ਉਰਫੀ ਜਾਵੇਦ ਦੀ ਚੋਰੀ ਛਿਪੇ ਵੀਡੀਓ ਬਣਾ ਰਿਹਾ ਸੀ ਸ਼ਖਸ, ਅਦਾਕਾਰਾ ਨੇ ਫੋਨ ਖੋਹ ਕੇ ਕੀਤਾ ਇਹ ਕੰਮ, ਵੀਡੀਓ ਹੋ ਰਿਹਾ ਵਾਇਰਲ

ਉਰਫੀ ਜਾਵੇਦ ਆਪਣੀ ਡ੍ਰੈਸਿੰਗ ਸੈਂਸ ਦੇ ਕਾਰਨ ਉਹ ਅਕਸਰ ਸੁਰਖੀਆਂ ‘ਚ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਰਫੀ ਜਾਵੇਦ ਇੱਕ ਸ਼ਖਸ ‘ਤੇ ਭੜਕਦੀ ਹੋਈ ਨਜ਼ਰ ਆ ਰਹੀ ਹੈ ।

Written by  Shaminder   |  February 21st 2023 04:32 PM  |  Updated: February 21st 2023 04:39 PM

ਉਰਫੀ ਜਾਵੇਦ ਦੀ ਚੋਰੀ ਛਿਪੇ ਵੀਡੀਓ ਬਣਾ ਰਿਹਾ ਸੀ ਸ਼ਖਸ, ਅਦਾਕਾਰਾ ਨੇ ਫੋਨ ਖੋਹ ਕੇ ਕੀਤਾ ਇਹ ਕੰਮ, ਵੀਡੀਓ ਹੋ ਰਿਹਾ ਵਾਇਰਲ

 ਉਰਫੀ ਜਾਵੇਦ (Uorfi Javed) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਆਪਣੀ ਡ੍ਰੈਸਿੰਗ ਸੈਂਸ ਦੇ ਕਾਰਨ ਉਹ ਅਕਸਰ ਸੁਰਖੀਆਂ ‘ਚ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਰਫੀ ਜਾਵੇਦ ਇੱਕ ਸ਼ਖਸ ‘ਤੇ ਭੜਕਦੀ ਹੋਈ ਨਜ਼ਰ ਆ ਰਹੀ ਹੈ ।ਆਓ ਤੁਹਾਨੂੰ ਇਸ ਖ਼ਬਰ ‘ਚ ਦੱਸਦੇ ਹਾਂ ਕਿ ਉਰਫੀ ਜਾਵੇਦ ਇਸ ਸ਼ਖਸ ‘ਤੇ ਕਿਉਂ ਭੜਕੀ ਅਤੇ ਉਸ ਨੇ ਕਿਉਂ ਇਸ ਸ਼ਖਸ ਦੀ ਕਲਾਸ ਲਗਾਈ ।


ਹੋਰ ਪੜ੍ਹੋ : ਚੱਲ ਜਿੰਦੀਏ’ ਫ਼ਿਲਮ ਦਾ ਭਾਵੁਕ ਕਰ ਦੇਣ ਵਾਲਾ ਟੀਜ਼ਰ ਹੋਇਆ ਜਾਰੀ , ਗੁਰਪ੍ਰੀਤ ਘੁੱਗੀ ਦੀ ਲੁੱਕ ਨੇ ਸਭ ਨੂੰ ਕੀਤਾ ਹੈਰਾਨ

ਚੋਰੀ ਛਿਪੇ ਇਹ ਸ਼ਖਸ ਬਣਾ ਰਿਹਾ ਸੀ ਵੀਡੀਓ 

ਉਰਫੀ ਜਾਵੇਦ ਦਾ ਇਸ ਸ਼ਖਸ ਦੇ ਵੱਲੋਂ ਚੋਰੀ ਛਿਪੇ ਵੀਡੀਓ ਬਣਾਇਆ ਜਾ ਰਿਹਾ ਸੀ । ਜਿਸ ‘ਤੇ ਅਦਾਕਾਰਾ ਦੀ ਨਜ਼ਰ ਪੈ ਗਈ । ਬਸ ਫਿਰ ਕੀ ਸੀ ਉਸ ਨੇ ਇਸ ਸ਼ਖਸ ਦਾ ਮੋਬਾਈਲ ਫੋਨ ਖੋਹ ਲਿਆ ਜਿਸ ਦੇ ਨਾਲ ਇਹ ਸ਼ਖਸ ਉਰਫੀ ਦਾ ਵੀਡੀਓ ਬਣਾ ਰਿਹਾ ਸੀ ।


ਹੋਰ ਪੜ੍ਹੋ  : ਅੱਜ ਹੈ ਕੌਮਾਂਤਰੀ ਮਾਂ ਬੋਲੀ ਦਿਹਾੜਾ : ਗੁਰਦਾਸ ਮਾਨ, ਹਰਭਜਨ ਮਾਨ ਅਤੇ ਸਤਿੰਦਰ ਸਰਤਾਜ ਨੇ ਗਾਏ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ, ਤੁਹਾਨੂੰ ਕਿਸ ਦਾ ਗੀਤ ਹੈ ਜ਼ਿਆਦਾ ਪਸੰਦ

ਦਰਅਸਲ ਅਦਾਕਾਰਾ ਸ਼ੂਟ ਦੇ ਲਈ ਸੈੱਟ ‘ਤੇ ਪਹੁੰਚੀ ਸੀ, ਇਸ ਦੌਰਾਨ ਉਸ ਨੇ ਸਪੱਸ਼ਟ ਕਿਹਾ ਸੀ ਕਿ ਕੋਈ ਵੀ ਉਸ ਦੀ ਵੀਡੀਓ ਨਾ ਬਣਾਵੇ, ਪਰ ਇਸ ਸ਼ਖਸ ਨੇ ਉਸ ਦੇ ਮਨਾਂ ਕਰਨ ਦੇ ਬਾਵਜੂਦ ਵੀਡੀਓ ਬਣਾਇਆ । ਜਿਸ ਤੋਂ ਬਾਅਦ ਉਰਫੀ ਨੇ ਉਸ ਦਾ ਮੋਬਾਈਲ ਖੋਹ ਲਿਆ । 


ਪਹਿਲੀ ਵਾਰ ਗੁੱਸੇ ‘ਚ ਵੇਖੀ ਗਈ ਅਦਾਕਾਰਾ 

 ਉਰਫੀ ਦਾ ਅਜਿਹਾ ਰੂਪ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ । ਇਸ ਸ਼ਖਸ ਦੇ ਨਾਲ ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਕੋਈ ਉਸ ਦੇ ਇਸ ਤਰ੍ਹਾਂ ਦੇ ਵਰਤਾਉ ਦੀ ਨਿਖੇਧੀ ਕਰ ਰਿਹਾ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਉਸ ਨੂੰ ਕੀ ਹੱਕ ਹੈ ਕਿਸੇ ਦਾ ਫੋਨ ਚੈਕ ਕਰਨ ਦਾ । 


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network