ ਟ੍ਰੇਨਰ ਦੇ ਤੌਰ ‘ਤੇ ਕੰਮ ਕਰ ਰਹੇ ਹਨ ਅਤੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ । ਕਬੱਡੀ ਕੱਪ, ਮੇਲਿਆਂ, ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਉਹ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
