ਸਰਹੱਦ ਦੇ ਸੰਜੀਦਾ ਮਹੌਲ 'ਚ ਪੈਣਗੇ ਹਾਸੇ ,'ਰਾਂਝਾ ਰਿਫਿਊਜੀ' ਦਾ ਟ੍ਰੇਲਰ ਰਿਲੀਜ਼

Written by  Shaminder   |  October 05th 2018 12:13 PM  |  Updated: October 05th 2018 12:13 PM

ਸਰਹੱਦ ਦੇ ਸੰਜੀਦਾ ਮਹੌਲ 'ਚ ਪੈਣਗੇ ਹਾਸੇ ,'ਰਾਂਝਾ ਰਿਫਿਊਜੀ' ਦਾ ਟ੍ਰੇਲਰ ਰਿਲੀਜ਼

ਫਿਲਮ ਰਾਂਝਾ ਰਿਫਿਊਜੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫਿਲਮ ਦਾ ਟ੍ਰੇਲਰ ਬੜਾ ਹੀ ਰੋਚਕ ਹੈ ਜਿਸ 'ਚ ਬਾਰਡਰ 'ਤੇ ਗੰਭੀਰ ਸਥਿਤੀ ਨੂੰ ਬੜੇ ਹੀ ਹਾਸੋਹੀਣੇ ਢੰਗ ਨਾਲ ਵਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ । ਇਸ ਫਿਲਮ 'ਚ ਰੌਸ਼ਨ ਪ੍ਰਿੰਸ ਨਵੇਂ ਹੀ ਅੰਦਾਜ਼ 'ਚ ਨਜ਼ਰ ਆਉਣਗੇ। 'ਜੇ. ਬੀ. ਮੂਵੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ।

https://www.instagram.com/p/BojLznjASi8/?hl=en&taken-by=theroshanprince

ਇਸ ਸਾਲ ਦੀ ਸੁਪਰਹਿੱਟ ਪੰਜਾਬੀ ਫਿਲਮ 'ਲਾਵਾਂ ਫੇਰੇ' ਨਾਲ ਹਰ ਪਾਸੇ ਛਾ ਚੁੱਕੇ ਰੌਸ਼ਨ ਪ੍ਰਿੰਸ ਲਈ ਇਹ ਫਿਲਮ ਬੇਹੱਦ ਖਾਸ ਹੈ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ 'ਚ ਵੱਖ-ਵੱਖ ਕਿਰਦਾਰਾਂ 'ਚ ਦੇਖਣਗੇ। ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ ।

Ranjha Refugee: Roshan Prince Unveils First Look Of His Upcoming Film Ranjha Refugee: Roshan Prince Unveils First Look Of His Upcoming Film

ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ । ਇਸ ਫਿਲਮ ਦੇ ਕਈ ਪੋਸਟਰ ਹੁਣ ਤੱਕ ਆ ਚੁੱਕੇ ਨੇ ਅਤੇ ਹੁਣ ਫਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਛੱਬੀ ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਜ਼ਰੀਏ ਦਰਸ਼ਕ ਪਹਿਲੀ ਵਾਰ ਇੱਕ ਸੀਰੀਅਸ ਮਹੌਲ 'ਚ ਹਾਸੇ ਅਤੇ ਮਨੋਰੰਜਨ ਦਾ ਲੁਤਫ ਉਠਾ ਸਕਦੇ ਨੇ ।

Roshan Prince

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network