Shehnaaz Gill: ਕੀ ਬੀ ਪਰਾਕ ਦੇ ਨਵੇਂ ਗੀਤ 'ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਇਹ ਖ਼ਬਰਾਂ ਆ ਰਹੀਆਂ ਹਨ ਕਿ ਗੁਰੂ ਰੰਧਾਵਾ ਦੇ ਨਾਲ ਮਿਊਜ਼ਿਕ ਵੀਡੀਓ ਕਰਨ ਤੋਂ ਬਾਅਦ ਜਲਦ ਹੀ ਸ਼ਹਿਨਾਜ਼ ਗਿੱਲ ਮਸ਼ਹੂਰ ਗਾਇਕ ਬੀ ਪਰਾਕ ਦੇ ਅਪਕਮਿੰਗ ਪ੍ਰੋਜੈਕਟ ਵਿੱਚ ਵੀ ਨਜ਼ਰ ਆ ਸਕਦੀ ਹੈ। ਇਸ ਵਿੱਚ ਸ਼ਹਿਨਾਜ਼ ਦੇ ਨਾਲ ਸੀਨੀਅਰ ਬਾਲੀਵੁੱਡ ਐਕਟਰ ਨਵਾਜ਼ੁਦੀਨ ਸਿੱਦਕੀ ਵੀ ਨਜ਼ਰ ਆਉਣਗੇ।
Shehnaaz Gill: ਕੀ ਬੀ ਪਰਾਕ ਦੇ ਨਵੇਂ ਗੀਤ 'ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
Shehnaaz Gill in B Parak's song: 'ਪੰਜਾਬ ਦੀ ਕੈਟਰੀਨਾ ਕੈਫ' ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਆਏ ਦਿਨ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਇਹ ਖ਼ਬਰਾਂ ਆ ਰਹੀਆਂ ਹਨ ਕਿ ਗੁਰੂ ਰੰਧਾਵਾ ਦੇ ਨਾਲ ਮਿਊਜ਼ਿਕ ਵੀਡੀਓ ਕਰਨ ਤੋਂ ਬਾਅਦ ਜਲਦ ਹੀ ਸ਼ਹਿਨਾਜ਼ ਮਸ਼ਹੂਰ ਗਾਇਕ ਬੀ ਪਰਾਕ ਦੇ ਅਪਕਮਿੰਗ ਪ੍ਰੋਜੈਕਟ ਵਿੱਚ ਵੀ ਨਜ਼ਰ ਆ ਸਕਦੀ ਹੈ। ਇਸ ਵਿੱਚ ਸ਼ਹਿਨਾਜ਼ ਦੇ ਨਾਲ ਸੀਨੀਅਰ ਬਾਲੀਵੁੱਡ ਐਕਟਰ ਨਵਾਜ਼ੁਦੀਨ ਸਿੱਦਕੀ ਵੀ ਨਜ਼ਰ ਆਉਣਗੇ।

ਦੱਸ ਦਈਏ ਕਿ ਬਿੱਗ ਬੌਸ-13 ਵਿੱਚ ਜਿੱਥੇ ਸ਼ਹਿਨਾਜ਼ ਲਈ ਬਾਲੀਵੁੱਡ ਦੀ ਦੁਨੀਆ ਬੇਹੱਦ ਨਵੀਂ ਸੀ, ਉੱਥੇ ਹੀ ਹੁਣ ਸ਼ਹਿਨਾਜ਼ ਗਿੱਲ ਇਸੇ ਬਾਲੀਵੁੱਡ ਵਿੱਚ ਹੌਲੀ-ਹੌਲੀ ਆਪਣੇ ਸੁਪਨਿਆਂ ਦੀ ਉਡਾਣ ਭਰਦੀ ਹੋਈ ਨਜ਼ਰ ਆ ਰਹੀ ਹੈ। 'ਬਿੱਗ ਬੌਸ 13' ਤੋਂ ਬਾਅਦ ਉਸ ਦੀ ਕਿਸਮਤ ਇਸ ਤਰ੍ਹਾਂ ਚਮਕੀ ਕਿ ਹੁਣ ਸ਼ਹਿਨਾਜ਼ ਦਾ ਨਾਮ ਬੀ-ਟਾਊਨ ਸੈਲੇਬਸ ਦੀ ਲਿਸਟ 'ਚ ਸ਼ਾਮਿਲ ਹੋ ਗਿਆ ਹੈ। ਹੁਣ ਸ਼ਹਿਨਾਜ਼ ਨਾਂ ਮਹਿਜ਼ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ, ਸਗੋਂ ਵੱਡੇ ਸੈਲੇਬਸ ਨਾਲ ਉਸ ਦੇ ਮਿਊਜ਼ਿਕ ਵੀਡੀਓਜ਼ ਵੀ ਸੁਰਖੀਆਂ 'ਚ ਹਨ। ਕੁਝ ਦਿਨ ਪਹਿਲਾਂ ਉਹ MC Square ਅਤੇ ਗੁਰੂ ਰੰਧਾਵਾ ਦੇ ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਈ ਸੀ, ਹੁਣ ਉਹ 48 ਸਾਲਾ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।
EXCLUSIVE: Actress #ShehnaazGill to feature in a B Praak's Next Music Video with actor Nawazuddin Siddiqui. The song is related to Sharab ???? . They have already shot for MV.
— #BiggBoss_Tak???? (@BiggBoss_Tak) February 23, 2023
ਬੀ ਪਰਾਕ ਦੇ ਨਵੇਂ ਗੀਤ ਵਿੱਚ ਨਜ਼ਰ ਆਵੇਗੀ ਸ਼ਹਿਨਾਜ਼
ਜੀ ਹਾਂ, ਸੋਸ਼ਲ ਮੀਡੀਆ 'ਤੇ ਇੱਕ ਟਵੀਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਜਲਦ ਹੀ ਨਵਾਜ਼ੂਦੀਨ ਸਿੱਦੀਕੀ ਨਾਲ ਇੱਕ ਨਵੇਂ ਗੀਤ ਵਿੱਚ ਰੋਮਾਂਸ ਕਰਦੀ ਨਜ਼ਰ ਆਵੇਗੀ। ਇਹ ਮਿਊਜ਼ਿਕ ਵੀਡੀਓ ਮਸ਼ਹੂਰ ਗਾਇਕ ਬੀ ਪਰਾਕ ਦਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਗੀਤ 'ਸ਼ਰਾਬ' ਨਾਲ ਸਬੰਧਤ ਹੋਵੇਗਾ। ਉਸ ਨੇ ਇਸ ਲਈ ਸ਼ੂਟਿੰਗ ਵੀ ਕੀਤੀ ਹੈ। ਹਾਲਾਂਕਿ ਸ਼ਹਿਨਾਜ਼, ਬੀ ਪਰਾਕ ਜਾਂ ਨਵਾਜ਼ੂਦੀਨ ਵੱਲੋਂ ਅਜੇ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਫੈਨਜ਼ ਸ਼ਹਿਨਾਜ਼ ਅਤੇ ਨਵਾਜ਼ੂਦੀਨ ਨੂੰ ਸਕ੍ਰੀਨ ਸ਼ੇਅਰ ਕਰਦੇ ਹੋਏ ਦੇਖਣ ਲਈ ਕਾਫੀ ਉਤਸ਼ਾਹਿਤ ਹਨ।

ਜਲਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ
30 ਸਾਲਾ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਗਿੱਲ ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਕਦਮ ਰੱਖੇਗੀ। ਇਹ ਫ਼ਿਲਮ ਇਸੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ, ਜਿਸ 'ਚ ਸ਼ਹਿਨਾਜ਼ ਨੂੰ ਦੇਖਣ ਲਈ ਸਿਡਨਾਜ਼ ਫੈਨਜ਼ ਕਾਫੀ ਉਤਸ਼ਾਹਿਤ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
